editor@sikharchives.org
ਸਿੱਖ ਕੌਮ ਦੀਆਂ ਨੀਂਹਾਂ

ਸਿੱਖ ਕੌਮ ਦੀਆਂ ਨੀਂਹਾਂ

ਤੱਕ ਕੇ ਸਾਹਵੇਂ ਮੌਤ ਖਲੋਤੀ, ਤਾਂ ਵੀ ਗੱਲਾਂ ਕਰਦੇ ਖੜ੍ਹ ਕੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਹਾਕਮ ਸੂਬੇ ਨੇ ਜਿਊਂਦੇ ਬੱਚੇ, ਚਿਣ ਦਿੱਤੇ ਵਿਚ ਨੀਂਹਾਂ।
ਨਿੱਕੀਆਂ ਜਿੰਦਾਂ ਨੇ ਖੁਦ ਰੱਖੀਆਂ, ਸਿੱਖ ਕੌਮ ਦੀਆਂ ਨੀਂਹਾਂ।

ਬੱਚਿਆਂ ’ਤੇ ਢਾਹ ਜ਼ੁਲਮ ਕਹਿਰ ਦਾ, ਖਾਨ ਵਜ਼ੀਰਾ ਵਿੱਸਰ ਗਿਆ।
ਉਹ ਕੀ ਜਾਣੇ ਇਨ੍ਹਾਂ ਨੀਂਹਾਂ ’ਤੇ, ਮਹਿਲ ਸਿੱਖੀ ਦਾ ਉਸਰ ਗਿਆ!
ਇਹ ਕੁਰਬਾਨੀ ਮੇਟ ਨਹੀਂ ਸਕਣੀ, ਲੱਖਾਂ ਤੂਫਾਨਾਂ ਮੀਂਹਾਂ।
ਨਿੱਕੀਆਂ ਜਿੰਦਾਂ ਨੇ ਖੁਦ ਰੱਖੀਆਂ, ਸਿੱਖ ਕੌਮ ਦੀਆਂ ਨੀਂਹਾਂ।

ਤੱਕ ਕੇ ਸਾਹਵੇਂ ਮੌਤ ਖਲੋਤੀ, ਤਾਂ ਵੀ ਗੱਲਾਂ ਕਰਦੇ ਖੜ੍ਹ ਕੇ।
ਜਿਸ ਉਮਰੇ ਮਾਂਵਾਂ ਆਪਣੇ ਪੁੱਤਰ, ਸਵਾਉਂਦੀਆਂ ਨੇ ਥਾਪੜ ਕੇ।
ਭੁੱਖੇ ਮਰਨਾ ਚੰਗਾ ਪਰ, ਕਦੇ ਘਾਹ ਨਹੀਂ ਖਾਧਾ ਸ਼ੀਂਹਾਂ।
ਨਿੱਕੀਆਂ ਜਿੰਦਾਂ ਨੇ ਖੁਦ ਰੱਖੀਆਂ, ਸਿੱਖ ਕੌਮ ਦੀਆਂ ਨੀਂਹਾਂ।

ਗੰਗੂ ਵਰਗੇ ਨਮਕ ਹਰਾਮੀ, ਲਾਹਨਤਾਂ ਜੱਗ ਦੀਆਂ ਖੱਟਦੇ ਨੇ।
ਇਥੇ ਉਥੇ ਮਿਲੇ ਨਾ ਢੋਈ, ਜੜ੍ਹਾਂ ਆਪ ਦੀਆਂ ਪੱਟਦੇ ਨੇ।
ਸ਼ਾਲਾ! ਐਸੇ ਅਕ੍ਰਿਤਘਣ ਨਾ ਜੰਮਣ ਫੇਰ ਕਦੀਹਾਂ।
ਇਹ ਕੁਰਬਾਨੀ ਤੱਕ ਕੇ ਉਹ ਵੀ, ਥਰ-ਥਰ ਕਰਕੇ ਕੰਬਣਗੇ।
ਨਿੱਕੀਆਂ ਜਿੰਦਾਂ ਨੇ ਖੁਦ ਰੱਖੀਆਂ, ਸਿੱਖ ਕੌਮ ਦੀਆਂ ਨੀਂਹਾਂ।

ਬਿੱਟੂ ਖੰਨੇ ਵਾਲਿਆ ਦੁਨੀਆਂ, ਸਦਕੇ ਇਸ ਕੁਰਬਾਨੀ ਦੇ।
ਧਰਮ ਦੀ ਖ਼ਾਤਰ ਮਾਂ-ਪਿਉ ਤੇ, ਚਹੁੰ ਪੁੱਤਰਾਂ ਦੇ ਦਾਨੀ ਦੇ।
ਬੰਦਾ ਸਿੰਘ ਬਹਾਦਰ ਆ ਕੇ, ਨਵੀਆਂ ਪਾ ਗਿਆ ਲੀਹਾਂ।
ਨਿੱਕੀਆਂ ਜਿੰਦਾਂ ਨੇ ਖੁਦ ਰੱਖੀਆਂ, ਸਿੱਖ ਕੌਮ ਦੀਆਂ ਨੀਂਹਾਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਗਾਇਕ ਤੇ ਲਿਖਾਰੀ

(ਗੁਰੂ ਅੰਗਦ ਦੇਵ ਨਗਰ, ਅਮਲੋਹ ਰੋਡ, ਖੰਨਾ। ਫੋਨ : 98142-21886)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)