editor@sikharchives.org
Amrit

ਅੰਮ੍ਰਿਤ ਦੀ ਮਹਾਨਤਾ

ਉਹਨੂੰ ਦੁਸ਼ਮਣ ਵਿੱਚੋਂ ਵੀ, ਦਿੱਸਦਾ ਉਹ ਨੂਰ ਜਿਹਾ। ਤੱਕ-ਤੱਕ ਕੇ ਵੱਲ ਜਿਸ ਦੇ, ਉਹਨੂੰ ਚੜ੍ਹੇ ਸਰੂਰ ਜਿਹਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜੋ ਅੰਮ੍ਰਿਤ ਪੀ ਲੈਂਦਾ, ਉਹ ਮੌਤੋਂ ਡਰਦਾ ਨਹੀਂ।
ਕੋਈ ਕੰਮ ਕਾਇਰਤਾ ਦਾ, ਜੀਵਨ ਵਿਚ ਕਰਦਾ ਨਹੀਂ।
ਪੀ ਦੋ ਘੁੱਟ ਅੰਮ੍ਰਿਤ ਦੇ, ਉਹ ਬਣਦਾ ਸ਼ੇਰ ਜਿਹਾ,
ਤਾਹੀਓਂ ਰਣ-ਭੂਮੀ ਵਿਚ, ਵੈਰੀ ਤੋਂ ਹਰਦਾ ਨਹੀਂ।

ਬਾਣੀ ਤੇ ਬਾਣੇ ਦਾ, ਉਹ ਅਸਲ ਪੁਜਾਰੀ ਏ।
ਉਹਦੇ ਲਈ ਇੱਕੋ ਜਿਹੀ, ਇਹ ਖ਼ਲਕਤ ਸਾਰੀ ਏ।
ਕਹਿਣੀ ਤੇ ਕਰਨੀ ਵਿਚ, ਕੋਈ ਫਰਕ ਨਾ ਭੋਰਾ ਵੀ,
ਉਹ ਵਾਂਗ ਕਨ੍ਹਈਏ ਦੇ, ਬਸ ਪਰਉਪਕਾਰੀ ਏ।

ਉਹਨੂੰ ਦੁਸ਼ਮਣ ਵਿੱਚੋਂ ਵੀ, ਦਿੱਸਦਾ ਉਹ ਨੂਰ ਜਿਹਾ।
ਤੱਕ-ਤੱਕ ਕੇ ਵੱਲ ਜਿਸ ਦੇ, ਉਹਨੂੰ ਚੜ੍ਹੇ ਸਰੂਰ ਜਿਹਾ।
ਉਹਨੂੰ ਬਾਜਾਂ ਵਾਲਾ ਹੀ, ਬਸ ਨਜ਼ਰੀਂ ਆਉਂਦਾ ਏ,
ਏਸੇ ਲਈ ਮਸਤੀ ਵਿਚ, ਰਹਿੰਦਾ ਭਰਪੂਰ ਜਿਹਾ।

ਉਸ ਲਈ ਮਾਂ-ਭੈਣ ਜਿਹੀ, ਜੋ ਨਾਰ ਪਰਾਈ ਏ।
ਉਹਨੇ ਹੱਕ-ਸੱਚ ਦੀ ਹੀ, ਬਸ ਕਿਰਤ ਕਮਾਈ ਏ।
ਜੇ ਕਿਤੇ ਮਨੁੱਖਤਾ ਦੇ, ਉਸ ਡੂੰਘੇ ਵੈਣ ਸੁਣੇ,
ਉਹਨੇ ਬਾਂਹ ਪਕੜੀ ਏ ਤੇ ਹਿੱਕ ਨਾਲ ਲਾਈ ਏ।

ਉਹ ਸਾਰੇ ਲੋਕਾਂ ਦੀ, ਮੰਗਦਾ ਏ ਸੁੱਖ ਸਦਾ।
ਉਹਨੂੰ ਇੱਕੋ ਗੱਲ ਦੀ ਹੀ, ਰਹਿੰਦੀ ਏ ਭੁੱਖ ਸਦਾ।
ਉਹਦੇ ਦੇਸ਼ ਦਾ ਹਰ ਵਾਸੀ, ਭੁੱਲ ਜਾਵੇ ਨਫ਼ਰਤ ਨੂੰ,
ਉਹ ਸੱਚੇ ਅਰਥਾਂ ਵਿਚ, ਬਣ ਜਾਏ ਮਨੁੱਖ ਸਦਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)