editor@sikharchives.org

2010-11 – ਗੁਰਬਾਣੀ ਵਿਚਾਰ – ਗੀਤ ਨਾਦ ਕਵਿਤ ਕਵੇ

ਗੁਰੂ ਜੀ ਕਥਨ ਕਰਦੇ ਹਨ ਕਿ ਅਜਿਹੇ ਉੱਦਮ ਕਰਨ ਵਾਲੀ ਜੀਵ-ਇਸਤਰੀ ਆਪਣਾ ਦਿਲੀ ਪਿਆਰ ਮਾਲਕ ਪਰਮਾਤਮਾ ਨੂੰ ਭੇਟ ਕਰਦੀ ਹੈ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ॥
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ॥
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ॥
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ॥
ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ॥ (ਪੰਨਾ 1109)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹ ਮਾਹਾ ਰਾਗ ਤੁਖਾਰੀ ਦੀ ਇਸ ਪਾਵਨ ਪਉੜੀ ਦੁਆਰਾ ਮੱਘਰ ਦੇ ਮਹੀਨੇ ਦੇ ਵਾਤਾਵਰਨ, ਰੁੱਤ, ਸਭਿਆਚਾਰ ਦੀ ਪਿੱਠਭੂਮੀ ਵਿਚ ਆਤਮਿਕ ਭਗਤੀ ਤੇ ਪ੍ਰਭੂ-ਨਾਮ ਦੇ ਲੜ ਲੱਗ ਕੇ ਮਨੁੱਖਾ ਜੀਵਨ ਰੂਪੀ ਇਸ ਅਮੋਲਕ ਸਮੇਂ ਨੂੰ ਸਫਲ ਕਰਨ ਦਾ ਗੁਰਮਤਿ ਮਾਰਗ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਮੱਘਰ ਦਾ ਮਹੀਨਾ ਚੰਗਾ ਹੈ ਜੇਕਰ ਜੀਵ-ਇਸਤਰੀ ਮਾਲਕ ਪਰਮਾਤਮਾ ਦੇ ਗੁਣ ਅਰਥਾਤ ਉਸ ਦੇ ਨਾਮ ਨੂੰ ਹਿਰਦੇ ਅੰਦਰ ਵਸਾ ਲਵੇ। ਗੁਣਵਾਨ ਜੀਵ-ਇਸਤਰੀ ਪ੍ਰਭੂ ਮਾਲਕ ਦੇ ਗੁਣ ਹੀ ਚੇਤੇ ਕਰਦੀ ਹੈ। ਉਸ ਨੂੰ ਇਹ ਧਿਆਨ ਰਹਿੰਦਾ ਹੈ ਕਿ ਗੁਣਾਂ ਨੂੰ ਚੇਤੇ ਕੀਤਿਆਂ ਜਾਂ ਇਨ੍ਹਾਂ ਦੇ ਵਿਕਾਸ-ਵਿਗਾਸ ਦੁਆਰਾ ਹੀ ਸਦਾ ਕਾਇਮ ਰਹਿਣ ਵਾਲੇ ਮਾਲਕ ਦਾ ਪਿਆਰ ਹਾਸਲ ਹੋ ਸਕਦਾ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਸਿਰਫ ਉਹ ਮਾਲਕ ਹੀ ਸਥਿਰ ਅਤੇ ਸੁਘੜ ਸੁਜਾਨ ਹੈ, ਬਾਕੀ ਸਾਰਾ ਸੰਸਾਰ ਤਾਂ ਅਸਥਾਈ ਰੂਪ ’ਚ ਹੀ ਰਹਿਣ ਵਾਲਾ ਹੈ ਜੋ ਸਦਾ ਬਦਲਦਾ ਰਹਿੰਦਾ ਹੈ। ਜੀਵ-ਇਸਤਰੀ ਅਧਿਆਤਮ ਗਿਆਨ ਅਤੇ ਆਤਮਿਕ ਸੁਰਤ ਦੇ ਗੁਣ ਪ੍ਰਭੂ ਮਾਲਕ ਦੀ ਕਿਰਪਾ-ਬਖਸ਼ਿਸ਼ ਬਗੈਰ ਸੰਚਾਰਤ ਨਹੀਂ ਕਰ ਸਕਦੀ। ਇਹ ਗੁਣ ਮਾਲਕ ਦੀ ਮਿਹਰ ਨਾਲ ਹੀ ਉਤਪੰਨ ਤੇ ਵਿਕਸਿਤ ਹੁੰਦੇ ਹਨ। ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖਾ ਜੀਵਨ ਰੂਪੀ ਮੱਘਰ ਦੇ ਮਹੀਨੇ ਵਿਚ ਪ੍ਰਭੂ ਮਾਲਕ ਦੀ ਸਿਫਤ-ਸਲਾਹ ਦੇ ਗੀਤ, ਸੰਗੀਤ ਤੇ ਕਾਵਿ-ਰਚਨਾ ਨੂੰ ਸੁਣ ਕੇ ਵੀ ਮਨ ਮਾਲਕ ਪਰਮਾਤਮਾ ਦੇ ਨਾਮ ਵਿਚ ਟਿਕਦਾ ਹੈ ਅਤੇ ਸੰਸਾਰਕ ਦੁੱਖ-ਕਸ਼ਟ ਦੂਰ ਹੁੰਦੇ ਹਨ। ਗੁਰੂ ਜੀ ਕਥਨ ਕਰਦੇ ਹਨ ਕਿ ਅਜਿਹੇ ਉੱਦਮ ਕਰਨ ਵਾਲੀ ਜੀਵ-ਇਸਤਰੀ ਆਪਣਾ ਦਿਲੀ ਪਿਆਰ ਮਾਲਕ ਪਰਮਾਤਮਾ ਨੂੰ ਭੇਟ ਕਰਦੀ ਹੈ। ਦੂਜੇ ਸ਼ਬਦਾਂ ਵਿਚ ਉਹ ਸੰਸਾਰ ਦੇ ਗੈਰ ਜ਼ਰੂਰੀ ਝੰਜਟਾਂ-ਝਮੇਲਿਆਂ ਦੇ ਬੁਰੇ ਅਸਰ ਤੋਂ ਬਚੀ ਰਹਿੰਦੀ ਹੈ ਤੇ ਜੀਵਨ ਸਫਲ ਕਰ ਲੈਂਦੀ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)