editor@sikharchives.org

ਬਾਪੂ ਪੀਣੀ ਛੱਡ ਸ਼ਰਾਬ

ਮਿੱਟੀ ਵਿਚ ਮਿਲਾ ਕੇ ਰੱਖ ’ਤੇ, ਬੜੇ-ਬੜੇ ਰਜਵਾੜੇ ਇਸ ਨੇ। ਇਸ ਨੂੰ ਪੀ ਕੇ ਸੁੱਝੇ ਸ਼ਰਾਰਤ, ਪਾਏ ਬੜੇ ਪੁਆੜੇ ਇਸ ਨੇ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਸਾਰੇ ਗ੍ਰੰਥ ਏਸ ਨੂੰ ਨਿੰਦਣ, ਸਭ ਦਾ ਖਾਨਾ ਕਰੇ ਖ਼ਰਾਬ।
ਬਾਪੂ ਪੀਣੀ ਛੱਡ ਸ਼ਰਾਬ।

ਇਹ ਹੈ ਡਾਢੀ ਮਾੜੀ ਆਦਤ, ਕਿਸੇ ਨਾ ਇਥੋਂ ਕੁਝ ਵੀ ਖੱਟਿਆ।
ਜਿੱਥੇ ਇਸ ਨੇ ਡੇਰਾ ਲਾਇਆ, ਸਮਝੋ ਘਰ ਗਿਆ ਉਹ ਪੱਟਿਆ।
ਇਹ ਐਨੇ ਨੁਕਸਾਨ ਪੁਚਾਵੇ, ਜਿਨ੍ਹਾਂ ਦਾ ਨਾ ਕੋਈ ਹਿਸਾਬ।
ਬਾਪੂ ਪੀਣੀ ਛੱਡ ਸ਼ਰਾਬ।

ਮਿੱਟੀ ਵਿਚ ਮਿਲਾ ਕੇ ਰੱਖ ’ਤੇ, ਬੜੇ-ਬੜੇ ਰਜਵਾੜੇ ਇਸ ਨੇ।
ਇਸ ਨੂੰ ਪੀ ਕੇ ਸੁੱਝੇ ਸ਼ਰਾਰਤ, ਪਾਏ ਬੜੇ ਪੁਆੜੇ ਇਸ ਨੇ।
ਡੁੱਲ੍ਹੇ ਬੇਰ ਪੱਲੇ ਵਿਚ ਪਾ ਲੈ, ਅਜੇ ਨਹੀਂ ਹੋਏ ਉਹ ਖ਼ਰਾਬ।
ਬਾਪੂ ਪੀਣੀ ਛੱਡ ਸ਼ਰਾਬ।

ਬਸ ਇਸੇ ਦੀ ਸੇਵਾ ਰਹਿ ਗਈ, ਜਦ ਕੋਈ ਆਵੇ ਘਰ ਮਹਿਮਾਨ।
ਖੁਸ਼ੀ ਗ਼ਮੀ ਦੇ ਹਰ ਮੌਕੇ ’ਤੇ, ਹੋ ਗਈ ਬਸ ਦਾਰੂ ਪ੍ਰਧਾਨ।
ਮਿੱਟੀ ਦੇ ਵਿਚ ਰੋਲ ’ਤਾ ਇਸ ਨੇ, ਸਾਡਾ ਸੁਹਣਾ ਦੇਸ਼ ਪੰਜਾਬ।
ਬਾਪੂ ਪੀਣੀ ਛੱਡ ਸ਼ਰਾਬ।

ਪਹਿਲਾਂ ਬੰਦਾ ਇਸ ਨੂੰ ਪੀਂਦਾ, ਫਿਰ ਇਹ ਪੀ ਜਾਂਦੀ ਬੰਦੇ ਨੂੰ।
ਮੇਰੇ ਸਿਰ ਦੀ ਸਹੁੰ ਅੱਜ ਖਾ ਕੇ, ਛੱਡ ਦੇ ਇਸ ਮਾੜੇ ਧੰਦੇ ਨੂੰ।
ਪੀਲਾ ਹੋ ਗਿਆ ਚਿਹਰਾ ਤੇਰਾ, ਪਹਿਲਾਂ ਸੀ ਜੋ ਵਾਂਗ ਗੁਲਾਬ।
ਬਾਪੂ ਪੀਣੀ ਛੱਡ ਸ਼ਰਾਬ।

ਜੇਕਰ ਕੋਲ ਨੇ ਬਹੁਤੇ ਪੈਸੇ, ਕਿਸੇ ਗਰੀਬ ਕੁੜੀ ਨੂੰ ਵਿਆਹ ਦੇ।
ਜਿੱਥੇ ਬੱਚੇ ਪੜ੍ਹਨ ਬੈਠ ਕੇ, ਸਕੂਲ ਕੋਈ ਕਮਰਾ ਬਣਵਾ ਦੇ।
ਮਰਨੇ ਮਗਰੋਂ ਵੀ ਫਿਰ ਲੋਕੀ, ਕਰਨ ਹਮੇਸ਼ਾਂ ਤੈਨੂੰ ਯਾਦ।
ਬਾਪੂ ਪੀਣੀ ਛੱਡ ਸ਼ਰਾਬ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)