editor@sikharchives.org

2010-06 – ਗੁਰਬਾਣੀ ਵਿਚਾਰ – ਆਸਾੜੁ ਭਲਾ ਸੂਰਜੁ

ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਆਸਾੜੁ ਭਲਾ ਸੂਰਜੁ ਗਗਨਿ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥8॥ (ਪੰਨਾ 1108)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹ ਮਾਹਾ ਤੁਖਾਰੀ ਦੀ ਇਸ ਪਾਵਨ ਪਉੜੀ ਰਾਹੀਂ ਹਾੜ ਮਹੀਨੇ ਦੀ ਸਖ਼ਤ ਗਰਮੀ ਦੀ ਰੁੱਤ ਦਾ ਦ੍ਰਿਸ਼ ਵਰਣਨ ਕਰਦੇ ਹੋਏ ਮਨੁੱਖਾ ਜੀਵ ਰੂਪੀ ਇਸਤਰੀ ਨੂੰ ਆਪਣੇ ਮਨ-ਅੰਤਰ ਦੀ ਵਿਕਾਰਾਂ ਦੀ ਤਪਸ਼ ਤੋਂ ਬਚਦਿਆਂ ਆਪਣੇ ਜੀਵਨ ਵਿਚ ਸੀਤਲਤਾ ਤੇ ਸੁਖ ਅਨੰਦ ਦਾ ਰੂਹਾਨੀ ਗੁਰਮਤਿ ਮਾਰਗ ਬਖ਼ਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਹਾੜ ਦਾ ਮਹੀਨਾ ਚੰਗਾ ਹੈ। ਇਹ ਉਹ ਮਹੀਨਾ ਹੈ, ਜਿਸ ਦੌਰਾਨ ਅਸਮਾਨ ਵਿਚ ਸੂਰਜ ਆਮ ਮਹੀਨਿਆਂ ਨਾਲੋਂ ਬਹੁਤ ਵੱਧ ਤਪਦਾ ਹੈ। ਅਸਮਾਨ ਅਤੇ ਧਰਤੀ ਆਮ ਨਾਲੋਂ ਵਧੇਰੇ ਤਪਣ ਨਾਲ ਧਰਤੀ ਵੱਧ ਗਰਮੀ ਦਾ ਦੁੱਖ ਜਰਦੀ ਹੈ। ਧਰਤੀ ਦੀ ਨਮੀ ਸੁੱਕਦੀ ਹੈ ਜਦੋਂ ਇਹ ਸੂਰਜ ਦੀ ਅੱਗ ਖਾਂਦੀ ਹੈ, ਕਹਿਣ ਤੋਂ ਭਾਵ ਧਰਤੀ ਉੱਪਰਲੀ ਸਮੁੱਚੀ ਜੀਵ ਰਚਨਾ ਬਨਸਪਤੀ ਅਤੇ ਜੀਵ-ਜੰਤ ਸਖ਼ਤ ਗਰਮੀ ਦੀ ਮਾਰ ਸਹਿੰਦੇ ਹਨ। ਸੂਰਜ ਅੱਗ ਦੀ ਤਰ੍ਹਾਂ ਨਮੀ ਨੂੰ ਸੁਕਾਉਂਦਾ ਹੈ ਤਾਂ ਹਰੇਕ ਜੀਵ-ਸਰੰਚਨਾ ਇਸ ਦੇ ਪ੍ਰਭਾਵ ਨਾਲ ਮਰਨ ਜਿਹੀ ਦੁਖਦਾਇਕ ਅਨੁਭੂਤੀ ਕਰਦੀ ਹੈ ਪਰ ਉਹ ਸੂਰਜ ਰਚਨਹਾਰ ਪਰਮਾਤਮਾ ਵੱਲੋਂ ਸੌਂਪਿਆ ਗਿਆ ਤਪਣ ਦਾ ਕੰਮ ਤਿਆਗਦਾ ਨਹੀਂ, ਸੂਰਜ ਰੂਪੀ ਰੱਥ ਆਨ-ਸ਼ਾਨ ਨਾਲ ਆਪਣਾ ਚੱਕਰ ਲਾਉਂਦਾ ਹੈ। ਜੀਵ-ਇਸਤਰੀ ਐਸੀ ਸਖ਼ਤ ਹਾਲਤ ਵਿਚ ਛਾਂ ਰੂਪੀ ਸਹਾਰਾ ਲੱਭਦੀ ਜਾਂ ਚਾਹੁੰਦੀ ਹੈ। ਮੰਝ ਦੀ ਬਾਰ ਵਿਚ ਬੀਂਡਾ ਵੀ ਟੀਂ-ਟੀਂ ਕਰਦਾ ਹੋਇਆ ਸਖ਼ਤ ਗਰਮੀ ਤੋਂ ਆਪਣੀ ਜਾਨ ਲੁਕਾਉਂਦਾ ਜਾਂ ਬਚਾਉਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਜਿਹੀ ਸਖ਼ਤ ਤਪਸ਼ ਦੀ ਹਾਲਤ ਵਿਚ ਜਿਹੜੀ ਜੀਵ-ਇਸਤਰੀ ਆਪਣੇ ਔਗੁਣਾਂ ਦੀ ਪੰਡ ਬੰਨ੍ਹ ਕੇ ਸਿਰ ’ਤੇ ਚੁੱਕ ਕੇ ਤੁਰਦੀ ਹੈ, ਉਸ ਦਾ ਦੁਖੀ ਹੋਣਾ ਯਕੀਨੀ ਹੈ। ਪਰੰਤੂ ਜਿਹੜੀ ਜੀਵ-ਇਸਤਰੀ ਸੱਚ ਰੂਪੀ ਪ੍ਰਭੂ ਨੂੰ ਮਨ-ਅੰਤਰ ’ਚ ਸੰਭਾਲਦੀ ਜਾਂ ਚੇਤੇ ਰੱਖਦੀ ਹੈ ਅਰਥਾਤ ਰੂਹਾਨੀ ਤੇ ਨੈਤਿਕ ਗੁਣਾਂ ਨੂੰ ਸੰਚਾਰਤ ਕਰਦੀ ਹੈ, ਉਹਨੂੰ ਬਾਹਰੀ ਤਪਸ਼ ਦੇ ਹੁੰਦਿਆਂ ਵੀ ਸੁਖ ਤੇ ਸੀਤਲਤਾ ਮਹਿਸੂਸ ਹੁੰਦੀ ਹੈ। ਗੁਰੂ ਜੀ ਅਨੁਸਾਰ ਜਿਹੜੀ ਜੀਵ-ਇਸਤਰੀ ਨੂੰ ਅਜਿਹਾ ਗੁਣ-ਸੰਪੰਨ ਮਨ ਮਿਲਿਆ ਹੈ ਉਸ ਦਾ ਜੀਵਨ ਤੇ ਅੰਤ ਮਾਲਕ ਪਰਮਾਤਮਾ ਦੇ ਅੰਗ-ਸੰਗ ਰਹਿੰਦਿਆਂ ਸੁਖਦਾਇਕ ਹੀ ਬੀਤਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)