editor@sikharchives.org

ਫਰੀਦਾ ਬਾਰਿ ਪਰਾਇਐ ਬੈਸਣਾ

ਚੀਜ਼ਾਂ-ਵਸਤਾਂ ਤੇ ਪਦਾਰਥਾਂ ’ਚ ਖਚਿਤ ਹੋ ਕੇ ਜੀਣਾ ਬਾਬਾ ਜੀ ਦੀ ਰੂਹਾਨੀ ਦ੍ਰਿਸ਼ਟੀ ’ਚ ਵਾਸਤਵਿਕ ਰੂਪ ’ਚ ਜੀਣਾ ਹੀ ਨਹੀਂ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਫਰੀਦ ਜੀ ਇਸ ਪਾਵਨ ਸਲੋਕ ਵਿਚ ਸੰਸਾਰਕ ਲੋੜਾਂ ਦੀ ਪੂਰਤੀ ਦੇ ਸਬੰਧ ਵਿਚ ਆਤਮ-ਨਿਰਭਰ ਹੋਣ ਦਾ ਮਹੱਤਵ ਦਰਸਾਉਂਦੇ ਹੋਏ ਮਨੁੱਖ-ਮਾਤਰ ਨੂੰ ਪਦਾਰਥਵਾਦੀ ਜੀਵਨ-ਫ਼ਲਸਫ਼ਾ ਤਿਆਗਣ ਦਾ ਗੁਰਮਤਿ ਗਾਡੀ-ਰਾਹ ਬਖਸ਼ਿਸ਼ ਕਰਦੇ ਹਨ।

ਬਾਬਾ ਫਰੀਦ ਜੀ ਉਸ ਮਾਲਕ ਪਰਮ-ਪਿਤਾ ਪਰਮਾਤਮਾ ਅੱਗੇ ਨਿਮਰਤਾ-ਸਹਿਤ ਜੋਦੜੀ ਕਰਦੇ ਹਨ ਕਿ ਹੇ ਮਾਲਕ ਜੀਓ! ਮੈਨੂੰ ਬਿਗਾਨੇ ਬੂਹੇ ’ਤੇ ਨਾ ਬੈਠਣ ਦੇਣਾ। ਕਿਉਂਕਿ ਇਹ ਰੱਬੀ ਬਾਣੀ ਹੈ, ਇਹ ਅਗੰਮੀ ਬੋਲ ਹਨ, ਇਹ ਅੰਤਮ ਰੂਪ ’ਚ ਅਧਿਆਤਮਕ ਉੱਨਤੀ ਦੀਆਂ ਵਿਭਿੰਨ ਮੰਜ਼ਲਾਂ, ਮਨੋਸਥਿਤੀਆਂ ਅਤੇ ਮਾਨਸਕ/ਆਤਮਕ ਅਵਸਥਾਵਾਂ ਦੇ ਪ੍ਰਥਾਏ ਉਚਾਰਨ ਕੀਤੇ ਗਏ ਹਨ। ਇਹ ਪਰਮਾਤਮਾ ਨਾਲ ਇਕਮਿਕਤਾ ਨੂੰ ਮਹਿਸੂਸਦਿਆਂ ਇਕ ਸੱਚੇ ਸਾਧਕ, ਰੂਹਾਨੀ ਮਾਰਗ ਦੇ ਪਾਂਧੀ ਦੇ ਹਿਰਦੇ ’ਚੋਂ ਸਹਿਜ-ਸੁਭਾਅ ਕੁਦਰਤੀ ਪਹਾੜੀ ਚਸ਼ਮੇ ਦੇ ਨੀਰ ਵਾਂਗ ਫੁੱਟ ਕੇ ਨਿਕਲੇ ਨਿਰਮਲ ਬਚਨ ਹਨ ਜੋ ਸਾਧਕਾਂ-ਜਗਿਆਸੂਆਂ ਨੂੰ ਰੂਹਾਨੀ ਮਾਰਗ ਦੀਆਂ ਸੂਖ਼ਮ ਰਮਜ਼ਾਂ ਖੋਲ੍ਹਦੇ ਹਨ। ਅਗਲੀ ਪੰਕਤੀ ’ਚ ਬਾਬਾ ਜੀ ਉਚਾਰਨ ਕਰਦੇ ਹਨ ਕਿ ਹੇ ਮਾਲਕ! ਜੇਕਰ ਤੂੰ ਮੈਨੂੰ ਇਵੇਂ ਹੀ ਰੱਖਣਾ ਹੈ ਅਰਥਾਤ ਸੰਸਾਰਕ ਵਸਤੂਆਂ, ਪਦਾਰਥਾਂ ਆਦਿ ਦੀਆਂ ਖਾਹਸ਼ਾਂ ਤੋਂ ਮੈਨੂੰ ਉਤਾਂਹ ਨਹੀਂ ਉੱਠਣ ਦੇਣਾ ਤਾਂ ਇਸ ਸਰੀਰ ਅੰਦਰ ਜੋ ਇਹ ਆਪ ਜੀ ਦਾ ਹੀ ਰੱਖਿਆ ਹੋਇਆ ਜੀਉ, ਭਾਵ ਆਤਮਾ ਹੈ ਇਸ ਨੂੰ ਇਸ ’ਚੋਂ ਕੱਢ ਲੈਣਾ। ਦੂਸਰੇ ਸ਼ਬਦਾਂ ਵਿਚ ਸੰਸਾਰਕ ਪਦਾਰਥਾਂ ਅਤੇ ਚੀਜ਼ਾਂ-ਵਸਤਾਂ ਦੇ ਗ਼ੁਲਾਮ ਹੋ ਕੇ ਜੀਣ ਨਾਲੋਂ ਮਰ ਜਾਣਾ ਹਜ਼ਾਰ ਦਰਜੇ ਚੰਗੇਰਾ ਹੈ। ਚੀਜ਼ਾਂ-ਵਸਤਾਂ ਤੇ ਪਦਾਰਥਾਂ ’ਚ ਖਚਿਤ ਹੋ ਕੇ ਜੀਣਾ ਬਾਬਾ ਜੀ ਦੀ ਰੂਹਾਨੀ ਦ੍ਰਿਸ਼ਟੀ ’ਚ ਵਾਸਤਵਿਕ ਰੂਪ ’ਚ ਜੀਣਾ ਹੀ ਨਹੀਂ। ਇਹ ਰੂਹਾਨੀ ਮੌਤ ਹੈ ਕਿਉਂਕਿ ਰੂਹਾਨੀ ਪਾਂਧੀ ਨੂੰ ਅਧਿਆਤਮਿਕ ਮੰਜ਼ਲਾਂ ’ਤੇ ਪੁੱਜਣ ਲਈ ਸਰੀਰਿਕ ਲੋੜਾਂ-ਥੋੜਾਂ ਦੀ ਮੁਥਾਜੀ ਤੋਂ ਮੁਕਤ ਹੋਣਾ ਮੁੱਢਲੀ ਸ਼ਰਤ ਹੈ। ਲੇਕਿਨ ਇਸ ਦਾ ਭਾਵ ਇਹ ਨਹੀਂ ਕਿ ਸੰਸਾਰਕ ਚੀਜ਼ਾਂ, ਵਸਤਾਂ, ਪਦਾਰਥ ਅਤੇ ਹੋਰ ਜ਼ਰੂਰਤਾਂ ਮੂਲੋਂ ਹੀ ਨਿਕਾਰਨਯੋਗ ਹਨ ਬਲਕਿ ਗੁਰਮਤਿ ਅਨੁਸਾਰ ਇਨ੍ਹਾਂ ਦੀ ਯੋਗ ਮਾਤਰਾ ’ਚ ਜ਼ਰੂਰਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ’ਚ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਸਵੀਕਾਰ ਕੀਤਾ ਹੈ। ਅਸਲ ਵਿਚ ਸੰਸਾਰਕ ਪਦਾਰਥਾਂ ਤੇ ਚੀਜ਼ਾਂ-ਵਸਤਾਂ ਦੀ ਲੋੜੋਂ ਵੱਧ ਇੱਛਾ ਤੇ ਖਾਹਿਸ਼, ਇਨ੍ਹਾਂ ਨੂੰ ਵਧ-ਚੜ੍ਹ ਕੇ ਇਕੱਤਰ ਕਰਨ ਦਾ ਲਾਲਚ ਛੱਡਣਯੋਗ ਹੈ। ਦੁਨਿਆਵੀ ਵਸਤਾਂ ਦੇ ਪ੍ਰਤੀ ਹੱਦੋਂ ਵੱਧ ਝੁਕਾਅ ਜਾਂ ਉਲਾਰ ਨਿਕਾਰਨਯੋਗ ਹੈ ਜਿਸ ਪ੍ਰਤੀ ਬਾਬਾ ਜੀ ਆਪਣੀ ਅਗੰਮੀ ਬਾਣੀ ’ਚ ਸਾਡੀ ਆਦਰਸ਼ ਅਗਵਾਈ ਹਿਤ ਨਿਰਮਲ ਸੇਧ ਬਖਸ਼ਿਸ਼ ਕਰ ਰਹੇ ਹਨ। ਬਾਬਾ ਜੀ ਦਾ ਸੰਸਾਰਕ ਪਦਾਰਥਾਂ ਤੇ ਚੀਜ਼ਾਂ-ਵਸਤਾਂ ਦੇ ਮਨੁੱਖੀ ਲਗਾਵ ਤੇ ਉਲਾਰ ਪ੍ਰਤੀ ਸੰਕੇਤ ਕਰਦਾ ਇਹ ਸਲੋਕ ਆਪ ਜੀ ਦੇ ਆਤਮ-ਨਿਰਭਰ, ਸੁਤੰਤਰ, ਸਵੈ-ਗੌਰਵ ਤੇ ਅਣਖ ਨਾਲ ਲਬਰੇਜ਼ ਜੀਵਨ-ਫ਼ਲਸਫ਼ੇ ਨੂੰ ਵੀ ਪ੍ਰਤੀਬਿੰਬਤ ਕਰਦਾ ਹੈ। ਉਸ ਪਰਮਾਤਮਾ ਦੀ ਮਿੱਠੀ ਸੁਖਾਵੀਂ ਤੇ ਰਸੀਲੀ ਗ਼ੁਲਾਮੀ ਕਰਨ ਵਾਸਤੇ ਸੰਸਾਰਕ ਗ਼ੁਲਾਮੀ ਤੇ ਮੁਥਾਜੀ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)