editor@sikharchives.org
Principal Satbir Singh

ਪ੍ਰਿੰਸੀਪਲ ਸਤਬੀਰ ਸਿੰਘ

ਇਕ ਸੁਘੜ ਬੁਲਾਰਾ , ਖੋਜੀ ਲੇਖਕ , ਸੁਚੱਜਾ ਪ੍ਰਬੰਧਕ, ਅਥੱਕ ਸੇਵਕ , ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੀਰਾ, ਪ੍ਰਿੰਸੀਪਲ ਸਤਬੀਰ ਸਿੰਘ
ਬੁੱਕਮਾਰਕ ਕਰੋ (0)
Please login to bookmark Close

ਬਲਦੀਪ ਸਿੰਘ ਰਾਮੂਵਾਲੀਆ

ਪੜਨ ਦਾ ਸਮਾਂ: 1 ਮਿੰਟ

ਇਕ ਸੁਘੜ ਬੁਲਾਰਾ , ਖੋਜੀ ਲੇਖਕ , ਸੁਚੱਜਾ ਪ੍ਰਬੰਧਕ, ਅਥੱਕ ਸੇਵਕ , ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੀਰਾ, ਪ੍ਰਿੰਸੀਪਲ ਸਤਬੀਰ ਸਿੰਘ , ਜਿਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਮੈਂ ਫੇਰ ਕਦੀ ਲਿਖਾਂਗਾ , ਉਹ ਮਹਾਨ ਕੌਮੀ ਸੇਵਕ ਅੱਜ ਦੇ ਦਿਨ ਪਟਿਆਲੇ ਵਿਖੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਹੁਣਾ ਦੀ ਅਗਵਾਈ ਵਿਚ ਚੱਲ ਰਹੀ ਮੀਟਿੰਗ ਵਿਚ 18 ਅਗਸਤ 1994 ਨੂੰ ਦੁਨੀ ਸੁਹਾਵੇ ਬਾਗ ਨੂੰ ਅਲਵਿਦਾ ਆਖ ਜਾਂਦੇ ਹਨ।ਉਹਨਾਂ ਦੀ ਸਖ਼ਸ਼ੀਅਤ ਵਿਚੋਂ ਇਕ ਗੱਲ ਸਾਂਝੀ ਕਰਾਂਗਾ।

“ਕਹਿੰਦੇ ਕੇਰਾ ਇਹਨਾਂ ਦੁਆਰਾ ਸੰਪਾਦਿਤ ਸ਼੍ਰੋਮਣੀ ਡਾਇਰੀ ਉਪਰ ਅੰਮ੍ਰਿਤਸਰ ਵਿਚਲੇ ਇਕ ਲੇਖਕ ਬੇਦੀ ਨੇ , ਦਿੱਲੀ ਤੋਂ ਛੱਪਦੇ ਰਸਾਲੇ ਅਕਸ ਵਿਚ ਕਾਫੀ ਊਟ ਪਟਾਂਗ ਤੇ ਗ਼ਲਤ ਬਿਆਨੀ ਨਾਲ ਭਰਪੂਰ ਲੇਖ ਛਪਵਾ ਦਿੱਤਾ । ਪ੍ਰਿੰਸੀਪਲ ਜੀ ਦੇ ਇਕ ਸਨੇਹੀ ਨੇ ਸਾ ਵਿਸਥਾਰ ਉਸ ਗ਼ਲਤ ਲੇਖ ਦਾ ਜੁਆਬ ਲਿਖ ਕੇ ਜਿੱਥੇ ਉਸ ਰਸਾਲੇ ਵਿਚ ਛਪਣ ਲਈ ਭੇਜੀ ਉਥੇ ਹੀ ਪ੍ਰਿੰਸੀਪਲ ਸਾਹਿਬ ਨੂੰ ਵੀ ਭੇਜਿਆ , ਇਹ ਸੋਚ ਕੇ , ਉਹ ਖੁਸ਼ ਹੋਣਗੇ। ਸਤਬੀਰ ਸਿੰਘ ਹੁਣਾ ਮੋੜਵਾਂ ਸੰਖੇਪ ਖ਼ਤ ਲਿਖਿਆ ਤੇ ਕਿਹਾ”ਵੀਰ ਬਲਵਿੰਦਰ! ਤੂੰ ਐਵੇਂ ਵਕਤ ਜਾਇਆ ਕੀਤਾ । ਜਦ ਅਸੀਂ ਕੁਝ ਲਿਖਦੇ ਹਾਂ ਤਾਂ ਉਨ੍ਹਾਂ ਨੂੰ ਸੈਂਕੜੇ ਬੰਦੇ ਪੜ੍ਹਦੇ ਨੇ, ਸੌ ਵਿਚੋਂ ਨੜਿੰਨਵੇਂ ਸਲਾਹੁੰਦੇ ਹਨ ਤੇ ਕਿਸੇ ਇੱਕ ਬੰਦੇ ਨੂੰ ਉਹ ਪੰਸਦ ਨਹੀਂ ਆਉਂਦੀ । ਕੀ ਅਸੀਂ ਲੇਖ ਪੰਸਦ ਕਰਨ ਵਾਲੇ ਨੜਿੰਨਵੇਂ ਬੰਦਿਆਂ ਦਾ ਧੰਨਵਾਦ ਕਰਦੇ ਹਾਂ?ਜੇ ਨਹੀਂ ਤਾਂ ਇਕ ਖਿਲਾਫ ਲਿਖਣ ਵਾਲੇ ਨਾਲ ਐਸੀ ਉਲਝਣ ਕਿਉਂ?” (ਇਹ ਗੱਲ ਵੈਸੇ ਸਾਨੂੰ ਸਭ ਨੂੰ ਸਮਝਣੀ ਚਾਹੀਦੀ ਹੈ)

ਗੁਰਮਤਿ ਕੇ ਗਿਆਤਾ ਔਰ ਕਲਮ ਬਿਧਾਤ ਰਹੇ
ਨੇਤਾ ਵਿਖਿਆਤਾ ਉਨੇ ਮਾਨਤੇ ਵਜ਼ੀਰ ਥੇ।
ਤਹਿਰੀਰ ਤਕਰੀਰ ਦੋਨੋਂ ਮੇਂ ਥੇ ਬੇ ਨਜ਼ੀਰ,
ਦੰਭਿਅਨ ਕੇ ਦਲ ਪੈ ਚਲਾਤੇ ਖੂਬ ਤੀਰ ਥੇ।
ਬੀਰਨ ਕੇ ਬੀਰ ਰਹੇ ਮੀਰਨ ਕੇ ਮੀਰ ਰਹੇ,
ਸੰਗਤਿ ਕੇ ਸਥਾ ਹੋਤੇ ਬਗਲਗੀਰ ਥੇ।
ਕੁਦਰਤ ਕੇ ਯਾਰ , ਦਿਲਦਾਰ ਕਸ਼ਮੀਰ ਕੇ ਥੇ,
ਸਿੰਘ ਸਤਬੀਰ,ਸਚਮੁਚ ਸਤਯਬੀਰ ਥੇ (ਪਿਆਰਾ ਸਿੰਘ ਪਦਮ)

Principal Satbir Singh
Principal Satbir Singh

ਪ੍ਰਿੰਸੀਪਲ ਸਤਬੀਰ ਸਿੰਘ ਰਚਿਤ ਕਿਤਾਬਾਂ

1. ਬਲਿਓ ਚਿਰਾਗ਼(ਜੀਵਨੀ ਗੁਰੂ ਨਾਨਕ ਸਾਹਿਬ ਜੀ)
2. ਕੁਦਰਤੀ ਨੂਰ ( ਜੀਵਨੀ ਗੁਰੂ ਅੰਗਦ ਸਾਹਿਬ ਜੀ)
3. ਪਰਬਤ ਮੇਰਾਣੁ(ਜੀਵਨੀ ਗੁਰੂ ਅਮਰਦਾਸ ਸਾਹਿਬ ਜੀ)
4. ਪੂਰੀ ਹੋਈ ਕਰਾਮਾਤਿ(ਜੀਵਨੀ ਗੁਰੂ ਰਾਮਦਾਸ ਸਾਹਿਬ ਜੀ)
5. ਪਰਤਖ੍ਹ ਹਰਿ (ਜੀਵਨੀ ਗੁਰੂ ਅਰਜਨ ਸਾਹਿਬ ਜੀ)
6. ਗੁਰ ਭਾਰੀ (ਜੀਵਨੀ ਗੁਰੂ ਹਰਿਗੋਬਿੰਦ ਸਾਹਿਬ ਜੀ)
7. ਨਿਰਭਉ ਨਿਰਵੈਰੁ(ਜੀਵਨੀ ਗੁਰੂ ਹਰਿ ਰਾਇ ਸਾਹਿਬ ਜੀ)
8. ਅਸ਼ਟਮ ਬਲਬੀਰਾ(ਜੀਵਨੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ)
9. ਇਤਿ ਜਿਨਿ ਕਰੀ(ਜੀਵਨੀ ਗੁਰੂ ਤੇਗ ਬਹਾਦਰ ਸਾਹਿਬ ਜੀ)
10. ਪੁਰਖ ਭਗਵੰਤ(ਜੀਵਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ)
11. ਸਾਡਾ ਇਤਿਹਾਸ ਭਾਗ -1 (ਦਸ ਪਾਤਸ਼ਾਹੀਆਂ)
12. ਸਾਡਾ ਇਤਿਹਾਸ ਭਾਗ -2 (ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖ ਰਾਜ ਤੱਕ )
13. ਪੁਰਾਤਨ ਇਤਿਹਾਸਕ ਜੀਵਨੀਆਂ(ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ)
14. ਆਦਿ ਸਿੱਖ ਤੇ ਆਦਿ ਸਾਖੀਆਂ(ਸਿੱਖਾਂ ਪ੍ਰਤੀ ਗੁਰੂ ਸਾਹਿਬ ਦੇ ਉਪਦੇਸ਼)
15. ਦਰਵੇਸ਼ੀ ਗਾਖੜੀ (ਦਰਵੇਸ਼ਾਂ ਦੀਆਂ ਜੀਵਨੀਆਂ)
16. ਅਠਾਰਵੀਂ ਸਦੀ ਵਿੱਚ ਬੀਰ ਪ੍ਰੰਪਰਾ ਦਾ ਵਿਕਾਸ
17. ਪੂਰਨ ਸਚਿ ਭਰੇ(ਮੰਨੋ ਭਾਂਵੇ ਨਾਂਹ)
18. ਭਾਰਤ ਦਾ ਬ੍ਰਿਹਤ ਇਤਿਹਾਸ ਤਿੰਨ ਭਾਗਾਂ ਵਿੱਚ(ਅਨੁਵਾਦ)
19. ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ(ਸੰਪਾਦਕ)
20. ਸਿਧਾਂਤ ਤੇ ਸ਼ਤਾਬਦੀਆਂ
21. ਅਨਾਦਿ ਅਨਾਹਤਿ(ਜਪੁ ਤੇ ਉਹਦੇ ਪੱਖ)
22. ਮਨਿ ਬਿਸ੍ਰਾਮ(ਸੁਖਮਨੀ ਸਾਹਿਬ)
23. ਬਾਰਹ ਮਾਹਾ ਤਿੰਨੇ
24. ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰ ਵਿਸਥਾਰ (ਚਾਰ ਭਾਗਾਂ ਵਿਚ)
25. ਰਛਿਆ ਰਹਿਤ
26. ਸੌ ਸਵਾਲ
27. ਰਬਾਬ ਤੋਂ ਨਗਾਰਾ
28. ਖਾਲਸੇ ਦਾ ਵਾਸੀ
29. ਸ਼ਹੀਦੀ ਪ੍ਰੰਪਰਾ (ਸਚਿਤ੍ਰ)
30. ਬਾਬਾ ਬੁੱਢਾ ਜੀ(ਸਚਿਤ੍ਰ)
31. ਜੰਗਾਂ ਗੁਰੂ ਪਾਤਸ਼ਾਹ ਦੀਆਂ
32. ਗੁਰੂ ਹਰਿਗੋਬਿੰਦ ਸਾਹਿਬ (ਸਚਿਤ੍ਰ)
33. ਬਾਬਾ ਬੰਦਾ ਸਿੰਘ ਬਹਾਦਰ(ਸਚਿਤ੍ਰ)
34. ਨਿੱਕੀਆਂ ਜਿੰਦਾਂ ਵੱਡੇ ਸਾਕੇ(ਸਚਿਤ੍ਰ)
35. ਸਾਕਾ ਚਮਕੌਰ(ਸਚਿਤ੍ਰ)
36. ਅਰਦਾਸ(ਸਚਿਤ੍ਰ)
37. ਕੇਂਦਰੀ ਸਿੱਖ ਅਜਾਇਬ ਘਰ (ਐਲਬਮ)
38. ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਿਮ੍ਰਿਤੀ ਗ੍ਰੰਥ(ਸਹਿ ਸੰਪਾਦਕ)
39. ਗੁਰੂ ਗੋਬਿੰਦ ਸਿੰਘ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਸੋਵੀਨਰ( ਸੰਪਾਦਕ)
40. ਤੂੰ ਸਾਂਝਾ ਸਾਹਿਬ ਬਾਪੁ ਹਮਾਰਾ
41. ਕਥਾ ਪੁਰਾਤਨ ਇਉਂ ਸੁਣੀ(ਦੋ ਭਾਗ)
42. ਦਵਾਰਿਕਾ ਨਗਰੀ ਕਾਹੇ ਕੇ ਮਗੋਲ(ਟ੍ਰੈਕਟ)
43. ਜਗਤ ਜੂਠ ਤੰਬਾਕੂ ਨ ਸੇਵ(ਟ੍ਰੈਕਟ)
44. ਬਾਬਾ ਸਾਹਿਬ ਸਿੰਘ ਬੇਦੀ (ਟ੍ਰੈਕਟ)ਆਦਿ ਹੋਰ ਬਹੁਤ ਟ੍ਰੈਕਟ ਤੇ ਲੇਖ


ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਬਲਦੀਪ ਸਿੰਘ ਰਾਮੂਵਾਲੀਆ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)