editor@sikharchives.org

ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਜੀ ਬਹਾਦਰ

ਜ਼ਾਲਮ ਸੋਧੇ ਓਸ ਨੇ, ਜੋ ਵੀ ਉਹਦੇ ਨੇੜੇ ਢੁੱਕਿਆ। ਚੱਲਿਆ ਸਿੱਧਾ ਪੰਜਾਬ ਨੂੰ, ਰਾਹ ਦੇ ਵਿਚ ਕਿਤੇ ਨਾ ਰੁਕਿਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਲੈ ਦਸਮੇਸ਼ ਤੋਂ ਥਾਪੜਾ, ਮਾਧੋਦਾਸ ਨੇ ਅੰਮ੍ਰਿਤ ਛਕਿਆ।
ਬੰਦਾ ਬਣਿਆ ਗੁਰੂ ਦਾ, ਕਰਾਮਾਤਾਂ ਤੋਂ ਹੱਥ ਸੀ ਖਿੱਚਿਆ।
ਨਿੱਤਰਿਆ ਮਰਜੀਵੜਾ, ਧਰਮ ਦੀ ਜਿਸ ਨੇ ਕੀਤੀ ਰੱਖਿਆ।
ਬੰਦਾ ਸਿੰਘ ਬਹਾਦਰ ਬਣ ਕੇ, ਜਬਰ ਜ਼ੁਲਮ ਦਾ ਬੂਟਾ ਪੁੱਟਿਆ।
ਜ਼ਾਲਮ ਸੋਧੇ ਓਸ ਨੇ, ਜੋ ਵੀ ਉਹਦੇ ਨੇੜੇ ਢੁੱਕਿਆ।
ਚੱਲਿਆ ਸਿੱਧਾ ਪੰਜਾਬ ਨੂੰ, ਰਾਹ ਦੇ ਵਿਚ ਕਿਤੇ ਨਾ ਰੁਕਿਆ।
ਸੱਚ ਧਰਮ ਦਾ ਸੂਰਮਾ, ਪ੍ਰਗਟ ਹੋਇਆ ਜ਼ਰਾ ਨਾ ਲੁਕਿਆ।
ਮੰਨੀ ਕਿਸੇ ਦੀ ਈਨ ਨਾ, ਸ਼ੇਰਾਂ ਵਾਂਗ ‘ਬਹਾਦਰ’ ਬੁਕਿਆ।
ਮੁਗ਼ਲਾਂ ਕੀਤੇ ਲੱਖ ਯਤਨ, ਕੋਈ ਵੀ ਉਹਨੂੰ ਰੋਕ ਨਾ ਸਕਿਆ।
ਫ਼ਤਹਿ ਕੀਤਾ ਸਰਹਿੰਦ ਨੂੰ, ਖਾਨ ਵਜੀਰਾ ਪਲ ਵਿਚ ਮੁੱਕਿਆ।
ਮੁਗ਼ਲਾਂ ਖੇਡੀ ਚਾਲ ਫਿਰ, ਗੜ੍ਹੀ ਦੁਆਲੇ ਘੇਰਾ ਘੱਤਿਆ।
ਕਾਬੂ ਕੀਤਾ ਸ਼ੇਰ ਨੂੰ, ਖੌਫਜ਼ਦਾ ਹੋ ਪਿੰਜਰੇ ਡੱਕਿਆ।
ਤੁੰਨਿਆ ਮੂੰਹ ਵਿਚ ਦਿਲ ਪੁੱਤ ਦਾ, ਨਾਲ ਜ਼ਮੂਰਾਂ ਮਾਸ ਸੀ ਖਿੱਚਿਆ।
ਸਿੱਖੀ ਸਿਦਕ ਨਾ ਛੱਡਿਆ, ਭਾਂਬੜ ਬਣ ਕੇ ਸ਼ੋਅਲਾ ਮੱਚਿਆ।
ਸਿੱਖ ਇਤਿਹਾਸ ’ਚ ਬੀਰ ਦਾ, ਸੋਨ-ਅੱਖਰਾਂ ਵਿਚ ਨਾਂ ਹੈ ਲਿਖਿਆ।
ਬਾਨੀ ਸੀ ਸਿੱਖ ਰਾਜ ਦਾ, ਮੌਤ ਕੋਲੋਂ ਵੀ ਗਿਆ ਨਾ ਜਿੱਤਿਆ।
ਉਹਨੂੰ ਮੇਟਣ ਵਾਲੇ ਮਿਟ ਗਏ, ਨਾਂ ਉਹਦਾ ਨੲ੍ਹੀਂ ਅੱਜ ਤਕ ਮਿਟਿਆ।
ਐਸੇ ਸਿਰਲੱਥ ਯੋਧਿਆਂ ਦਾ, ਅੰਤ ਕਦੇ ਨਾ ਜਾਵੇ ਲੱਖਿਆ।
ਸੂਰੇ ਦੀ ਗਾਥਾ ਨੂੰ ਲਿਖਦੇ, ਰੰਗ ਸੂਹਾ ‘ਰੂਹੀ’ ਦਾ ਭਖਿਆ।
ਨਹੀਂ ਘਬਰਾਉਂਦੇ ਮੌਤ ਤੋਂ, ਸਿੱਖੀ ਪ੍ਰੇਮ ਰਸ ਜਿਨ ਚਖਿਆ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Navsangeet Singh

ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ-151302, ਬਠਿੰਡਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)