editor@sikharchives.org

ਤੱਤੀ ਤਵੀ

ਤੇਰਾ ਕੀਆ ਮੀਠਾ ਲਾਗੈ, ਰਹੇ ਮੁਖ ’ਚੋਂ ਉਚਾਰ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਰੰਗ ਅੱਗ ਦਾ ਵੀ ਲਾਲ, ਤਵੀ ਅੱਗੇ ਤੋਂ ਵੀ ਲਾਲ।
ਸਾਰੀ ਰੋਵੇ ਕਾਇਨਾਤ, ਹੋ ਗਏ ਬੱਦਲ ਵੀ ਲਾਲ।
ਰੰਗ ਸੂਰਜ ਨੇ ਆਪਣਾ ਵਟਾਇਆ
ਜੱਗ ’ਤੇ ਹਨੇਰ ਪੈ ਗਿਆ
ਜਦੋਂ ਗੁਰੂ ਜੀ ਨੂੰ ਤਵੀ ’ਤੇ ਬਿਠਾਇਆ, ਜੱਗ ’ਤੇ ਹਨੇਰ ਪੈ ਗਿਆ…

ਹੋਇਆ ਤਨ ਛਾਲੇ-ਛਾਲੇ, ਮਨ ਸੀਤ ਠੰਡਾ ਠਾਰ।
ਤੇਰਾ ਕੀਆ ਮੀਠਾ ਲਾਗੈ, ਰਹੇ ਮੁਖ ’ਚੋਂ ਉਚਾਰ।
ਤੱਤਾ ਰੇਤਾ ਉੱਤੋਂ ਤੱਤਿਆਂ ਨੇ ਪਾਇਆ
ਜੱਗ ’ਤੇ ਹਨੇਰ ਪੈ ਗਿਆ…

ਹੇਠੋਂ ਅੱਗ ਦੀਆਂ ਲਾਟਾਂ, ਤੱਤਾ ਰੇਤਾ ਸੀਸ ਵਿਚ।
ਉੱਤੋਂ ਅੰਬਰ ਵੀ ਰੋਵੇ, ਪਾਟੀ ਧਰਤੀ ਦੀ ਹਿੱਕ।
ਚੰਦੂ ਚੰਦਰੇ ਨੇ ਜ਼ੁਲਮ ਕਮਾਇਆ
ਜੱਗ ’ਤੇ ਹਨੇਰ ਪੈ ਗਿਆ…

ਮੁੱਖੋਂ ਸਤਿਨਾਮੁ ਬੋਲੇ, ਖਿੱਲ ਭੁੱਜਿਆ ਸਰੀਰ।
ਕਿਵੇਂ ਮੰਨੀਏ ਜਿਉਂਦੀ, ਜਹਾਂਗੀਰ ਦੀ ਜ਼ਮੀਰ?
ਜਿਨ੍ਹੇ ਮੁਖ ਵਿੱਚੋਂ ਫਤਵਾ ਸੁਣਾਇਆ
ਜੱਗ ’ਤੇ ਹਨੇਰ ਪੈ ਗਿਆ…
ਜਦੋਂ ਗੁਰੂ ਜੀ ਨੂੰ ਤਵੀ ’ਤੇ ਬਿਠਾਇਆ ਜੱਗ ’ਤੇ ਹਨੇਰ ਪੈ ਗਿਆ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਗਾਇਕ ਤੇ ਲਿਖਾਰੀ

(ਗੁਰੂ ਅੰਗਦ ਦੇਵ ਨਗਰ, ਅਮਲੋਹ ਰੋਡ, ਖੰਨਾ। ਫੋਨ : 98142-21886)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)