editor@sikharchives.org

ਸਿੱਖੀ ਦੀ ਨਿਸ਼ਾਨੀ

ਹੱਕ ਤੂੰ ਪਰਾਇਆ ਨਾ ਕਦੇ ਵੀ ਖਾਣਾ ਏ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਕੇਸ ਕੰਘਾ ਕੜਾ ਕੱਛ ਕਿਰਪਾਨ ਜੀ!
ਇਹ ਨੇ ਸਾਰੇ ਪੱਕੇ ਸਿੱਖੀ ਦੇ ਨਿਸ਼ਾਨ ਜੀ!
ਇਨ੍ਹਾਂ ਨੂੰ ਤੂੰ ਰੱਖ ਸਦਾ ਪਾ ਕੇ ਵੀਰਨਾ!
ਰੱਖਿਆ ਕਰੇਗਾ ਗੁਰੂ ਆ ਕੇ ਵੀਰਨਾ!

ਉੱਠ ਕੇ ਸਵੇਰੇ ਨਿੱਤਨੇਮ ਕਰਨਾ,
ਕਿਸੇ ਦੇਹਧਾਰੀ ਕੋਲੋਂ ਨਹੀਓਂ ਡਰਨਾ।
ਮੱਥਾ ਟੇਕਣਾ ਨਾ ਕਿਤੇ ਜਾ ਕੇ ਵੀਰਨਾ?
ਰੱਖਿਆ ਕਰੇਗਾ ਗੁਰੂ ਆ ਕੇ ਵੀਰਨਾ!

ਹੱਕ ਤੂੰ ਪਰਾਇਆ ਨਾ ਕਦੇ ਵੀ ਖਾਣਾ ਏ,
ਮਿੱਠਾ ਕਰ ਮੰਨਣਾ ਗੁਰੂ ਦਾ ਭਾਣਾ ਏ।
ਗਲ਼ ਵਿਚ ਸਦਾ ਪੱਲਾ ਪਾ ਕੇ ਵੀਰਨਾ!
ਰੱਖਿਆ ਕਰੇਗਾ ਗੁਰੂ ਆ ਕੇ ਵੀਰਨਾ!

ਮੜ੍ਹੀਆਂ-ਮਸਾਣੀਆਂ ਨੂੰ ਨਹੀਂ ਪੂਜਣਾ,
ਫੜ ਤਲਵਾਰ ਹੱਕ ਲਈ ਜੂਝਣਾ।
ਜਿਊਣਾ ਸਦਾ ਸਿਰ ਨੂੰ ਉਠਾ ਕੇ ਵੀਰਨਾ!
ਰੱਖਿਆ ਕਰੇਗਾ ਗੁਰੂ ਆ ਕੇ ਵੀਰਨਾ!

‘ਸਿੰਘ’ ਅਤੇ ‘ਕੌਰ’ ਨਾਉਂ ਦੇ ਨਾਲ ਲਾ ਲਿਓ,
ਔਖੇ ਵੇਲੇ ਸਦਾ ਗੁਰੂ ਨੂੰ ਧਿਆ ਲਿਓ।
ਦੇਖ ਲੈਣਾ ਕਦੇ ਅਜ਼ਮਾ ਕੇ ਵੀਰਨਾ!
ਰੱਖਿਆ ਕਰੇਗਾ ਗੁਰੂ ਆ ਕੇ ਵੀਰਨਾ!

ਇੱਕੋ ਥੋਡਾ ਆਸਰਾ ਗੁਰੂ ਗ੍ਰੰਥ ਹੈ,
ਲੜ ਲਾਇਆ ਓਸ ਦੇ ਹੀ ਸਾਰਾ ਪੰਥ ਹੈ।
ਸਾਜਿਆ ਜੋ ਸਿਰਾਂ ਨੂੰ ਕਟਾ ਕੇ ਵੀਰਨਾ!
ਰੱਖਿਆ ਕਰੇਗਾ ਗੁਰੂ ਆ ਕੇ ਵੀਰਨਾ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Super user of Sikh Archives

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)