editor@sikharchives.org
Dhadi Kre Pasao

ਢਾਢੀ ਕਰੇ ਪਸਾਉ

ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥
ਢਾਢੀ ਕਰੇ ਪਸਾਉ ਸਬਦੁ ਵਜਾਇਆ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ॥27॥ (ਪੰਨਾ 150)

ਮਾਝ ਕੀ ਵਾਰ ਦੀ ਇਸ ਪਾਵਨ ਪਉੜੀ ਦੁਆਰਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਨ ਨਿਮਰਤਾ ਦੇ ਭਾਵਾਵੇਸ਼ ਵਿਚ, ਆਪਣਾ ਪ੍ਰਭੂ-ਨਾਮ ਦੀ ਵਡਿਆਈ ਕਰਨ ਦਾ ਜੀਵਨ-ਉਦੇਸ਼ ਉਜਾਗਰ ਕਰਦਿਆਂ ਰੂਹਾਨੀ ਮੰਜ਼ਲਾਂ ਰੂਪੀ ਨਿਰਮਲ ਪ੍ਰਾਪਤੀਆਂ ਦਾ ਸੰਕੇਤ ਦਿੰਦੇ ਹੋਏ ਪ੍ਰਭੂ-ਨਾਮ ਦੀ ਸੱਚੀ ਸਿਫਤ ਦੁਆਰਾ ਮਨੁੱਖ-ਮਾਤਰ ਨੂੰ ਦੁਰਲੱਭ ਮਨੁੱਖੀ ਜਨਮ/ਜੀਵਨ ਸਫਲਾ ਕਰਨ ਦਾ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ।

ਗੁਰੂ ਜੀ ਅਤਿ ਸਨਿਮਰ ਭਾਵ ਵਿਚ ਫ਼ਰਮਾਨ ਕਰਦੇ ਹਨ ਕਿ ਮੈਂ ਕੰਮ-ਕਾਰ ਤੋਂ ਵਿਛੁੰਨਾ ਸਾਂ, ਮੇਰੇ ’ਤੇ ਪ੍ਰਭੂ ਦੀ ਕਿਰਪਾ-ਬਖ਼ਸ਼ਿਸ਼ ਹੋਈ ਹੈ ਤੇ ਮੈਂ ਇਸ ਕਿਰਪਾ-ਬਖ਼ਸ਼ਿਸ਼ ਦਾ ਸਦਕਾ ਢਾਡੀ ਅਰਥਾਤ ਪ੍ਰਭੂ ਦੀ, ਉਹਦੇ ਪਰਮ ਪਾਵਨ ਨਾਮ ਦੀ ਸਿਫ਼ਤ ਕਰਨ ਵਾਲਾ ਬਣ ਗਿਆ ਹਾਂ। ਮੈਨੂੰ ਪ੍ਰਭੂ ਨੇ ਆਪਣੇ ਦਰਬਾਰ ਤੋਂ ਹੁਕਮ ਕੀਤਾ ਹੈ ਕਿ ਰਾਤ ਹੋਵੇ ਜਾਂ ਦਿਨ, ਮੈਂ ਨਾਮ ਦੀ ਵਾਰ ਜਾਂ ਵਡਿਆਈ ਹੀ ਗਾਉਣੀ ਹੈ।

ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਫਤ ਸਾਲਾਹ ਦੇ ਕੰਮ ਵਿਚ ਲੱਗੇ ਹੋਏ ਨੂੰ ਮੈਨੂੰ ਪ੍ਰਭੂ ਨੇ ਮੁੜ ਆਪਣੀ ਹਜ਼ੂਰੀ ਵਿਚ ਸੱਦਿਆ। ਪ੍ਰਭੂ ਨੇ ਸੱਚੀ ਸਿਫਤ ਸਾਲਾਹ ਰੂਪੀ ਸਿਰੋਪਾਉ ਮੇਰੇ ਗਲ ਵਿਚ ਪਾ ਦਿੱਤਾ ਭਾਵ ਮੈਨੂੰ ਇਸ ਨਿਰਮਲ ਕਾਰਜ ’ਚ ਲੱਗੇ ਰਹਿਣ ਵਾਸਤੇ ਆਪਣੀ ਮਿਹਰ ਦੀ ਨਦਰਿ ਪ੍ਰਦਾਨ ਕੀਤੀ। ਇਹ ਸਦੀਵੀ ਸੁਖ-ਅਨੰਦ ਦੇਣ ਵਾਲਾ ਨਾਮ ਰੂਪੀ ਭੋਜਨ ਮੈਨੂੰ ਪ੍ਰਭੂ ਤੋਂ ਮਿਲਿਆ। ਗੁਰੂ ਦੀ ਸਿੱਖਿਆ ਅਨੁਸਾਰ ਚੱਲਦਿਆਂ ਜਿਸ ਨੇ ਵੀ ਇਹ ਆਤਮਿਕ ਭੋਜਨ ਛਕਿਆ ਹੈ ਉਸ ਨੂੰ ਹੀ ਸੱਚਾ ਸੁਖ ਅਨੰਦ ਹਾਸਲ ਹੋਇਆ ਹੈ। ਮੈਂ ਪ੍ਰਭੂ-ਕਿਰਪਾ ਦਾ ਸਦਕਾ ਸਿਫ਼ਤ ਗਾਉਣ ਵਾਲੇ ਪ੍ਰਭੂ-ਨਾਮ ਦੇ ਸ਼ਬਦ ਨੂੰ, ਇਸ ਦੀ ਤਾਂਘ ਰੱਖਣ ਵਾਲਿਆਂ ਤਕ ਪਾਸਾਰ ਕਰਦਾ ਹਾਂ ਕਿਉਂਕਿ ਸੱਚੀ ਉਸਤਤ ਨਾਲ ਹੀ ਉਸ ਪੂਰੇ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)