ਦਿਨ ਰਾਤ ਪਲਕਾਂ, ਚਾਹੇ ਭਰਕੇ ਨਮ ਰੱਖੀ,
ਐਸ ਨਮੀ ਦੇ ਅੰਦਰ, ਹਾਸਿਆਂ ਦਾ ਦਮ ਰੱਖੀ ।
ਮਾਹੌਲ ਹੈ ਸਿਰਜਿਆ, ਚੁਫੇਰੇ ਖੁਦਕੁਸ਼ੀਆਂ ਨੇ,
ਐਸ ਤ੍ਰਾਸਦੀ ਅੰਦਰ, ਜਿੰਦੜੀ ਚੱਕਦਮ ਰੱਖੀ ।
ਹਰੀ ਓਮ ਸਤਿਨਾਮ ਜਪੋ, ਨਾਅਰੇ ਲਾਉਂਦੇ,
ਨਾਅਰਾ ਮੰਨੀ ਓਹਨਾਂ ਦਾ, ਓਟ ਇੱਕੋ ਤੇ ਰੱਖੀ ।
ਮੈਂ ਤੇ ਮੇਰਾ ਪੰਥ, ਪਰ ਮੇਰੀ ਮਰਿਯਾਦਾ ਵੱਖ ਐ,
ਐਸ ਮਰਿਯਾਦਾ ਦੇ ਵਿਚੋਂ, ਆਪਾ ਬਾਹਰ ਰੱਖੀ ।
ਸੱਜਣ ਹੋਣਗੇ ਬਹੁਤੇ, ਆਪੋ ਆਪਣੇ ਕਾਜਾਂ ਲਈ,
ਪ੍ਰੇਮ ਕਰੀ ਸਭ ਨਾਲ, ਬਰੋਬਰ ਹਿਸਾਬ ਰੱਖੀ ।
ਭਾਰ ਆਵੇ ਤਾਂ ਦਿਖਦਾ ਨਹੀ, ਆਸੇ ਪਾਸੇ ਕੋਈ,
ਸੋ ਭਲਾ ਯਾਰਾਂ ਵਿਚੋ ਵੀ, ਵਿਰਲੇ ਯਾਰ ਰੱਖੀ ।
ਮਰਦ ਤੇ ਇਸਤਰੀ, ਦੋਨੋਂ ਹੱਕਦਾਰ ਜਿਊਣ ਦੇ,
ਮੈੰ ਮਰਦ ਹਾਂ ਵਾਕ ਤੋਂ, ਦੂਰੀ ਬਣਾਕੇ ਰੱਖੀ ।
ਇਸ਼ਕ ਹੈ ਪਾਕ ਪਵਿੱਤਰ, ਰੱਬ ਦੇ ਨਾਂ ਵਰਗਾ,
ਚਮੜੀਆਂ ਦੇ ਢੇਰਾਂ ਤੋਂ, ਰੂਹ ਨੂੰ ਬਚਾਕੇ ਰੱਖੀ ।
ਨਸ਼ਾ ਤੇ ਹੰਕਾਰ ਭੈੜੇ, ਖੋਖਲਾ ਕਰਦੇ ਬੰਦੇ ਨੂੰ,
ਸਵਾਦ ਨਾ ਚੱਖੀ, ਜੀਭ ਉੱਤੇ ਸੰਕੋਚ ਰੱਖੀ ।
ਪਹਿਰਾਵਾ ਵੀ ਸ਼ੁੱਧ, ਕਾਜ ਵੀ ਸੁਥਰੇ ਕਰੀ,
ਨਾਮ ਦਾਨ ਇਸ਼ਨਾਨ, ਦਿਮਾਗੀ ਕੰਠ ਰੱਖੀ ।
ਰੁੱਖ ਦਿੰਦੇ ਨੇ ਛਾਵਾਂ, ਫੁੱਲ ਤੇ ਫਲਾਂ ਨੂੰ ਚੱਖੀ,
ਪੱਕਿਆਂ ਘਰਾਂ ਵਿਚ, ਗਮਲਾ ਤੇ ਬਾਗ ਰੱਖੀ ।
ਗਿਆਨ ਤੋਂ ਅਧੂਰਾ ਬੰਦਾ, ਧਿਆਨ ਜ਼ਰੂਰ ਕਰੀ,
ਘਰ ਦਾ ਕਮਰਾ, ਕਿਤਾਬਾਂ ਪੋਥੀਆਂ ਨਾਲ ਭਰੀ ।
ਆਪਾ ਸਾਰੇ ਇੱਕ ਹਾਂ, ਸਭ ਨਾਲ ਪ੍ਰੇਮ ਕਰੀ,
ਗੁਣਾਂ ਦੀ ਸਾਂਝ ਕਰੀ, ਔਗੁਣਾਂ ਨੂੰ ਚਿਤ ਕਰੀ।
ਗੱਲਾਂ ਕਰਨੀਆਂ ਸੌਖੀਆਂ, ਅਵਸਥਾ ਬਣਾ ਲਈ,
ਅਰਜ਼ ਕਰੀਏ ਸਾਹਿਬ ਨੂੰ, ਆਨੰਦ ਬਖਸ਼ ਦਈ ।
ਲੇਖਕ ਬਾਰੇ
- ਸੁਰਿੰਦਰ ਸਿੰਘ ਇਬਾਦਤੀhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%87%e0%a8%ac%e0%a8%be%e0%a8%a6%e0%a8%a4%e0%a9%80/September 1, 2007
- ਸੁਰਿੰਦਰ ਸਿੰਘ ਇਬਾਦਤੀhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%87%e0%a8%ac%e0%a8%be%e0%a8%a6%e0%a8%a4%e0%a9%80/September 7, 2021
- ਸੁਰਿੰਦਰ ਸਿੰਘ ਇਬਾਦਤੀhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%87%e0%a8%ac%e0%a8%be%e0%a8%a6%e0%a8%a4%e0%a9%80/September 20, 2021
- ਸੁਰਿੰਦਰ ਸਿੰਘ ਇਬਾਦਤੀhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%87%e0%a8%ac%e0%a8%be%e0%a8%a6%e0%a8%a4%e0%a9%80/November 1, 2021