editor@sikharchives.org
Gursikh

ਭਗਤਿ ਕਰਹਿ ਮਰਜੀਵੜੇ

ਸੰਸਾਰਕਤਾ ਤੋਂ ਉੱਪਰ ਉੱਠ ਕੇ ਵਿਚਰਨ ਵਾਲੇ ਗੁਰਮੁਖ-ਜਨ ਹੀ ਸਦਾ ਭਗਤੀ ਕਰ ਸਕਦੇ ਹਨ ਕਿਉਂ ਜੋ ਉਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੁੰਦਾ ਹੈ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ॥
ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ॥
ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ॥
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ॥ (ਪੰਨਾ 589)

ਵਡਹੰਸ ਕੀ ਵਾਰ ਮਹਲਾ 4 ’ਚ ਦਰਜ ਇਸ ਸਲੋਕ ਦੁਆਰਾ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਰਜੀਵੜੇ ਗੁਰਮੁਖਾਂ ਦਾ ਪ੍ਰਭੂ-ਭਗਤੀ ’ਚ ਰੱਤੇ ਰਹਿਣ ਦਾ ਨਿਰਮਲ ਸੁਭਾਅ ਅਤੇ ਦੈਵੀ/ਰੂਹਾਨੀ ਗੁਣਾਂ ਦਾ ਸੰਚਾਰ ਕਰਦਿਆਂ ਮਨੁੱਖਾ ਜੀਵਨ ਸਫ਼ਲਾ ਕਰਨ ਦੀ ਉਨ੍ਹਾਂ ਦੁਆਰਾ ਅਪਣਾਈ ਗੁਰਮਤਿ-ਜੁਗਤੀ ਵਰਣਨ ਕਰਦੇ ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਸੰਸਾਰ ਵੱਲੋਂ ਮਰ ਕੇ ਅਰਥਾਤ ਸੰਸਾਰਕ ਖਿਆਲਾਂ ਤੇ ਸਰੋਕਾਰਾਂ ਤੋਂ ਉੱਪਰ ਉੱਠ ਕੇ ਜੀਉਣ ਵਾਲੇ ਜੀਉੜੇ ਉਸ ਪਰਮਾਤਮਾ ਦੀ ਭਗਤੀ ਕਰਦੇ ਹਨ; ਸੰਸਾਰਕਤਾ ਤੋਂ ਉੱਪਰ ਉੱਠ ਕੇ ਵਿਚਰਨ ਵਾਲੇ ਗੁਰਮੁਖ-ਜਨ ਹੀ ਸਦਾ ਭਗਤੀ ਕਰ ਸਕਦੇ ਹਨ ਕਿਉਂ ਜੋ ਉਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੁੰਦਾ ਹੈ। ਗੁਰੂ ਮਿਲ ਪੈਣ ਨਾਲ ਉਨ੍ਹਾਂ ਨੂੰ ਭਗਤੀ ਦਾ ਖ਼ਜ਼ਾਨਾ ਪਰਮਾਤਮਾ ਦੇ ਦਰੋਂ-ਘਰੋਂ ਮਿਲ ਗਿਆ ਹੁੰਦਾ ਹੈ ਜਿਸ ਖ਼ਜ਼ਾਨੇ ਰੂਪ ਬਖਸ਼ਿਸ਼ ਨੂੰ ਮਿਟਾ ਸਕਣਾ ਕਿਸੇ ਦੀ ਤਾਕਤ/ਸਮਰੱਥਾ ’ਚ ਨਹੀਂ ਹੁੰਦਾ।

ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖਾਂ, ਆਪਣੇ ਮਨ ਨੂੰ ਗੁਰੂ ਦੀ ਨਿਰਮਲ ਅਗਵਾਈ ’ਚ ਹਵਾਲੇ ਕਰ ਦੇਣ ਵਾਲੇ ਮਰਜੀਵੜਿਆਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਆਪਣੇ ਅੰਦਰ ਪਾ ਲਿਆ ਹੁੰਦਾ ਹੈ ਉਨ੍ਹਾਂ ਦੇ ਇਸ ਸੁਕਰਮ ਕਰਕੇ ਉਨ੍ਹਾਂ ਦੇ ਮਨ-ਅੰਤਰ ’ਚ ਉਹ ਸਦੀਵੀ ਰਹਿਣ ਵਾਲਾ ਸੱਚਾ ਪਰਮਾਤਮਾ ਨਿਵਾਸ ਕਰ ਰਿਹਾ ਹੁੰਦਾ ਹੈ ਅਰਥਾਤ ਐਸੇ ਮਰਜੀਵੜੇ ਦੈਵੀ/ਰੂਹਾਨੀ ਗੁਣਾਂ ਦਾ ਬਿਨਾਂ ਰੁਕਿਆਂ ਸੰਚਾਰ ਕਰਦੇ ਹਨ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ ਕਿ ਗੁਰਮੁਖ ਮਰਜੀਵੜੇ ਜੋ ਇਕ ਵਾਰ ਆਪਣਾ ਆਪਾ ਪਰਮਾਤਮਾ ਦੀ ਭਗਤੀ ਅਤੇ ਗੁਣਾਂ ਦੇ ਸੰਚਾਰ ਹਿਤ ਸਮਰਪਿਤ ਕਰ ਦੇਣ ਮਗਰੋਂ ਪਰਮਾਤਮਾ ਨਾਲ ਸਦਾ ਮਿਲਾਪ ਦਾ ਅਨੰਦ ਮਾਣਦੇ ਹਨ ਉਨ੍ਹਾਂ ਨੂੰ ਮੁੜ ਕਦੇ ਵੀ ਪ੍ਰੀਤਮ ਪਿਆਰੇ ਪਰਮਾਤਮਾ ਤੋਂ ਵਿਛੋੜੇ ’ਚ ਰਹਿਣ ਦੀ ਦੁਖਦਾਇਕ ਹਾਲਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)