editor@sikharchives.org
Je Jivei Patt Lathi Jaye

ਜੇ ਜੀਵੈ ਪਤਿ ਲਥੀ ਜਾਇ

ਇਸ ਸਲੋਕ ਦੁਆਰਾ ਗੁਰੂ ਪਾਤਸ਼ਾਹ ਜੀ ਪਤ ਸੇਤੀ ਜੀਵਨ ਜਿਊਣ ਦਾ ਗੁਰਮਤਿ ਸਿਧਾਂਤ ਦਰਸਾਉਣ ਦੀ ਅਪਾਰ ਬਖਸ਼ਿਸ਼ ਕਰਦੇ ਹੋਏ ਨਾਮ-ਲੇਵਾ ਸਿੱਖਾਂ ਅਤੇ ਮਨੁੱਖਤਾ ਦੀ ਆਦਰਸ਼ ਰਹਿਨੁਮਾਈ ਕਰਦੇ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
ਰਾਜਿ ਰੰਗੁ ਮਾਲਿ ਰੰਗੁ॥
ਰੰਗਿ ਰਤਾ ਨਚੈ ਨੰਗੁ॥
ਨਾਨਕ ਠਗਿਆ ਮੁਠਾ ਜਾਇ॥
ਵਿਣੁ ਨਾਵੈ ਪਤਿ ਗਇਆ ਗਵਾਇ॥1॥ (ਪੰਨਾ 142)

ਇਹ ਪਾਵਨ ਸਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਜੋ ‘ਵਾਰ ਮਾਝ ਕੀ ਮ: 1’ ਵਿਚ ਦਰਜ ਹੈ। ਇਸ ਸਲੋਕ ਦੁਆਰਾ ਗੁਰੂ ਪਾਤਸ਼ਾਹ ਜੀ ਪਤ ਸੇਤੀ ਜੀਵਨ ਜਿਊਣ ਦਾ ਗੁਰਮਤਿ ਸਿਧਾਂਤ ਦਰਸਾਉਣ ਦੀ ਅਪਾਰ ਬਖਸ਼ਿਸ਼ ਕਰਦੇ ਹੋਏ ਨਾਮ-ਲੇਵਾ ਸਿੱਖਾਂ ਅਤੇ ਮਨੁੱਖਤਾ ਦੀ ਆਦਰਸ਼ ਰਹਿਨੁਮਾਈ ਕਰਦੇ ਹਨ।

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਉਹੀ ਮਨੁੱਖ ਅਸਲ ਅਰਥਾਂ ਵਿਚ ਜੀਊਂਦਾ ਹੈ ਜਿਸ ਦੇ ਮਨ ਅੰਦਰ ਉਸ ਪਰਮਾਤਮਾ ਦਾ ਵਾਸਾ ਹੈ ਭਾਵ ਜਿਸ ਨੇ ਮਾਲਕ ਨੂੰ ਵਿਸਾਰਿਆ ਨਹੀਂ ਹੈ। ਹੋਰ ਕੋਈ ਮਨੁੱਖ ਅਰਥਾਤ ਪ੍ਰਭੂ-ਨਾਮ ਨੂੰ ਭੁਲਾ ਦੇਣ ਵਾਲਾ ਸਹੀ ਮਾਅਨਿਆਂ ’ਚ ਜੀਊਂਦਾ ਨਹੀਂ ਅਖਵਾ ਸਕਦਾ। ਦੂਜੇ ਸ਼ਬਦਾਂ ’ਚ ਸਰੀਰ ’ਚ ਪ੍ਰਾਣ ਚਲਦੇ ਹੋਣ ਦੀ ਹਾਲਤ ’ਚ ਵੀ ਉਹ ਜੀਊਂਦਿਆਂ ’ਚ ਸ਼ੁਮਾਰ ਨਹੀਂ ਕੀਤਾ ਜਾ ਸਕਦਾ। ਜੇਕਰ ਜੀਂਦੇ-ਜੀਅ ਮਨੁੱਖ ਦੀ ਇੱਜ਼ਤ ਉਤਰ ਜਾਂ ਜਾ ਰਹੀ ਹੈ ਤਾਂ ਉਹ ਜਿੰਨਾ ਵੀ ਖਾਂਦਾ ਹੈ ਸਭ ਬੇਅਰਥ ਹੈ।

ਸਤਿਗੁਰੂ ਜੀ ਸਮਕਾਲੀ ਸਮਾਜ ’ਚ ਅਣਇੱਛਤ ਮਨੁੱਖੀ ਵਰਤਾਰੇ ਬਾਰੇ ਸੰਕੇਤ ਦਿੰਦੇ ਹੋਏ ਫ਼ਰਮਾਨ ਕਰਦੇ ਹਨ ਕਿ ਜਿਹੜੇ ਬੰਦੇ ਦੀ ਰਾਜ ਦੀ ਤਾਕਤ ਵਿਚ ਉਲਾਰੂ ਬਿਰਤੀ ਹੈ, ਜੋ ਧਨ-ਮਾਲ ਸੰਪਤੀ ਦੇ ਰੰਗ ’ਚ ਹੈ ਅਤੇ ਇਸ ਦੇ ਮੋਹ ਵਿਚ ਰਚਿਆ ਬੇਸ਼ਰਮ ਹੋ ਕੇ ਨੱਚਦਾ ਹੈ, ਗੁਰੂ ਜੀ ਨਿਰਣਾ ਦਿੰਦੇ ਹਨ ਕਿ ਉਹ ਠੱਗਿਆ ਤੇ ਮੁੱਛਿਆ ਜਾ ਰਿਹਾ ਹੈ ਅਤੇ ਪ੍ਰਭੂ-ਨਾਮ ਤੋਂ ਬਿਨਾਂ ਆਪਣੀ ਇੱਜ਼ਤ ਗੁਆ ਕੇ ਇਥੋਂ ਤੁਰਦਾ ਬਣਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)