ਸਮਝ ਨਹੀਂ ਆਉਂਦੀ ਕਿ ਸੌਦੇ ਸਾਧ ਬਾਰੇ ਕੀ ਲਿਖਾਂ?
ਘੋਰ ਅਪਰਾਧੀ ਦੇ ਬਜਰ ਅਪਰਾਧ ਬਾਰੇ ਕੀ ਲਿਖਾਂ?
ਭੋਲਿਆਂ ਲੋਕਾਂ ਨੇ ਐਵੇਂ ਸਿਰ ’ਤੇ ਇਹਨੂੰ ਚੁੱਕਿਆ,
ਹੰਸਾਂ ’ਤੇ ਲਿਖਣਾ ਛੱਡ ਕੇ ਇਸ ਕਾਗ ਬਾਰੇ ਕੀ ਲਿਖਾਂ?
ਤੋੜੀਆਂ ਜਿੱਥੇ ਕਿਸੇ ਬੇਰਹਿਮ ਨੇ ਕਲੀਆਂ ਕੱਚੀਆਂ,
ਰੋਲੀ ਜੋ ਇੱਜ਼ਤ ਪਵਿੱਤਰ ਪਾਕ ਬਾਰੇ ਕੀ ਲਿਖਾਂ?
ਕੀ ਪਤਾ ਕੀ ਸੁਣ ਕੇ ਲੋਕੀ ਮਗਰ ਇਹਦੇ ਲੱਗ ਤੁਰੇ,
ਤਾਲੋਂ ਖੁੰਝੀ ਡੂਮਣੀ ਦੇ ਰਾਗ ਬਾਰੇ ਕੀ ਲਿਖਾਂ?
ਜਿਸ ਦਾ ਡੇਰਾ ਕਤਲਗਾਹ, ਅੱਡਾ ਹੈ ਇਕ ਵਿਭਚਾਰ ਦਾ,
ਓਸ ਕਾਤਲ, ਲੋਕ-ਵੈਰੀ ਨਾਪਾਕ ਬਾਰੇ ਕੀ ਲਿਖਾਂ?
ਵਰਗਲਾਈ ਜਾ ਰਹੀ ਲੋਕਾਈ ਬਾਰੇ ਕੀ ਲਿਖਾਂ?
ਘਾਗ, ਸ਼ਾਤਰ, ਚੁਸਤ ਇਸ ਚਲਾਕ ਬਾਰੇ ਕੀ ਲਿਖਾਂ?
ਲੇਖਕ ਬਾਰੇ
ਗੁਰੂ ਤੇਗ਼ ਬਹਾਦਰ ਕਾਲਜ, ਸ੍ਰੀ ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ