editor@sikharchives.org
Teri Rabbi Rabaab

ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ

ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ, ਨਾਲ ਬਾਣੀ ਤੂੰ ਜਗਤ ਨੂੰ ਤਾਰਿਆ ਏ!
ਬੁੱਕਮਾਰਕ ਕਰੋ (0)
Please login to bookmark Close

Sawarn Singh Bhaur

ਪੜਨ ਦਾ ਸਮਾਂ: 1 ਮਿੰਟ

ਸੋਧਣ ਵਾਸਤੇ ਧਰਤ ਲੁਕਾਈ ਤਾਈਂ, ਭੇਖ ਉਦਾਸੀ ਦੀ ਰੀਤ ਚਲਾਈ ਬਾਬੇ,
ਸੱਚਖੰਡ ’ਚੋਂ ਲਈ ਪੁਸ਼ਾਕ ਪਹਿਲਾਂ, ਭਾਰੀ ਕਰ ਤਪੱਸਿਆ ਪਾਈ ਬਾਬੇ,
ਅਕਾਲ ਪੁਰਖ ਤੋਂ ਨਿਮਰਤਾ ਤੇ ਲੈ ਭਗਤੀ, ਬਾਬੇ ਇਨ੍ਹਾਂ ਸੰਗ ਜੱਗ ਸੁਧਾਰਿਆ ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ, ਨਾਲ ਬਾਣੀ ਤੂੰ ਜਗਤ ਨੂੰ ਤਾਰਿਆ ਏ!

ਭਰੋਆਣੇ ਤੋਂ ਲਈ ਰਬਾਬ ਸਤਿਗੁਰੂ, ਸਣੇ ਭਾਈ ਮਰਦਾਨੇ ਤਿਆਰ ਹੋਏ,
ਜ਼ੁੰਮੇਵਾਰੀ ਪਰਵਾਰ ਦੀ ਸੌਂਪ ਕੇ ਤੇ, ਅੱਸੂ ਮਾਹ ਦਰਿਆ ਤੋਂ ਪਾਰ ਹੋਏ,
ਮਾਤਾ ਪਿਤਾ ਦੇ ਚਰਨਾਂ ’ਤੇ ਟੇਕ ਮੱਥਾ, ਗੁਰਾਂ ਹੱਕ ਤੇ ਸੱਚ ਵਿਚਾਰਿਆ ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ …     …
 
ਲਾਲੋ ਕਿਰਤੀ ਦੇ ਘਰ ਜਾ ਕਿਆਮ ਕੀਤਾ, ਕੱਠੇ ਹੋ ਕੇ ਲੋਕ ਨੇ ਆਉਣ ਲੱਗੇ,
ਆਏ ਗੁਰਾਂ ਦੇ ਚਲੋ ਦੀਦਾਰ ਕਰੀਏ, ਕਰ ਦੀਦਾਰ ਦੁੱਖ-ਕਸ਼ਟ ਗਵਾਉਣ ਲੱਗੇ।
ਅੰਤ ਭਾਗੋ ਨੂੰ ਜੀਵਨ ਦਾ ਰਾਹ ਦੱਸਿਆ, ਜਦੋਂ ਗੁਰਾਂ ਨੂੰ ਓਸ ਵੰਗਾਰਿਆ ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ …     …

ਹਰਿਦਵਾਰ ਵੈਸਾਖੀ ਦਾ ਪੁਰਬ ਹੈਸੀ, ਡੇਰੇ ਗੁਰੂ ਜੀ ਉਸ ਥਾਂ ਜਾ ਲਾਏ;
ਕਰਮਕਾਂਡ ਤੇ ਭਰਮ ਸਭ ਦੂਰ ਕੀਤੇ, ਜਿਹੜੇ ਬ੍ਰਾਹਮਣਾਂ ਲੋਕਾਂ ’ਤੇ ਸੀ ਪਾਏ,
ਕੀਤੀ ਸਿਫ਼ਤ ਸਲਾਹ ਪਰਮਾਤਮਾ ਦੀ, ਭਰਮ ਲੋਕਾਂ ਦਾ ਗੁਰਾਂ ਨਿਵਾਰਿਆ ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ …     …

ਗੋਰਖਮਤੇ ਦੇ ਜੰਗਲ ਵਿਚ ਚਰਨ ਪਾਏ, ਰੀਠੇ ਸ਼ਹਿਦ ਦੇ ਵਾਂਗਰਾਂ ਕਰ ਦਿੱਤੇ,
ਗੋਰਖਮਤੇ ਤੋਂ ਨਾਨਕਮਤਾ ਹੋਇਆ, ਕੌੜਾਂ ਕੱਢ ਕੇ ਨਾਮ-ਰਸ ਭਰ ਦਿੱਤੇ।
ਫੇਰ ਜਾ ਤ੍ਰਿਵੇਣੀ ਦੇ ਪਾਂਡਿਆਂ ਨੂੰ, ਸਤਿਗੁਰਾਂ ਸ਼ਬਦ ਦੇ ਨਾਲ ਸੁਧਾਰਿਆ ਏ,
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ …     …

ਭਗਤ ਕਬੀਰ ਜੀ ਦੀ ਬਾਣੀ ਪੜ੍ਹ ਕੇ ਤੇ, ਗੁਰਾਂ ਲਿਖ ਕੇ ਆਪਣੇ ਪਾਈ ਬਸਤੇ,
ਫੇਰ ਜਾ ਬਨਾਰਸ ਰਵਿਦਾਸ ਜੀ ਦੀ, ਲੈ ਬਾਣੀ ਸਤਿਗੁਰੂ ਜੀ ਆਪਣੇ ਤੁਰੇ ਰਸਤੇ।
ਸੈਣ ਪੀਪੇ ਦੀ ਬਾਣੀ ਸੰਗ੍ਰਹਿ ਕਰ ਕੇ, ਗੁਰਾਂ ਮਹਾਨ ਖ਼ਜ਼ਾਨਾ ਭੰਡਾਰਿਆ ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ  …    …

ਬੰਗਾਲ, ਉੜੀਸਾ ਦੇ ਪ੍ਰਾਂਤ ਵਿਚ ਆ ਕੇ, ਜਗਨ ਨਾਥ ਦੀ ਪੁਰੀ ਨੂੰ ਭਾਗ ਲਾਏ,
ਕਰੋ ਆਰਤੀ ਉਸ ਪਰਮਾਤਮਾ ਦੀ, ਸੱਚੇ ਸ਼ਬਦ ਧਨਾਸਰੀ ਵਿਚ ਗਾਏ।
ਮਿੱਠੇ ਜਲ ਦਾ ਖੂਹ ਸੀ ਗੁਰਾਂ ਲਾਇਆ, ਬਾਕੀ ਸ਼ਹਿਰ ਦਾ ਪਾਣੀ ਸਭ ਖਾਰਿਆ ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ …     …

ਸੱਜਣ ਠੱਗ ਤੇ ਵਲੀ ਦੇ ਵਲ ਕੱਢੇ, ਕੌਡੇ ਭੀਲ ਦਾ ਜੀਵਨ ਪਲੱਟਿਆ ਏ;
ਜੈ ਦੇਵ ਦੀ ਬਾਣੀ ਸੰਭਾਲ ਲੀਤੀ, ਧਨ ਲੋਕ-ਕਲਿਆਣ ਲਈ ਖੱਟਿਆ ਏ।
ਹਮਜਾ ਗੌਸ ਦਾ ਆਸਣ ਡੋਲ ਗਿਆ, ਸੁਣਿਆ ਗੁਰਾਂ ਤੋਂ ਸਤਿ ਕਰਤਾਰਿਆ ਏ,
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ …     …

ਸੁਮੇਰ ਪਰਬਤ ਸਿਧ ਮੰਡਲੀ ਆਖਦੀ ਸੀ, ਕਿਹੜੀ ਸ਼ਕਤੀ ਏ ਤੈਨੂੰ ਲਿਆਈ ਬਾਲੇ?
ਮਾਨ ਸਰੋਵਰ ਇਹ ਸਿਧ ਮੰਡਲੀ ਦਾ ਕਿਵੇਂ ਆ ਗਿਆ,  ਸੱਚ  ਬਤਾਈਂ ਬਾਲੇ?
ਗਹਿਰ ਗੰਭੀਰਤਾ ਵਿਚ ਸਤਿਗੁਰਾਂ ਕਿਹਾ, ਸ਼ਬਦ ਸੁਰਤ ਨੇ ਬੀਜ ਖਿਲਾਰਿਆ  ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ …     …

ਫੇਰ ਜਾ ਬਗਦਾਦ ਵਿਚ ਬਾਂਗ ਦਿੱਤੀ, ਦਸਤਗੀਰ ਦਾ ਭਰਮ ਨਿਵਾਰਿਆ ਏ।
ਚਾਰੇ ਕੂੰਟਾਂ ਦਾ ਗੇੜਾ ਕੱਟ ਕੇ ਤੇ, ਭੇਖ ਉਦਾਸੀ ਦਾ ਗੁਰਾਂ ਉਤਾਰਿਆ ਏ,
ਕਿਰਤ ਧਰਮ ਕਰੋ ਤੇ ਵੰਡ ਛਕਣਾ, ‘ਭੌਰਾ’ ਸੱਚ ਦਾ ਧਰਮ ਪ੍ਰਚਾਰਿਆ ਏ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ, ਨਾਲ ਬਾਣੀ ਤੂੰ  ਜਗਤ ਨੂੰ ਤਾਰਿਆ ਏ!

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Sawarn Singh Bhaur

ਪਿੰਡ ਤੇ ਡਾਕ: ਸਰਲੀ ਕਲਾਂ, ਤਹਿ. ਖਡੂਰ ਸਾਹਿਬ ,ਤਰਨਤਾਰਨ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)