editor@sikharchives.org

2010-04 – ਗੁਰਬਾਣੀ ਵਿਚਾਰ – ਵੈਸਾਖੁ ਭਲਾ

ਸਤਿਗੁਰੂ ਜੀ ਮਨੁੱਖ-ਮਾਤਰ ਨੂੰ ਸੁਰਤ ਦੇ ਰੂਹਾਨੀ ਸ਼ਬਦ ਦੁਆਰਾ ਇਹ ਮਿਲਾਪ ਹੋ ਸਕਣ ਦਾ ਗੁਰਮਤਿ ਗਾਡੀ ਮਾਰਗ ਬਖਸ਼ਿਸ਼ ਕਰਦੇ ਹਨ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਵੈਸਾਖੁ ਭਲਾ ਸਾਖਾ ਵੇਸ ਕਰੇ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥6॥ (ਪੰਨਾ 1108)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹ ਮਾਹਾ ਤੁਖਾਰੀ ਦੀ ਇਸ ਪਾਵਨ ਪਉੜੀ ਅੰਦਰ ਵੈਸਾਖ ਮਹੀਨੇ ਦਾ ਪ੍ਰਕਿਰਤਕ ਵਾਤਾਵਰਨ ਦਾ ਚਿਤਰਨ ਕਰਦਿਆਂ ਜੀਵ-ਇਸਤਰੀ ਦੀ ਪਤੀ-ਪਰਮਾਤਮਾ ਨਾਲ ਮਿਲਾਪ ਦੀ ਰੂਹਾਨੀ ਲੋਚਾ ਨੂੰ ਰੂਪਮਾਨ ਕਰਦੇ ਹਨ। ਸਤਿਗੁਰੂ ਜੀ ਮਨੁੱਖ-ਮਾਤਰ ਨੂੰ ਸੁਰਤ ਦੇ ਰੂਹਾਨੀ ਸ਼ਬਦ ਦੁਆਰਾ ਇਹ ਮਿਲਾਪ ਹੋ ਸਕਣ ਦਾ ਗੁਰਮਤਿ ਗਾਡੀ ਮਾਰਗ ਬਖਸ਼ਿਸ਼ ਕਰਦੇ ਹਨ।

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਚੇਤਰ ਦਾ ਮਹੀਨਾ ਕੇਹਾ ਚੰਗਾ ਲੱਗਦਾ ਹੈ! ਇਹ ਉਹ ਮਹੀਨਾ ਹੈ ਜਿਸ ਦੌਰਾਨ ਰੁੱਖਾਂ-ਬੂਟਿਆਂ ਦੀਆਂ ਟਹਿਣੀਆਂ ਕੂਲੇ-ਕੂਲੇ ਪੱਤਰਾਂ ਰੂਪੀ ਲਗਰਾਂ ਪ੍ਰਗਟ ਕਰਦੀਆਂ ਹਨ ਮਾਨੋ ਸੱਜ-ਵਿਆਹੀਆਂ ਮੁਟਿਆਰਾਂ ਨੇ ਹਾਰ-ਸ਼ਿੰਗਾਰ ਕੀਤਾ ਹੋਵੇ। ਇਸ ਸੁਖਾਵੇਂ ਮੌਸਮ ਤੇ ਸੁਹਣੇ ਵਾਤਾਵਰਨ ਵਿਚ ਜੀਵ-ਇਸਤਰੀ ਸੁਭਾਵਕ ਹੀ ਆਪਣੇ ਅੰਦਰ ਪਤੀ ਪਰਮਾਤਮਾ ਨਾਲ ਮਿਲਾਪ ਦੀ ਉਮੰਗ ਰੱਖਦੀ ਹੈ। ਉਹ ਜੋਦੜੀ ਕਰਦੀ ਹੈ ਕਿ ਹੇ ਪ੍ਰੀਤਮ, ਮੈਂ ਨਿਮਾਣੀ ’ਤੇ ਤਰਸ ਕਰ ਕੇ ਆ ਜਾਓ, ਇਸ ਸੰਸਾਰ-ਸਾਗਰ ਨੂੰ ਮੈਂ ਆਪ ਤੋਂ ਬਿਨਾਂ ਨਹੀਂ ਤਰ ਸਕਦੀ ਸੋ ਆਪ ਜੀ ਮੈਨੂੰ ਆ ਕੇ ਤਾਰ ਦੇਵੋ। ਆਪ ਦੇ ਬਿਨਾਂ ਤਾਂ ਮੇਰੀ ਕੀਮਤ ਅੱਧੀ ਕੌਡੀ ਵੀ ਨਹੀਂ ਹੈ। ਪਰ ਹਾਂ, ਜੇਕਰ ਮੈਂ ਤੁੱਛ ਜੀਵ-ਇਸਤਰੀ ਆਪ ਜੀ ਨੂੰ ਚੰਗੀ ਲੱਗਣ ਲੱਗ ਪਵਾਂ ਫਿਰ ਤਾਂ ਹੇ ਪਿਆਰੇ, ਮੇਰਾ ਮੁੱਲ ਕੌਣ ਪਾ ਸਕਦਾ ਹੈ ਭਾਵ ਮੈਂ ਅਸੀਮ ਰੂਪ ’ਚ ਮੁੱਲਵਾਨ ਹੋ ਸਕਦੀ ਹਾਂ! ਮੈਂ ਆਪ ਨੂੰ ਆਪਣੇ ਹਿਰਦੇ ਵਿਚ ਵਾਸ ਕਰਦਿਆਂ ਮਹਿਸੂਸ ਕਰਾਂ। ਮੈਨੂੰ ਆਪ ਦੇ ਵਾਸਤਵਿਕ ਘਟ-ਘਟ ਵਾਸ ਹੋਣ ਦਾ ਅਨੁਭਵ ਹੋ ਜਾਵੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਵੈਸਾਖ ਮਹੀਨੇ ਦੇ ਸੁਹਾਵਣੇ ਸੁਖਾਵੇਂ ਵਾਤਾਵਰਨ ਵਿਚ ਜੋ ਜੀਵ-ਇਸਤਰੀ ਆਪਣੀ ਸੁਰਤੀ ਨੂੰ ਗੁਰ-ਸ਼ਬਦ ਵਿਚ ਟਿਕਾ ਲੈਂਦੀ ਹੈ ਉਸ ਦਾ ਮਨ ਉਸ ਮਾਲਕ ਦੀ ਸਿਫਤ-ਸਲਾਹ ’ਚ ਇਕਸੁਰ ਹੋ ਜਾਂਦਾ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)