ਬਾਜਾਂ ਵਾਲਿਆ ਤੇਰੇ ਖਾਲਸੇ ਨੂੰ, ਅੱਜ ਵੈਰੀ ਪਏ ਲਲਕਾਰਦੇ ਨੇ।
ਸਾਧ ਪਾਖੰਡੀ ਤੇਰੀ ਰੀਸ ਕਰਦੇ, ਸਿੱਖ ਕੌਮ ਦਾ ਹਿਰਦਾ ਸਾੜਦੇ ਨੇ।
ਦੇਹਧਾਰੀ ‘ਗੁਰੂ’ ਅਖਵਾਉਣ ਲੱਗ ਪਏ, ਬਾਗ ਸਿੱਖੀ ਦਾ ਪਏ ਉਜਾੜਦੇ ਨੇ।
ਹਾਲਤ ਬਣੀ ਅਸਹਿ ਹੈ ਦੇਖ ਦਾਤਾ, ਬੜ੍ਹਕਾਂ ਡੇਰਿਆਂ ਵਿਚ ਗਿੱਦੜ ਮਾਰਦੇ ਨੇ।
ਕਲਗੀਆਂ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਕਿਰਦਾਰ ਵੱਡਾ।
ਤੇਰੇ ਚੋਜ ਮਹਾਨ, ਵਡਿਆਈ ਵੱਡੀ, ਤੇਰੇ ਗੁਣਾਂ ਦਾ ਸਿੱਖੀ ਭੰਡਾਰ ਵੱਡਾ।
ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ, ਤੇਰਾ ਲੋਕਾਂ ਦੇ ਸਿਰ ਉਪਕਾਰ ਵੱਡਾ।
ਦਿੱਤੀ ਜ਼ਿੰਦਗੀ ਨਵੀਂ ਤੂੰ ਕੌਮ ਨੂੰ ਸੀ, ਸਾਡੇ ਸਿਰ ’ਤੇ ਕਰਜ਼ਾ ਤੇਰਾ ਭਾਰ ਵੱਡਾ।
ਲੇਖਕ ਬਾਰੇ
ਕਲਾਸ ਅਠਵੀਂ, ਸਰਕਾਰੀ ਸੀਨੀ. ਸੈਕੰ. ਸਕੂਲ, ਕੁੱਤੀਵਾਲ ਕਲਾਂ, ਬਠਿੰਡਾ
- ਹੋਰ ਲੇਖ ਉਪਲੱਭਧ ਨਹੀਂ ਹਨ