editor@sikharchives.org
Parupkar Nit Chitvte

ਪਰਉਪਕਾਰੁ ਨਿਤ ਚਿਤਵਤੇ

ਗੁਰੂ ਦੇ ਮਨੋਹਰ ਚਰਨਾਂ ਨਾਲ ਜੁੜ ਕੇ ਮੈਂ ਪਰਮਾਤਮਾ ਨੂੰ ਜਪਦਾ ਹਾਂ ਅਤੇ ਜੀਂਦਾ ਹਾਂ ਭਾਵ ਮੈਨੂੰ ਆਤਮਿਕ ਜੀਵਨ ਮਿਲਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ॥
ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ॥1॥
ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ॥
ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ॥1॥ ਰਹਾਉ॥
ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥
ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥2॥
ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ॥
ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ॥3॥
ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ॥
ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ॥4॥29॥59॥ (ਪੰਨਾ 815-16)

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਾਵਲੁ ਰਾਗ ’ਚ ਅੰਕਿਤ ਇਸ ਪਾਵਨ ਸ਼ਬਦ ਵਿਚ ਪਰਮਾਤਮਾ ਦਾ ਨਾਮ ਜਪਦੇ ਰਹਿਣ ਨਾਲ ਆਤਮਕ ਅਨੰਦ ਹਾਸਲ ਹੋਣ ਅਤੇ ਮਨੁੱਖੀ ਮਨ ਦੇ ਪਰਉਪਕਾਰੀ ਕਾਰਜਾਂ ਵੱਲ ਪ੍ਰੇਰਿਤ ਹੋ ਕੇ ਸਭ ਜੀਆਂ ਦੇ ਮਾਲਕ ਦੇ ਕਦੇ ਨਾ ਭੁੱਲਣ ਤੇ ਉਸ ਦੀ ਸਦੀਵੀ ਸ਼ਰਨ ਵਿਚ ਰਹਿੰਦਿਆਂ ਮਨੁੱਖਾ-ਜੀਵਨ ਸਫਲ ਕਰਨ ਦਾ ਗੁਰਮਤਿ ਗਾਡੀ ਰਾਹ ਬਖਸ਼ਿਸ਼ ਕਰਦੇ ਹਨ।

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਪਣ ਦਾ ਉਦਮ ਕਰੀਏ ਤਾਂ ਸਦੀਵੀ ਖੁਸ਼ੀ ਹਾਸਲ ਹੁੰਦੀ ਹੈ ਕਿਉਂਕਿ ਉਸ ਦਾ ਨਾਮ ਹੀ ਸੁਖ ਦਾ ਸਾਰ ਹੈ। ਪਰਮਾਤਮਾ ਦਾ ਨਾਮ ਮੁੜ-ਮੁੜ ਜਪਣ ਨਾਲ ਮਾਲਕ ਦੀ ਭਾਵ ਉਸ ਦੇ ਬੇਅੰਤ ਗੁਣਾਂ ਦਾ ਵਿਚਾਰ ਮਨ ’ਚ ਟਿਕ ਜਾਂਦਾ ਹੈ। ਸਤਿਗੁਰੂ ਜੀ ਰੂਹਾਨੀ ਗੁਣਾਂ ਦੇ ਸੰਚਾਰ ਵਾਸਤੇ ਸੱਚੇ ਮਾਰਗ-ਦਰਸ਼ਕ ਦੀ ਲੋੜ ਦਰਸਾਉਂਦਿਆਂ ਕਥਨ ਕਰਦੇ ਹਨ ਕਿ ਗੁਰੂ ਦੇ ਮਨੋਹਰ ਚਰਨਾਂ ਨਾਲ ਜੁੜ ਕੇ ਮੈਂ ਪਰਮਾਤਮਾ ਨੂੰ ਜਪਦਾ ਹਾਂ ਅਤੇ ਜੀਂਦਾ ਹਾਂ ਭਾਵ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਪਰਮਾਤਮਾ ਨੂੰ ਯਾਦ ਕਰਨ ਨਾਲ ਮੈਨੂੰ ਪੀਣ ਵਾਸਤੇ ਅੰਮ੍ਰਿਤ ਮਿਲਦਾ ਹੈ। ਹੇ ਭਾਈ! ਨਾਮ ਅਰਾਧਣ ਨਾਲ ਹੀ ਸਭ ਜੀਵ ਸੁਖੀ ਵੱਸਦੇ ਹਨ ਅਤੇ ਮਨਾਂ ’ਚ ਪਰਮਾਤਮਾ ਨਾਲ ਮਿਲਾਪ ਦੀ ਲੋਚਾ ਉਤਪੰਨ ਹੁੰਦੀ ਹੈ। ਜਿਹੜੇ ਵਡਭਾਗੇ ਜਨ ਨਾਮ ਜਪਦੇ ਹਨ ਉਹ ਦੂਜਿਆਂ ਦੇ ਉਪਕਾਰ ਅਰਥਾਤ ਭਲੇ ਦੇ ਕਾਰਜ ਕਰਨ ਵੱਲ ਰੁਚਿਤ ਤੇ ਪ੍ਰੇਰਿਤ ਹੁੰਦੇ ਹਨ, ਹੋਰ ਕੋਈ ਪਾਪ ਭਰਿਆ ਖਿਆਲ ਉਨ੍ਹਾਂ ਦੇ ਨੇੜੇ ਢੁੱਕਦਾ ਹੀ ਨਹੀਂ। ਗੁਰੂ ਜੀ ਕਥਨ ਕਰਦੇ ਹਨ ਕਿ ਉਹ ਅਸਥਾਨ ਵੀ ਭਾਗ ਭਰੇ ਹਨ ਅਤੇ ਉਥੇ ਵੱਸਣ ਵਾਲੇ ਵੀ ਭਾਗਾਂ ਵਾਲੇ ਹਨ, ਜਿੱਥੇ ਪਰਮਾਤਮਾ ਦੀ ਕਹਾਣੀ ਚੱਲਦੀ ਹੈ, ਉਸ ਦੀ ਵਡਿਆਈ ਗਾਈ ਜਾਂਦੀ ਹੈ। ਉਥੇ ਡੂੰਘਾ ਸੁਖ ਸਹਿਜੇ ਹੀ ਵਰਤਦਾ ਹੈ। ਇਸ ਲਈ ਮਨ ਤੋਂ ਕਦੇ ਵੀ ਬੇਸਹਾਰਿਆਂ ਦਾ ਸਹਾਰਾ ਮਾਲਕ ਨਹੀਂ ਭੁੱਲਣਾ ਚਾਹੀਦਾ। ਅਸੀਂ ਉਸ ਪਰਮਾਤਮਾ ਦੀ ਸ਼ਰਨ ’ਚ ਹਾਂ ਜਿਸ ਦੇ ਹੱਥ ਸਭ ਕੁਝ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)