editor@sikharchives.org
Sadh

ਐਸੇ ਸੰਤ ਨ ਮੋ ਕਉ ਭਾਵਹਿ

ਭਗਤ ਜੀ ਫ਼ਰਮਾਉਂਦੇ ਹਨ ਕਿ ਐਸੇ ਦਿਖਾਵੇ ਦੇ ਰੂਪ ਵਾਲੇ ਸੰਤ ਕਹਾਉਣ ਵਾਲੇ ਮੈਨੂੰ (ਗੁਰੂ-ਕਿਰਪਾ ਸਦਕਾ ਗਿਆਨ ਹੋ ਜਾਣ ਕਾਰਨ) ਚੰਗੇ ਨਹੀਂ ਲੱਗਦੇ ਜੋ ਸਿਰਫ਼ ਦਿੱਸਣ ਨੂੰ ਹੀ ਸੰਤ ਹਨ, ਜੋ ਡਾਲੀ ਭਾਵ ਧਨ ਲੁੱਟਣ ਵਾਸਤੇ ਕਿਸੇ ਨੂੰ ਜਾਨੋਂ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥1॥
ਐਸੇ ਸੰਤ ਨ ਮੋ ਕਉ ਭਾਵਹਿ॥
ਡਾਲਾ ਸਿਉ ਪੇਡਾ ਗਟਕਾਵਹਿ॥1॥ਰਹਾਉ
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥
ਬਸੁਧਾ ਖੋਦਿ ਕਰਹਿ ਦੁਇ ਚੂਲੇ੍‍ ਸਾਰੇ ਮਾਣਸ ਖਾਵਹਿ॥2॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ॥3॥
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ॥
ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ॥4॥2॥ (ਪੰਨਾ 476)

ਭਗਤ ਕਬੀਰ ਜੀ ਆਸਾ ਰਾਗ ’ਚ ਦਰਜ ਇਸ ਸ਼ਬਦ ਰਾਹੀਂ ਸਾਧ-ਬਾਣੇ ਦੁਆਰਾ ਲੋਕਾਈ ਨੂੰ ਭਰਮਾਉਣ ਅਤੇ ਲੁੱਟਣ ਵਾਲੇ ਸੁਆਰਥੀ ਪਾਖੰਡੀਆਂ ਦੇ ਪਾਖੰਡ ਦਾ ਭਾਂਡਾ ਭੰਨਦੇ ਹਨ। ਲੋਕਾਈ ਨੂੰ ਉਨ੍ਹਾਂ ਦੀ ਅੰਤਰੀਵ ਵਿਕਾਰੀ ਅਵਸਥਾ ਤੋਂ ਜਾਣੂ ਕਰਵਾਉਂਦਿਆਂ ਸੁਚੇਤ ਕਰਨ ਦਾ ਮਹਾਨ ਪਰਉਪਕਾਰ ਕਰਦੇ ਹਨ। ਭਗਤ ਕਬੀਰ ਜੀ ਫ਼ਰਮਾਨ ਕਰਦੇ ਹਨ ਕਿ ਜਿਹੜੇ ਮਨੁੱਖ ਸਾਢੇ ਤਿੰਨ-ਤਿੰਨ ਗਜ਼ ਭਾਵ ਕਾਫ਼ੀ ਲੰਬਾਈ ਵਾਲੀਆਂ ਧੋਤੀਆਂ ਤੇੜ ਪਹਿਨਦੇ ਹਨ ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਹਿਨਦੇ ਹਨ, ਜਿਨ੍ਹਾਂ ਨੇ ਗਲਾਂ ਵਿਚ ਨਾਮ ਜਪਣ ਦਾ ਦਿਖਾਵਾ ਮਾਤਰ ਕਰਨ ਵਾਲੀਆਂ ਮਾਲਾਂ ਪਾਈਆਂ ਹਨ, ਉਨ੍ਹਾਂ ਨੂੰ ਪਰਮਾਤਮਾ ਦੇ ਸੰਤ ਨਹੀਂ ਆਖੀਦਾ, ਉਹ ਤਾਂ ਬਨਾਰਸ ਦੇ ਠੱਗਾਂ ਤੁਲ ਹਨ ਅਰਥਾਤ ਪੂਰੇ ਸਿਰੇ ਦੇ ਲੁਟੇਰੇ ਹਨ। ਭਗਤ ਜੀ ਫ਼ਰਮਾਉਂਦੇ ਹਨ ਕਿ ਐਸੇ ਦਿਖਾਵੇ ਦੇ ਰੂਪ ਵਾਲੇ ਸੰਤ ਕਹਾਉਣ ਵਾਲੇ ਮੈਨੂੰ (ਗੁਰੂ-ਕਿਰਪਾ ਸਦਕਾ ਗਿਆਨ ਹੋ ਜਾਣ ਕਾਰਨ) ਚੰਗੇ ਨਹੀਂ ਲੱਗਦੇ ਜੋ ਸਿਰਫ਼ ਦਿੱਸਣ ਨੂੰ ਹੀ ਸੰਤ ਹਨ, ਜੋ ਡਾਲੀ ਭਾਵ ਧਨ ਲੁੱਟਣ ਵਾਸਤੇ ਕਿਸੇ ਨੂੰ ਜਾਨੋਂ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਹ ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਉਂਦੇ ਹਨ, ਇਨ੍ਹਾਂ ਚੁਲ੍ਹਿਆਂ ਉੱਪਰ ਭਾਂਡੇ ਬਹੁਤ ਹੀ ਮਾਂਜ ਕੇ ਅਤੇ ਲਿਸ਼ਕਾ ਕੇ ਰੱਖਦੇ ਹਨ ਤਾਂ ਜੋ ਵੇਖਣ ਵਾਲਿਆਂ ਨੂੰ ਜਾਪੇ ਕਿ ਇਹ ਤਾਂ ਬੜੇ ਸੱਚੇ-ਸੁੱਚੇ ਹਨ ਐਪਰ ਹੱਥ ਆ ਜਾਣ ’ਤੇ ਇਹ ਸਾਰੇ ਦੇ ਸਾਰੇ ਮਨੁੱਖ ਨੂੰ ਹੀ ਖਾ ਜਾਂਦੇ ਹਨ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇਹ ਪਾਖੰਡੀ ਲੋਕ ਪਾਪ ਤੇ ਅਪਰਾਧ ਕਰਦੇ ਰਹਿੰਦੇ ਹਨ ਪਰ ਆਪਣੇ ਆਪ ਨੂੰ ਅਪਰਸ ਭਾਵ ਮਾਇਆ ਨੂੰ ਨਾ ਛੂਹਣ ਵਾਲੇ ਕਹਾਉਂਦੇ ਹਨ; ਇਹ ਸਦਾ ਹੰਕਾਰ ’ਚ ਹੀ ਵਿਚਰਦੇ ਹਨ, ਸੋ ਰੂਹਾਨੀ ਪ੍ਰਾਪਤੀ ਕਰਨ ਤੋਂ ਦੂਰ ਹੀ ਰਹਿੰਦੇ ਹਨ ਸਗੋਂ ਆਪਣੇ ਕੁਟੰਬ ਭਾਵ ਸੰਗੀ-ਸਾਥੀਆਂ ਨੂੰ ਵੀ ਡੋਬਣ ਦਾ ਕਾਰਨ ਬਣਦੇ ਹਨ। ਅੰਤ ਵਿਚ ਭਗਤ ਜੀ ਇਸ ਵਰਤਾਰੇ ਦੇ ਨਿਰੰਤਰ ਵਾਪਰਨ ਸਬੰਧੀ ਸੰਕੇਤ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਜਿਹੜੇ ਪਾਸੇ ਵੱਲ ਉਸ ਰੱਬ ਨੇ ਕਿਸੇ ਨੂੰ ਲਾਇਆ ਹੈ ਉਹ ਉਸ ਪਾਸੇ ਹੀ ਲੱਗਾ ਹੈ ਤੇ ਉਸੇ ਤਰ੍ਹਾਂ ਦੇ ਹੀ ਕਰਮ ਕਰਦਾ ਹੈ। ਹੇ ਕਬੀਰ! ਸਤਿਗੁਰੂ ਭਾਵ ਸੱਚੇ ਗੁਰੂ ਦੇ ਮਿਲ ਪੈਣ ਕਰਕੇ ਜਨਮ-ਮਰਨ ਦਾ ਇਹ ਸਿਲਸਿਲਾ ਭਾਵ ਰੂਹਾਨੀ ਤੇ ਨੈਤਿਕ ਗੁਣਾਂ ਤੋਂ ਦੂਰ ਰਹਿਣ ਵਾਲਾ ਪੈਂਤੜਾ ਖ਼ਤਮ ਹੋ ਸਕਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)