ਸਿੱਖ ਗ੍ਰਿਸਤੀਓ ਪੁੱਤ ਜੇ ਮੰਗਦੇ ਹੋ,
ਪੁੱਤ ਹੋਣ ਸੱਚੇ ਗੁਰੂ ਤੋਂ ਮੰਗ ਵੇਖੋ!
ਨਾਮ ਚਮਕਦੇ ਸਿੱਖ ਇਤਿਹਾਸ ਅੰਦਰ,
ਰੰਗੋ ਪੁੱਤਾਂ ਨੂੰ ਉਸੇ ਵਿਚ ਰੰਗ ਵੇਖੋ!
ਸਵਾ ਲੱਖ ਨਾਲ ਕਿੱਦਾਂ ਲੜਦੇ ਸੀ,
ਸੂਰਬੀਰਾਂ ਦੇ ਲੜਨ ਦਾ ਢੰਗ ਵੇਖੋ!
ਕੀ ਬਾਟੇ ਵਿਚ ਘੋਲ ਪਿਆਇਆ ਸੀ,
ਅੰਮ੍ਰਿਤ ਪਾਨ ਕਰ ਬਣੇ ਨਿਹੰਗ ਵੇਖੋ!
ਪੁੱਤਰ ਵਾਰ ਕੇ ਕਾਇਮ ਧਰਮ ਰਹੇ,
ਕਲਗੀਧਰ ਦੀ ਵੱਖਰੀ ਮੰਗ ਵੇਖੋ!
ਕਿੱਦਾਂ ਬੰਨ੍ਹੇ ਸ਼ਹੀਦੀ ਗਾਨੇ ਸੀ,
ਕਿਵੇਂ ਜੂਝੇ ਜਾ ਵੈਰੀਆਂ ਸੰਗ ਵੇਖੋ!
ਰੱਖੋ ਅਜੀਤ ਜੁਝਾਰ ਨੂੰ ਚੇਤਿਆਂ ਵਿਚ,
ਭੁੱਲੋ ਨਹੀਂ ਚਮਕੌਰ ਦੀ ਜੰਗ ਵੇਖੋ!
ਕਿੱਦਾਂ ਜ਼ਾਬਰਾਂ ਸੰਗ ਟਕਰਾਏ ਜਾ ਕੇ,
ਕਿੰਨੇ ਨੇਜਿਆਂ ’ਤੇ ਲਏ ਉੜੰਗ ਵੇਖੋ!
ਫਤਹਿ ਸਿੰਘ ਜ਼ੋਰਾਵਰ ਸਿੰਘ ਅਡੋਲ ਖੜ੍ਹੇ,
ਖੌਫਜ਼ਦਾ ਸਰਹੰਦ ਦੀ ਕੰਧ ਵੇਖੋ!
‘ਸਤਪਾਲ ਸਿੰਘਾ’ ਇਤਿਹਾਸ ਮੁੜ ਰਚੀਏ ਫਿਰ,
ਸਾਡੀ ਫਿੱਕੀ ਨਾ ਪਵੇ ਉਮੰਗ ਵੇਖੋ!
ਦੇਈਏ ਗੁੜ੍ਹਤੀ ਸਿੱਖੀ ਦੀ ਬੱਚਿਆਂ ਨੂੰ,
ਜਿਦ੍ਹਾ ਜੱਗ ’ਤੇ ਵੱਖਰਾ ਪੰਧ ਵੇਖੋ!
ਲੇਖਕ ਬਾਰੇ
ਵਿਦਿਆਰਥੀ -ਵਿਖੇ: ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ
- ਭਾਈ ਸਤਪਾਲ ਸਿੰਘ ਫਰਵਾਹੀhttps://sikharchives.org/kosh/author/%e0%a8%ad%e0%a8%be%e0%a8%88-%e0%a8%b8%e0%a8%a4%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ab%e0%a8%b0%e0%a8%b5%e0%a8%be%e0%a8%b9%e0%a9%80/July 1, 2007
- ਭਾਈ ਸਤਪਾਲ ਸਿੰਘ ਫਰਵਾਹੀhttps://sikharchives.org/kosh/author/%e0%a8%ad%e0%a8%be%e0%a8%88-%e0%a8%b8%e0%a8%a4%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ab%e0%a8%b0%e0%a8%b5%e0%a8%be%e0%a8%b9%e0%a9%80/October 1, 2008