ਅੱਖਾਂ ਦੋ ਬੁਰਾ ਤੱਕਣ, ਵਿਖਾਵਾ ਕਰ ਕੇ ਨਿਵਾਉਣ ਦਾ ਕੀ ਫਾਇਦਾ?
ਹੱਥ ਦੋ ਨਾ ਕਰਨ ਸੇਵਾ, ਹੱਥ ਜੋੜ ਵਿਖਾਉਣ ਦਾ ਕੀ ਫਾਇਦਾ?
ਪੈਰ ਦੋ ਨਾ ਪੈਣ ਗੁਰੂ ਰਸਤੇ, ਐਵੇਂ ਤਲੀਆਂ ਘਸਾਉਣ ਦਾ ਕੀ ਫਾਇਦਾ?
ਬਾਹਾਂ ਦੋ ਨਾ ਮਾੜੇ ਨੂੰ ਲੈਣ ਕਲਾਵੇ, ਸੰਘੀ ਮਾੜੇ ਦੀ ਦਬਾਉਣ ਦਾ ਕੀ ਫਾਇਦਾ?
ਲੱਤਾਂ ਦੋ ਨਾ ਲੈ ਜਾਣ ਗੁਰੂ-ਘਰ, ਡੇਰੇ ਗੁਰੂ-ਡੰਮ੍ਹ ਪਹੁੰਚਾਉਣ ਦਾ ਕੀ ਫਾਇਦਾ?
ਕੰਨ ਦੋ ਨਾ ਸੁਣਨ ਗੁਰਬਾਣੀ, ਸੁਣਨ ਸਮਰੱਥਾ ਪਾਉਣ ਦਾ ਕੀ ਫਾਇਦਾ?
ਨਾਸਕਾ ਨਾ ਸੁੰਘਣ ਸ਼ਬਦ-ਫੁੱਲ ਖੁਸ਼ਬੋਈ, ਸੰਸਾਰਕ ਫੁਲਵਾੜੀ ਜਾਣ ਦਾ ਕੀ ਫਾਇਦਾ?
ਜੀਭ ਇਕ ਉਹ ਉਲਝੇ ਵਿਚ ਨਿੰਦਾ, ਪ੍ਰਭੂ ਤੋਂ ਲਗਵਾਉਣ ਦਾ ਕੀ ਫਾਇਦਾ?
ਇੰਦਰੀਆਂ ਵੱਸ ਕਰ ਨਾ ਸਕਿਓਂ, ਤਨ ਜੰਗਲ ਘੁਮਾਉਣ ਦਾ ਕੀ ਫਾਇਦਾ?
ਮੂੰਹ ਇਕ ਕਰੇ ਨਾ ਗੱਲ ਚੰਗੀ, ਬਕ ਬਕ ਸੁਣਾਉਣ ਦਾ ਕੀ ਫਾਇਦਾ?
ਸੰਭਾਲ ਕੇਸ ਸੱਜ ਗੁਰੂ ਦਾ ਖਾਲਸਾ, ਐਵੇਂ ਕੇਸ ਕਟਵਾਉਣ ਦਾ ਕੀ ਫਾਇਦਾ?
ਨੌਂ ਖੋਲ੍ਹ ਛੱਡੇ ਇਕ ਬੰਦ ਰੱਖਿਆ, ਬਣ ਕੇ ਮਨੁੱਖ ਜੱਗ ਆਉਣ ਦਾ ਕੀ ਫਾਇਦਾ?
‘ਬਲਬੀਰ ਸਿੰਘਾ’ ਅੰਦਰ ਸਰੀਰ ਪਛਾਣ ਕਰ ਲੈ, ਦੁਨੀਆਂ ਘੁੰਮਣਘੇਰੀ ਫਸਾਉਣ ਦਾ ਕੀ ਫਾਇਦਾ?
ਲੇਖਕ ਬਾਰੇ
ਸੁਪਰਵਾਈਜ਼ਰ ਟਾਈਪ, -ਵਿਖੇ: ਲਾਅ ਬ੍ਰਾਂਚ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ
- ਬਲਬੀਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98/June 1, 2010