editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

31 ਰਾਗਾਂ ਦੇ ਵਿਚ ਬਾਣੀ, ਪਿਆਰ ਨਾਲ ਹੈ ਗੁੰਦੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਕੌਮ ਲਈ ਜਾਨੋਂ ਵੱਧ ਪਿਆਰਾ ਗੁਰੂ ਗ੍ਰੰਥ ਹੈ।
ਦਸਮ ਪਿਤਾ ਨੇ ਉਸ ਦੇ ਹੀ ਲੜ ਲਾਇਆ, ਸਾਰਾ ਪੰਥ ਹੈ।
ਭਾਈ ਗੁਰਦਾਸ ਨੇ ਅੱਖਰ ਸਾਰੇ, ਮੋਤੀਆਂ ਵਾਂਗ ਪਰੋਏ।
ਪਾਠ ਏਸ ਦਾ ਹਰ ਪ੍ਰਾਣੀ ਦੇ, ਮਨ ਦੀ ਮੈਲ ਨੂੰ ਧੋਏ।
31 ਰਾਗਾਂ ਦੇ ਵਿਚ ਬਾਣੀ, ਪਿਆਰ ਨਾਲ ਹੈ ਗੁੰਦੀ।
ਸਦਾ ਬੰਦੇ ਦੀ ਬਣੇ ਸਹਾਈ, ਜਿਸ ਦੀ ਸ਼ਰਧਾ ਹੁੰਦੀ।
ਸਾੜਾ, ਨਫ਼ਰਤ, ਦੂਈ, ਈਰਖਾ, ਕੋਹਾਂ ਦੂਰ ਭਜਾਵੇ।
ਜਿਸ ਨੂੰ ਹੈ ਵਿਸ਼ਵਾਸ ਏਸ ’ਤੇ, ਉਹੋ ਪਰਮਗਤਿ ਪਾਵੇ।
ਪੰਜਵੇਂ ਗੁਰੂ ਜੀ ਸਭ ਦੀ ਬਾਣੀ, ਪੜ੍ਹ ਸੁਣ ਕੇ ਅਜ਼ਮਾਈ।
ਜੋ ਕਸਵੱਟੀ ਪੂਰੀ ਉਤਰੀ, ਉਹ ਸੀ ਦਰਜ ਕਰਾਈ।
ਗੁਰੂਆਂ ਤੇ ਭਗਤਾਂ ਦੀ ਬਾਣੀ, 1430 ਨੇ ਪੰਨੇ।
ਇਹਦੇ ਤੁੱਲ ਕੋਈ ਹੋਰ ਗ੍ਰੰਥ ਨਾ, ਸਾਰੀ ਦੁਨੀਆਂ ਮੰਨੇ।
ਅੱਜ ਤਕ ਏਸ ਗੁਰੂ ਤੋਂ, ਜਿਹੜਾ ਬੰਦਾ ਬੇਮੁਖ ਹੋਇਆ।
ਜੀਵਨ ਦੇ ਵਿਚ ਖਾਧੇ ਧੱਕੇ, ਸੁਖ ਦੀ ਨੀਂਦ ਨਾ ਸੋਇਆ।
ਓਸ ਗੁਰੂ ਦਾ ਏਸ ਵਰ੍ਹੇ, ਗੁਰਗੱਦੀ ਦਿਵਸ ਹੈ ਆਇਆ।
ਦੁਨੀਆਂ ਉੱਤੇ ਹਰ ਥਾਂ ਜਾਣਾ, ਸ਼ਰਧਾ ਨਾਲ ਮਨਾਇਆ।
ਆਓ ਆਪਾਂ ਵੀ ਓਸ ਗੁਰੂ ਦੇ, ਅੱਗੇ ਸੀਸ ਝੁਕਾਈਏ!
ਧੂੜ ਉਨ੍ਹਾਂ ਦੇ ਚਰਨਾਂ ਦੀ ਚੁੱਕ ਮੱਥੇ ਉੱਤੇ ਲਾਈਏ!
ਅਸੀਂ ਕਲਯੁਗੀ ਜੀਵ ਹਾਂ ਦਾਤਾ! ਲੋਭੀ ਮਾਇਆਧਾਰੀ।
ਬਖ਼ਸ਼ ਲਈ ਐ ਦਾਤਾ ਸਾਨੂੰ, ਤੂੰ ਹੈਂ ਪਰਉਪਕਾਰੀ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)