ਆ ਗਿਆ ਹੈ ਫੇਰ ਚੇਤੇ ਓਹ, ਮਹੀਨਾ ਜੂਨ ਦਾ
ਬੇਗੁਨਾਹਾਂ ਦੇ ਵਹਾਏ, ਧਰਮੀਆਂ ਦੇ ਖੂਨ ਦਾ।
ਪੁਰਬ ਲੋਕੀਂ ਤੇ ਮਨਾਵਣ ਵਾਸਤੇ ਸਨ ਆ ਗਏ
ਘੇਰ ਕੇ ਤੇ ਮਾਰ ਘੱਤੋ, ਸੀ ਹੁਕਮ ਫਰਊਨ ਦਾ।
ਦੇਸ਼ ਖਾਤਰ ਦਿੱਤੀਆਂ, ਕੁਰਬਾਨੀਆਂ ਪੰਜਾਬੀਆਂ-
ਅੱਜ ਗੁਨਾਹ ਕੀਤਾ ਸੀ ਉਨ੍ਹਾਂ, ਹੱਕ ਲਈ ਫਿਰ ਕੂਣ ਦਾ।
ਜਿਸ ਗਰਾਂ ’ਚੋਂ ਉੱਠਦੀ ਸੀ, ਲਹਿਰ ਸਾਂਝੀਵਾਲ ਦੀ
ਹਾਕਮਾਂ ਨੇ ਬਦਲ ਦਿੱਤਾ, ਅਰਥ ਹੀ ਮਜ਼ਮੂਨ ਦਾ।
ਨਾ ਕਦੇ ਇਹ ਸੋਚਿਆ ਸੀ, ਨਾ ਕਦੇ ਸੀ ਚਿਤਵਿਆ
ਇਸ ਤਰ੍ਹਾਂ ਮੋੜਨਗੇ, ਇਵਜ਼ ਖਾਧੇ ਲੂਣ ਦਾ।
ਰਾਖਿਆਂ ’ਤੇ ਜੋ ਧ੍ਰੋਹ ਦੇ ਦੋਸ਼ ਹੈ ਸੀ ਲਾ ਰਹੀ
ਅੰਤ ਮਾੜਾ ਹੋਵਣਾ ਸੀ ਸਿਰਫਿਰੀ ਖ਼ਾਤੂਨ ਦਾ।
ਵਕਤ ਘੱਲੂ-ਘਾਰਿਆਂ ਦਾ ਫੇਰ ਚੇਤੇ ਆ ਗਿਆ
ਯਹੀਏ, ਲੱਖੂ ਅਬਦਾਲੀ ਮੋੜਦੇ ਮੁੱਲ ਆਹ ਖਾਧੇ ਲੂਣ ਦਾ!
ਪੁੱਤ ਮਾਵਾਂ ਦੇ ਦੁਲਾਰੇ ਚੜ੍ਹ ਗਏ ਇਸ ਦੀ ਬਲੀ
ਹਰ ਗਲੀ ਕੂਚੇ ਪਹਿਰਾ, ਮੌਤ ਦੇ ਕਾਨੂੰਨ ਦਾ।
ਲੇਖਕ ਬਾਰੇ
ਪਿੰਡ ਧੰਦੋਈ, ਸ੍ਰੀ ਹਰਿਗੋਬਿੰਦਪੁਰ ਰੋਡ, ਜ਼ਿਲ੍ਹਾ ਗੁਰਦਾਸਪੁਰ।
- ਹੋਰ ਲੇਖ ਉਪਲੱਭਧ ਨਹੀਂ ਹਨ