ਬੱਬਰ ਅਕਾਲੀ ਲਹਿਰ ਦੇ ਰੁਕਨ ਤੇ ਜੁਗ ਪਲਟਾਊ ਦਲ ਦੇ ਮੋਢੀ ਗਿਆਨੀ ਹਰਬੰਸ ਸਿੰਘ ਸਰਹਾਲਾ ਖੁਰਦ ਦੀ ਬੱਬਰ ਅਕਾਲੀਆਂ ‘ਚੋਂ ਆਖ਼ਰੀ ਸ਼ਹਾਦਤ ਸੀ।
ਬੱਬਰ ਅਕਾਲੀ ਲਹਿਰ ਦੇ ਗਿਆਨੀ ਹਰਬੰਸ ਸਿੰਘ ਸਰਹਾਲਾ ਖੁਰਦ ਵਾਲਿਆਂ ਨੇ ਜੇਲ ਤੋਂ ਰਿਹਾਈ ਹੋਣ ਪਿੱਛੋਂ ਸ੍ਰੀ ਆਨੰਦਪੁਰ ਸਾਹਿਬ ਸੰਤ ਹਰੀ ਸਿੰਘ ਕਹਾਰਪੁਰੀਏ ਵਾਲੇ ਮਹਾਂਪੁਰਖਾਂ ਕੋਲ ਆ ਡੇਰਾ ਕੀਤਾ। ਉਸ ਵਕਤ ਸ੍ਰੀ ਕੇਸਗੜ੍ਹ ਸਾਹਿਬ ਦੀ ਨਵੀਂ ਇਮਾਰਤ ਦੀ ਕਾਰ ਸੇਵਾ ਹੋ ਰਹੀ ਸੀ। ਇਥੇ ਕੁਝ ਸਮਾਂ ਸਕੱਤਰ ਦੀ ਸੇਵਾ ਨਿਭਾਉਣ ਪਿੱਛੋਂ ਗਿਆਨੀ ਹਰਬੰਸ ਸਿੰਘ ਹੁਣੀ , ਕੀਰਤਪੁਰ ਸਾਹਿਬ ਦੇ ਗੁਰੂ ਘਰ ਦੇ ਸਕੱਤਰ ਆਣ ਲੱਗੇ ।ਇਥੇ ਹੀ ਮਾਸਟਰ ਉਜਾਗਰ ਸਿੰਘ ਜੀ , ਧਾਮੀਆਂ ਕਲਾਂ ਵਾਲੇ ਛੋਟੇ ਸਕੱਤਰ ਦੇ ਪਦ ਤੇ ਸੇਵਾ ਨਿਭਾਅ ਰਹੇ ਸਨ।ਮਾਸਟਰ ਜੀ ਦੇ ਨਗਰ ਦੇ ਪੰਜ ਸਿੰਘ ਬੱਬਰ ਅਕਾਲੀ ਲਹਿਰ ਵਿਚ ਸੇਵਾ ਕਰ ਚੁਕੇ ਸਨ। ਇਹਨਾਂ ਦੋਨਾਂ ਨੇ ਪਿਆਰਾ ਸਿੰਘ ਧਾਮੀਆਂ, ਬੂਟਾ ਸਿੰਘ ਪਿੰਡੋਰੀ ਨਿੱਝਰਾਂ, ਬਚਿੰਤ ਸਿੰਘ ਦਮੁੰਡਾ ਤੇ ਭੋਲਾ ਸਿੰਘ ਕਾਠੇ ਅਧਕਾਰੇ ਵਾਲੇ ਨਾਲ ਹੁਸ਼ਿਆਰਪੁਰ ਦੇ ਸਿੰਘ ਸਭਾ ਗੁਰਦੁਆਰੇ ਇਕ ਮੀਟਿੰਗ ਕੀਤੀ ਤੇ ਬੱਬਰ ਅਕਾਲੀ ਲਹਿਰ ਦੀ ਤਰਜ਼ ਤੇ ਇਕ ਨਵਾਂ ਜੱਥਾ ਤਿਆਰ ਕਰਨ ਦਾ ਗੁਰਮਤਾ ਸੋਧਿਆ। 1940 ਈ. ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਨਵਾਂ ਦਲ ਖੜਾ ਕਰ, ਗੁਰੂ ਸਾਹਿਬ ਦੀ ਹਜ਼ੂਰੀ ਵਿਚ ਅਰਦਾਸਾ ਸੋਧਿਆ ਗਿਆ । ਇਸ ਦਲ ਦਾ ਪ੍ਰਮੁੱਖ ਗਿਆਨੀ ਹਰਬੰਸ ਸਿੰਘ ਚੁਣਿਆ ਗਿਆ । ਇਸਦਾ ਦਲ ਦਾ ਨਿਸ਼ਾਨਾ ਹਥਿਆਰ ਬੰਦ ਬਗਾਵਤ ਜਰੀਏ ਅੰਗਰੇਜ਼ਾਂ ਨੂੰ ਖਦੇੜਣਾ ਮਿਥਿਆ ਗਿਆ । ਇਸ ਦਲ ਦਾ ਨਿਸ਼ਾਨ ਤੇ ਮੋਹਰ ਸੀ “ਇਕ ਸ਼ੇਰ ਇਕ ਅੰਗਰੇਜ਼ ਤੇ ਹਮਲਾ ਕਰ ਕੇ ਉਸਨੂੰ ਜ਼ਮੀਨ ਤੇ ਸੁਟੀ ਬੈਠਾ ਹੈ।”
ਇਸ ਗਰੁਪ ਦੇ ਹੋਰ ਪ੍ਰਮੁੱਖ ਮੈਂਬਰਾਂ ਵਿਚ ਸ੍ਰੀ ਸੰਤੋਖ ਕਨੋਤਾ, ਸਾਧੂ ਸਿੰਘ ਮਾਣਕਢੇਰੀ, ਰਾਮ ਸਿੰਘ, ਛੱਜਾ ਸਿੰਘ ਖਹਿਰਾ, ਬਾਬਾ ਗੇਂਦਾ ਸਿੰਘ ਸਰਹਾਲਾ ਕਲਾਂ, ਨਿਰਮਲ ਸਿੰਘ ਤੇ ਵਰਿਆਮ ਸਿੰਘ ਸ਼ਰੀਹ ਸ਼ੰਕਰ, ਅਰਜਨ ਸਿੰਘ ਢੋਲੇਵਾਲ, ਮਾਸਟਰ ਉਜਾਗਰ ਸਿੰਘ ਧਾਮੀਆਂ, ਬਾਬਾ ਹਰਜਾਪ ਸਿੰਘ ਮਾਹਿਲਪੁਰ। ਦਲ ਦੀਆਂ ਗਤੀਵਿਧੀਆਂ ਕਈ ਥਾਵਾਂ ਤੇ ਚਲ ਰਹੀਆਂ ਸਨ, ਕੁਝ ਚੋਣਵੇਂ ਸੱਜਣਾ ਤੋਂ ਬਿਨਾਂ ਦਲ ਦੇ ਪ੍ਰਮੁੱਖ ਬਾਰੇ ਕੋਈ ਵੀ ਨਹੀਂ ਜਾਣਦਾ ਸੀ। ਜੁਗ ਪਲਟਾਊ ਦਲ ਦੇ ਬਹੁਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾਦਾਰ ਭਰਤੀ ਕਰਵਾਏ ਗਏ।
ਗਿਆਨੀ ਹਰਬੰਸ ਸਿੰਘ ਨੇ ਸੁਭਾਸ਼ ਚੰਦਰ ਬੋਸ ਤੱਕ ਆਪਣੀ ਪਹੁੰਚ ਸਥਾਪਤ ਕੀਤੀ ਹੋਈ ਸੀ। ਗਿਆਨੀ ਜੀ ਗੋਰਾਸ਼ਾਹੀ ਦੀ ਅੱਖ ਵਿਚ ਰੜਕ ਰਹੇ ਸਨ। ਇਸ ਸਮੇਂ ਵਿਚ ਸੀ.ਆਈ.ਡੀ ਆਪਣੇ ਬੰਦੇ ਨਕਲੀ ਫੌਜੀ ਭਗੌੜੇ ਬਣਾ ਕੇ ਜੁਗ ਪਲਟਾਊ ਦਲ ਵਿਚ ਰਲਾ ਕੇ ਇਸਦੇ ਕਾਰਕੁੰਨਾਂ ਨੂੰ ਦਬੋਚਣਾ ਚਾਹੁੰਦੀ ਸੀ। ਇਸ ਸਮੇਂ ਹੀ ਇਕ ਨਕਲੀ ਭਗੌੜਾ ਤਾਰਾ ਸਿੰਘ ਗਿਆਨੀ ਜੀ ਨੂੰ ਮਿਲਣ ਵਿਚ ਸਫਲ ਹੋ ਗਿਆ। ਗਿਆਨੀ ਜੀ ਛੇਤੀ ਕਿਤੇ ਭਰੋਸਾ ਨਹੀਂ ਕਰਦੇ ਸਨ; ਪਰ ਰਾਮ ਸਿੰਘ ਬੱਲ ਇਸਦੀਆਂ ਗੱਲਾਂ ਵਿਚ ਆ ਗਿਆ ਤੇ ਮੇਲ ਮੁਲਾਕਾਤ ਵਧਾਉਂਦਾ ਗਿਆ। ਇਸ ਤਾਰਾ ਸਿੰਘ ਦੇ ਜ਼ਰੀਏ ਹੀ ਪੁਲਿਸ ਨੂੰ ਗਿਆਨੀ ਹਰਬੰਸ ਸਿੰਘ, ਨਿਰਮਲ ਸਿੰਘ ਸਰੀਂਹ ਅਤੇ ਬਾਬਾ ਗੇਂਦਾ ਸਿੰਘ ਹੁਣਾ ਦੀ ਜਾਮਾਰਾਇ ਸਕੂਲ ਵਿਚ ਹੋਣ ਦੀ ਮੁਖ਼ਬਰੀ ਮਿਲੀ। ਪੁਲਿਸ ਨੇ ਘੇਰਾ ਪਾ ਲਿਆ ਤੇ ਹਥਿਆਰ ਸੁਟਣ ਲਈ ਕਿਹਾ; ਪਰ ਸੂਰਮੇ ਡੱਟ ਗਏ ਤੇ ਕਿਹਾ ਕਿ ਅਸੀਂ ਬਜ਼ੁਦਿਲਾਂ ਵਾਂਗ ਹਥਿਆਰ ਨਹੀਂ ਸੁਟਣੇ। ਵੱਧੋ ਸਹੀ 21 ਦੇ 31 ਪਵਾਂਗੇ। ਪੁਲਿਸ ਨੇ ਤਾਕੀ ਵਿਚੋਂ ਅੱਥਰੂ ਗੈਸ ਤੇ ਬੇਹੋਸ਼ ਕਰਨ ਵਾਲੇ ਗੋਲੇ ਸੁਟ; ਤਿੰਨਾਂ ਨੂੰ ਬੇਹੋਸ਼ ਕਰਕੇ ਬੇੜੀਆਂ ਲਾਕੇ ਪਹਿਲਾਂ ਅੰਮ੍ਰਿਤਸਰ ਤੇ ਫਿਰ ਲਾਹੌਰ ਦੇ ਕਿਲ੍ਹੇ ਵਿਚ ਲਿਜਾ ਕੇ ਜੋ ਇਹਨਾਂ ਤੇ ਤਸ਼ੱਦਦ ਕੀਤਾ; ਉਹ ਬਿਆਨ ਕਰਨਾ ਕਲਮ ਦੀ ਪਹੁੰਚ ਤੋਂ ਬਾਹਰ ਹੈ।
ਗਿਆਨੀ ਹਰਬੰਸ ਸਿੰਘ , ਭਾਈ ਨਿਰਮਲ ਸਿੰਘ ਸਰੀਂਹ ਤੇ ਬਾਬਾ ਗੇਂਦਾ ਸਿੰਘ ਹੁਣਾ ਤੇ ਕੀਰਤਪੁਰ ਵਾਲੇ ਮੇਲਾ ਸਿੰਘ ਦੇ ਸਾਥੀ ਦੇ ਕਤਲ ਦਾ ਮੁਕੱਦਮਾ ਚਲਾਇਆ ਗਿਆ।ਭਾਈ ਨਿਰਮਲ ਸਿੰਘ ਤੇ ਬਾਬਾ ਗੇਂਦਾ ਸਿੰਘ ਤਾਂ ਜੱਜ ਨੇ ਬਰੀ ਕਰ ਦਿੱਤੇ ; ਪਰ ਗਿਆਨੀ ਹਰਬੰਸ ਸਿੰਘ ਸਰਹਾਲਾ ਖੁਰਦ ਨੂੰ ਫਾਂਸੀ ਸੁਣਾਈ ਗਈ। 3 ਅਪ੍ਰੈਲ 1944 ਈਸਵੀ ਨੂੰ ਲੁਧਿਆਣਾ ਜੇਲ ਵਿਚ ਗਿਆਨੀ ਜੀ ਨੂੰ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ । ਇਸ ਨਾਲ ਹੀ ਜੁਗ ਪਲਟਾਊ ਦਲ ਵੀ ਖ਼ਤਮ ਹੋ ਗਿਆ ਅਤੇ ਕਿਸ਼ਨ ਸਿੰਘ ਗੜਗਜ ਹੁਣਾ ਦੁਆਰਾ ਮਾਰਚ 1921 ਵਿੱਚ ਸ਼ੁਰੂ ਕੀਤੀ ਹੋਈ ਬੱਬਰ ਅਕਾਲੀ ਲਹਿਰ ਦੀ ਗਿਆਨੀ ਜੀ ਦੀ ਸ਼ਹਾਦਤ ਨਾਲ ਸੰਪੂਰਨਤਾ ਹੋ ਗਈ।
ਲੇਖਕ ਬਾਰੇ
ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2009
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/June 1, 2009
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/December 1, 2021

- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2022

- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/April 1, 2022