ਦਿਸ਼ਾ ਦੱਸੇ ਬ੍ਰਹਿਮੰਡ ਦੀ ਜਿੱਦਾਂ ਧਰੂ ਤਾਰਾ,
ਜੁੱਗਾਂ-ਜੁੱਗਾਂ ਤੋਂ ਥਿਰ ਖੜ੍ਹਾ ਹੈ ਸਭ ਤੋਂ ਨਿਆਰਾ।
ਰਾਹਗੀਰ ਕੋਈ ਭਟਕਿਆ, ਜੇ ਰਸਤਾ ਲੋੜੇ,
ਛੱਡ ਕੇ ਜਾਤੀ ਮਜ਼੍ਹਬ ਨੂੰ, ਬਾਹੋਂ ਫੜ ਤੋਰੇ।
ਦਸਾਂ ਗੁਰਾਂ ਦੀ ਜੋਤ ਹੈ, ਪ੍ਰਤੱਖ ਨਿਸਤਾਰਾ,
ਹਟੇ ਅੰਧੇਰਾ ਪੰਧ ’ਚੋਂ, ਹੋਵੇ ਉਜਿਆਰਾ।
ਜੋਤ-ਇਲਾਹੀ ਨੂਰ ਦੀ, ਚਾਨਣ ਪਸਾਰਾ,
ਗੁਰੂ ਗ੍ਰੰਥ ਜੀ ਮਾਨਿਓ ਗੁਰ-ਸ਼ਬਦ ਹਮਾਰਾ।
ਸੂਰਜ ਸੌਰ-ਮੰਡਲ ਦਾ ਸਿਰਤਾਜ ਕਹਾਵੇ,
ਤਪਸ਼ ਜਿਸ ਦੀ ਧਰਤ ’ਤੇ ਜੀਵਨ ਧੜਕਾਵੇ,
ਨਿੱਘ ਏਸ ਦਾ ਜ਼ਿੰਦਗੀ ਨੂੰ, ਜਿਊਣ ਸਿਖਾਵੇ।
ਬਿਨਾਂ ਕਿਸੇ ਪੱਖ-ਪਾਤ ਤੋਂ, ਖੁੱਲ੍ਹਾ ਭੰਡਾਰਾ,
ਜੁਗੋ-ਜੁੱਗ ਅਟੱਲ ਹੈ ਜਿਸ ਦਾ ਲਿਸ਼ਕਾਰਾ,
ਇੱਕੋ ਪੱਲੜੇ ਤੋਲਦਾ ਦਾਤਾਂ ਦਾਤਾਰਾ।
‘ਜਿਨਿ ਸੇਵਿਆ ਤਿਨਿ ਪਾਇਆ ਮਾਨੁ’ ਪੜ੍ਹ ਕਰੋ ਵਿਚਾਰਾ।
ਗੁਰੂ ਗ੍ਰੰਥ ਜੀ ਮਾਨਿਓ ਗੁਰ-ਸ਼ਬਦ ਹਮਾਰਾ।
ਜਿੱਦਾਂ ਚੰਦ ਦੀ ਚਾਂਦਨੀ, ਹਰ ਹਿਰਦਾ ਠਾਰੇ,
ਦੇਵੇ ਰਾਤੀਂ ਲੋਰੀਆਂ, ਖੁਦ ਭਰੇ ਹੁੰਗਾਰੇ।
ਸੀਤਲਤਾ ਦੇ ਕੁੰਭ ’ਚੋਂ, ਜਦ ਚਾਨਣ ਝਰਦਾ,
ਦੂਰ ਦੁਇ ਦੁਰੈਤ ਤੋਂ, ਸਭ ਆਂਗਨ ਭਰਦਾ।
ਚਸ਼ਮਾ-ਏ-ਅੰਮ੍ਰਿਤ ਸ਼ਬਦ ਦਾ, ਘੁੱਟ ਭਰ ਕੋਈ ਵੇਖੇ,
ਕਾਇਆ ਕਲਪ ਮਨੁੱਖ ਦੀ, ਸਭ ਦੂਰ ਅੰਦੇਸੇ।
ਆਇਆ ਧੁਰ ਦਰਗਾਹ ਤੋਂ, ਸ਼ਬਦ ਸਚਿਆਰਾ,
ਗੁਰੂ ਗ੍ਰੰਥ ਜੀ ਮਾਨਿਓ ਗੁਰ-ਸ਼ਬਦ ਹਮਾਰਾ।
ਲੇਖਕ ਬਾਰੇ
ਪਿੰਡ ਤੇ ਡਾਕ: ਮਾਨੂੰਪੁਰ, ਤਹਿ: ਖੰਨਾ ਲੁਧਿਆ
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/May 1, 2008