editor@sikharchives.org
Gurbani

2008-03 ਗੁਰਬਾਣੀ ਵਿਚਾਰ – ਬਿਸਰਿ ਗਈ ਸਭ ਤਾਤਿ ਪਰਾਈ

ਸਤਿਗੁਰੂ ਨਾਲ ਭੇਟ ਹੋ ਜਾਣ ਅਤੇ ਭਲੀ ਸੰਗਤ ਦਾ ਲਾਹਾ ਮਿਲ ਜਾਣ ਕਰਕੇ ਸਾਰੇ ਜੀਵਾਂ ’ਚ ਵੱਸਣ ਵਾਲਾ ਉਹ ਇੱਕੋ ਪਰਮਾਤਮਾ ਮਨ-ਆਤਮਾ ਰੂਪੀ ਨੈਣਾਂ ਨੂੰ ਦ੍ਰਿਸ਼ਟਮਾਨ ਹੋ ਰਿਹਾ ਹੈ, ਜਿਸ ਨੂੰ ਤੱਕ ਕੇ ਖੇੜਾ ਮਹਿਸੂਸ ਹੋ ਰਿਹਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਿਸਰਿ ਗਈ ਸਭ ਤਾਤਿ ਪਰਾਈ ॥
ਜਬ ਤੇ ਸਾਧਸੰਗਤਿ ਮੋਹਿ ਪਾਈ ॥1॥ ਰਹਾਉ ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥1॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥2॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥3॥8॥ (ਪੰਨਾ 1299)

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਾਨੜਾ ਰਾਗ ਵਿਚ ਅੰਕਿਤ ਇਸ ਪਾਵਨ ਸ਼ਬਦ ਦੇ ਦੁਆਰਾ ਸਤਿਗੁਰੂ ਦੇ ਮਿਲਾਪ ਅਤੇ ਭਲੇ ਮਨੁੱਖਾਂ ਦੀ ਸੰਗਤ ਦੇ, ਮਨੁੱਖੀ ਮਨ ਉੱਪਰ ਸਤੋਗੁਣੀ ਪ੍ਰਭਾਵ, ਮਨੁੱਖ ਦੀ ਸਮੁੱਚੀ ਕਾਇਆ-ਕਲਪ ਹੋਣ, ਵਿਸ਼ਵ-ਭਾਈਚਾਰੇ ਦੀ ਭਾਵਨਾ ਤੇ ਇਸ ਦੇ ਸੰਚਾਰਤ ਹੋਣ ’ਤੇ ਹਾਸਲ ਹੋਣ ਵਾਲੇ ਆਤਮਿਕ ਵਿਗਾਸ, ਖੇੜੇ ਤੇ ਪ੍ਰਸੰਨਤਾ ਦਾ ਵਰਣਨ ਕਰਦੇ ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਜਦੋਂ ਤੋਂ ਮੈਂ ਭਲੀ ਸੰਗਤ ਅਰਥਾਤ ਸਤਿਗੁਰੂ ਦੀ ਨਿਰਮਲ ਰੂਹਾਨੀ ਅਗਵਾਈ ਦਾ ਲਾਹਾ ਲਿਆ ਹੈ ਉਦੋਂ ਤੋਂ ਮੇਰੇ ਇਸ ਮਨ ’ਚੋਂ ਬਿਗਾਨੇਪਨ ਦਾ ਅਹਿਸਾਸ ਹੀ ਭੁੱਲ ਗਿਆ ਹੈ, ਦੂਜਿਆਂ ਨੂੰ ਸੁਖੀ ਵੇਖ ਕੇ ਉਨ੍ਹਾਂ ਨਾਲ ਈਰਖਾ ਕਰਨ ਜਾਂ ਖ਼ਾਰ ਖਾਣ ਵਾਲਾ ਮਨੋਭਾਵ ਮਨ ’ਚ ਰਿਹਾ ਹੀ ਨਹੀਂ।

ਗੁਰੂ ਜੀ ਕਥਨ ਕਰਦੇ ਹਨ ਕਿ ਹੁਣ ਨਾ ਕੋਈ ਦੁਸ਼ਮਣ ਹੈ, ਨਾ ਹੀ ਕੋਈ ਓਪਰਾ; ਹੁਣ ਮੇਰੀ ਸਾਰਿਆਂ ਨਾਲ ਹੀ ਸਾਂਝ ਪਈ ਬਣਦੀ ਹੈ ਭਾਵ ਕਿਸੇ ਨਾਲ ਵੀ ਕੋਈ ਅਜੋੜਾ, ਕੋਈ ਬਖੇੜਾ ਬਿਲਕੁਲ ਹੀ ਨਹੀਂ। ਹੇ ਭਾਈ! ਹੁਣ ਤਾਂ ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ ਚੰਗਾ ਕਰ ਕੇ ਹੀ ਮੰਨਦਾ ਹਾਂ- ਇਹ ਚੰਗੀ ਮੱਤ ਮੈਨੂੰ ਸਤਿਗੁਰੂ ਤੋਂ ਹੀ ਹਾਸਲ ਹੋਈ ਹੈ। ਸਤਿਗੁਰੂ ਨਾਲ ਭੇਟ ਹੋ ਜਾਣ ਅਤੇ ਭਲੀ ਸੰਗਤ ਦਾ ਲਾਹਾ ਮਿਲ ਜਾਣ ਕਰਕੇ ਸਾਰੇ ਜੀਵਾਂ ’ਚ ਵੱਸਣ ਵਾਲਾ ਉਹ ਇੱਕੋ ਪਰਮਾਤਮਾ ਮਨ-ਆਤਮਾ ਰੂਪੀ ਨੈਣਾਂ ਨੂੰ ਦ੍ਰਿਸ਼ਟਮਾਨ ਹੋ ਰਿਹਾ ਹੈ, ਜਿਸ ਨੂੰ ਤੱਕ ਕੇ ਖੇੜਾ ਮਹਿਸੂਸ ਹੋ ਰਿਹਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)