ਗਰਮ ਰੇਤਾ ਤਵੀ ਤੱਤੀ, ਸਹੀ ਜਾਂਦੇ ਗੁਰੂ ਅਰਜਨ।
‘ਤੇਰਾ ਕੀਆ ਮੀਠਾ ਲਾਗੇ’, ਕਹੀ ਜਾਂਦੇ ਗੁਰੂ ਅਰਜਨ।
ਗੁਨਾਹ ਜੇ ਹੈ ਸਿਫਤ ਤੇਰੀ, ਕਰਾਂਗਾ ਮੈਂ ਦਿਨੇ ਰਾਤੀਂ।
ਪ੍ਰਭੂ ਨਿਸਚੇ ’ਤੇ ਹਾਕਮ ਸੰਗ, ਖਹੀ ਜਾਂਦੇ ਗੁਰੂ ਅਰਜਨ।
ਏਹ ਅੱਗਾਂ ਕੀਹ ਡਰਾਵੇ ਕੀਹ, ਬੜੇ ਹਥਿਆਰ ਹੋਛੇ ਨੇ,
ਗਵਾਹੀ ਅਣਖ ਦੀ ਮੁੜ-ਮੁੜ ਦਈ ਜਾਂਦੇ ਗੁਰੂ ਅਰਜਨ।
ਸਲਾਮਤ ਸਿਦਕ ਰਹੇ ਮੇਰਾ, ਰਜ਼ਾ ਮੰਨਣੀ ਖਿੜੇ ਮੱਥੇ,
ਇਹ ਮੀਆਂ ਮੀਰ ਨੂੰ ਸਭ ਕੁਝ,ਕਹੀ ਜਾਂਦੇ ਗੁਰੂ ਅਰਜਨ।
ਕਿਨਾਰੇ ਦੋ ਪਏ ਲੱਗਦੇ ਤਵੀ ਤੱਤੀ ਗਰਮ ਰੇਤਾ,
ਨਦੀ ਇਕ ਸ਼ਾਂਤ ਬਣ ਵਿਚਦੀ, ਵਹੀ ਜਾਂਦੇ ਗੁਰੂ ਅਰਜਨ।
ਨਾ ਦੇਂਦੇ ਦੋਸ਼ ਹਾਕਮ ਨੂੰ, ਜ਼ਮਾਨਾ ਵੀ ਨਹੀਂ ਦੁਸ਼ਮਣ,
ਰਜ਼ਾ ਉਸ ਦੀ ’ਚ, ਨਾਂ ਉਸ ਦਾ, ਲਈ ਜਾਂਦੇ ਗੁਰੂ ਅਰਜਨ।
ਇਹ ਹਾਰਾਂ ਕੀਹ ਇਹ ਜਿੱਤਾਂ ਕੀਹ, ਇਹ ਦੁੱਖ ਦਾਰੂ ਤੇ ਸੁਖ ਰੋਗੀ,
ਨਜ਼ਰ ਉਸ ’ਤੇ ਹੈ, ਦੁੱਖਾਂ ਵੱਲ ਨਹੀਂ ਜਾਂਦੇ ਗੁਰੂ ਅਰਜਨ।
ਸ਼ਹੀਦਾਂ ਦੇ ਬਣੇ ਸਿਰਤਾਜ, ਕਹਾਏ ਪੁੰਜ ਸ਼ਾਂਤੀ ਦੇ,
ਭੁਲਾਏ ਚੇਤਿਓਂ ‘ਕੋਮਲ’ ਨਹੀਂ ਜਾਂਦੇ ਗੁਰੂ ਅਰਜਨ।
ਲੇਖਕ ਬਾਰੇ
# 248, ਅਰਬਨ ਅਸਟੇਟ, ਲੁਧਿਆਣਾ-10
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/October 1, 2007
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/November 1, 2007
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/February 1, 2008
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/March 1, 2008
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/April 1, 2009
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/May 1, 2009
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/February 1, 2011