editor@sikharchives.org
Aisi Lal Tujh Bin

ਐਸੀ ਲਾਲ ਤੁਝ ਬਿਨੁ

ਪਿਆਰੇ ਪਰਮਾਤਮਾ ਨਾਲ ਡੂੰਘੀ ਤੇ ਸੁਹਿਰਦ ਸਾਂਝ ਮਹਿਸੂਸ ਕਰਦੇ ਹੋਏ ਭਗਤ ਜੀ ਆਖਦੇ ਹਨ ਕਿ ਮੇਰਾ ਮਾਲਕ ਗ਼ਰੀਬਾਂ ਅਰਥਾਤ ਨੀਚ/ਨੀਵੇਂ ਕਹੇ ਜਾਂਦੇ ਲੋਕਾਂ ਨੂੰ ਨਿਵਾਜਣ ਵਾਲਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥1॥ ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥1॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥2॥1॥(ਪੰਨਾ 1106)

ਭਗਤ ਰਵਿਦਾਸ ਜੀ ਮਾਰੂ ਰਾਗ ਵਿਚ ਅੰਕਿਤ ਇਸ ਪਾਵਨ ਸ਼ਬਦ ਵਿਚ ਅਛੂਤ-ਉਥਾਨ ਦੀ ਤਤਕਾਲਿਕ ਹਕੀਕਤ ਦੇ ਪ੍ਰਥਾਏ ਅਕਾਲ ਪੁਰਖ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਕ੍ਰਿਤਗਯਤਾ ਤੇ ਸ਼ੁਕਰਾਨੇ ਦੇ ਭਾਵ ਪ੍ਰਗਟਾਉਂਦੇ ਹਨ। ਇਸ ਪਾਵਨ ਸ਼ਬਦ ਵਿਚ ਭਗਤ ਰਵਿਦਾਸ ਜੀ ਅਤਿ ਨਿਮਰਤਾ ਦੇ ਭਾਵ ਵਿਚ ਭਗਤੀ ਲਹਿਰ ’ਚ ਆਪਣੇ ਦੁਆਰਾ ਅਤੇ ਅਖੌਤੀ ਅਛੂਤ ਜਾਤਾਂ ਨਾਲ ਸੰਬੰਧਿਤ ਦੂਸਰੇ ਭਗਤ ਸਾਹਿਬਾਨ ਦੁਆਰਾ ਪਾਏ ਮਹਾਨ ਯੋਗਦਾਨ ਵੱਲ ਸੰਕੇਤ ਕਰਦੇ ਹਨ।

ਭਗਤ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ ਪਰਮਾਤਮਾ! ਆਪ ਦੇ ਬਿਨਾਂ ਅਜਿਹਾ ਹੋਰ ਕੌਣ ਕਰ ਸਕਦਾ ਹੈ? ਭਾਵ ਕਿ ਇਹ ਅਣਹੋਣਾ ਦਿੱਸਣ ਵਾਲਾ ਕਾਰਜ ਸੰਪੰਨ ਹੋਇਆ ਹੈ। ਪਿਆਰੇ ਪਰਮਾਤਮਾ ਨਾਲ ਡੂੰਘੀ ਤੇ ਸੁਹਿਰਦ ਸਾਂਝ ਮਹਿਸੂਸ ਕਰਦੇ ਹੋਏ ਭਗਤ ਜੀ ਆਖਦੇ ਹਨ ਕਿ ਮੇਰਾ ਮਾਲਕ ਗ਼ਰੀਬਾਂ ਅਰਥਾਤ ਨੀਚ/ਨੀਵੇਂ ਕਹੇ ਜਾਂਦੇ ਲੋਕਾਂ ਨੂੰ ਨਿਵਾਜਣ ਵਾਲਾ ਹੈ। ਹੇ ਪ੍ਰਭੂ! ਆਪ ਜੀ ਮੱਥੇ ਛਤਰ ਰੱਖ ਦਿੰਦੇ ਹੋ।

ਜਿਸ ਦੀ ਛੁਹ ਨਾਲ ਦੁਨੀਆਂ ਆਪ ਨੂੰ ਭਿੱਟ ਗਈ ਸਮਝਦੀ ਹੋਵੇ ਉਸ ਉੱਤੇ ਹੇ ਮਾਲਕ, ਤੁਸੀਂ ਆਪ ਢਲਦੇ ਹੋ, ਦ੍ਰਵਦੇ ਹੋ, ਪਸੀਜਦੇ ਤੇ ਕਿਰਪਾ ਕਰਦੇ ਹੋ। ਭਗਤ ਜੀ ਆਖਦੇ ਹਨ ਕਿ ਮੇਰਾ ਮਾਲਕ ਨੀਵਿਆਂ ਨੂੰ ਉੱਚਾ ਕਰਨ ਵਾਲਾ ਹੈ। ਉਹ ਨਿਰਭਉ ਜੁ ਹੋਇਆ। ਅਰਥਾਤ ਨੀਵਿਆਂ ਨੂੰ ਉੱਚੇ ਕਰਨ ਵੇਲੇ ਉਸ ਨੂੰ ਕਿਸੇ ਹੋਰ ਤੋਂ ਪ੍ਰਵਾਨਗੀ ਲੈਣ ਦੀ ਕੋਈ ਮੁਥਾਜੀ ਨਹੀਂ ਹੈ। ਪਰਮਾਤਮਾ ਨੇ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ ਅਤੇ ਭਗਤ ਸੈਣ ਜੀ ਨੂੰ ਤਾਰ ਦਿੱਤਾ ਹੈ। ਇਹ ਸਾਰੇ ਭਗਤ ਸਾਹਿਬਾਨ ਸੰਸਾਰ-ਸਮੁੰਦਰ ਨੂੰ ਪਾਰ ਕਰ ਗਏ ਹਨ। ਭਗਤ ਜੀ ਕਥਨ ਕਰਦੇ ਹਨ ਕਿ ਭਲੇ ਪੁਰਸ਼ੋ! ਮੇਰੀ ਗੱਲ ਸੁਣ ਲੈਣੀ। ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਉਸ ਦੇ ਕੋਲੋਂ ਸਭ ਕੰਮ ਸਿਰੇ ਚੜ੍ਹ ਜਾਂਦੇ ਹਨ। ਭਾਵ ਕੋਈ ਕਾਰਜ ਅਟਕਦਾ ਨਹੀਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)