ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।
ਕੌਮ ਦੀ ਖ਼ਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ।
ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਸੱਤ ਸਾਲਾਂ ਦਾ।
ਕਿਵੇਂ ਭੁਲਾਈਏ ਅਸੀਂ ਦਿਲਾਂ ’ਚੋਂ, ਧਰਮ ਸ਼ਹੀਦੀ ਲਾਲਾਂ ਦਾ?
ਮੁਗ਼ਲ ਰਾਜ ਦਾ ਬੂਟਾ ਪੁੱਟਿਆ, ਤੋੜ ਜਿੰਦ ਦੀ ਗਾਨੀ ਨੂੰ।
ਯਾਦ ਕਰੋ ਮਾਸੂਮਾਂ ਦੀ… …
ਗੰਗੂ ਨੇ ਸੀ ਪਾਪ ਕਮਾਇਆ, ਲੋਭ-ਲਾਲਚ ਦੇ ਵੱਸ ਪਿਆ।
ਕੀਤੀ ਸੇਵਾ ਗੁਰੂ-ਘਰ ਦੀ ਜੋ, ਸਭ ਕੁਝ ਅੰਦਰੋਂ ਨੱਸ ਗਿਆ।
ਲੋਭੀ ਬੰਦਾ ਕਦੇ ਨਾ ਸੋਚੇ, ਆਤਮਿਕ ਪੱਖ ਦੀ ਹਾਨੀ ਨੂੰ।
ਯਾਦ ਕਰੋ ਮਾਸੂਮਾਂ ਦੀ… …
ਮਾਂ ਗੁਜਰੀ ਤੇ ਛੋਟੇ ਬੱਚੇ, ਠੰਡੇ ਬੁਰਜ ’ਚ ਬੰਦ ਰਹੇ।
ਪੋਹ ਦੇ ਉਸ ਭਿਆਨਕ ਸਾਕੇ, ਨੂੰ ਅੱਜ ਤਕ ਸਰਹੰਦ ਕਹੇ।
ਬੁੱਢੇ ਹੱਡਾਂ ਸੰਗ ਰੋਕੇ ਦਾਦੀ, ਪੈਂਦੀ ਠੰਡ ਤੂਫਾਨੀ ਨੂੰ।
ਯਾਦ ਕਰੋ ਮਾਸੂਮਾਂ ਦੀ… …
ਨੀਂਹਾਂ ਦੇ ਵਿਚ ਚਿਣੇ ਗਏ, ਪਰ ਸਿੱਖੀ ਮਹਿਲ ਉਸਾਰ ਗਏ।
ਦਸਮ ਪਿਤਾ ਜੀ ਦੇਸ਼ ਧਰਮ ਤੋਂ, ਆਪਣੇ ਬੇਟੇ ਵਾਰ ਗਏ।
ਲੱਖ-ਲੱਖ ਪ੍ਰਣਾਮ ਅਸਾਡਾ, ਮਹਾਂਬਲੀ ਸੈਨਾਨੀ ਨੂੰ।
ਯਾਦ ਕਰੋ ਮਾਸੂਮਾਂ ਦੀ… …
ਵਿਸ਼ਵ ’ਚ ਅੱਜ ਤਕ ਕਦੇ ਨਾ ਹੋਇਆ, ਫੇਰ ਕਦੇ ਨਾ ਹੋਵੇਗਾ।
ਨਿੱਕੀਆਂ ਜਿੰਦਾਂ ਦਾ ਕੌਤਕ ਸੁਣ, ‘ਰੂਹੀ’ ਦਾ ਮਨ ਰੋਵੇਗਾ।
ਸਿੰਘੋ, ਵਿਰਸੇ ਨੂੰ ਸੰਭਾਲੋ, ਨਾ ਰੋਲ਼ੋ ਬਲੀਦਾਨੀ ਨੂੰ।
ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।
ਕੌਮ ਦੀ ਖ਼ਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ।
ਲੇਖਕ ਬਾਰੇ
ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ-151302, ਬਠਿੰਡਾ
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2009
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2010
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2010