ਵੱਡੀ ਮਾਂ ਹੈ ਮੇਰੀ ਧਰਤੀ, ਮਿੱਟੀ ਮੇਰੀ ਮਾਂ।
ਮਿੱਟੀ ਦੀ ਧੀ, ਜਨਮ ਦਾਤਾ, ਜੋ ਦੂਜੀ ਮੇਰੀ ਮਾਂ।
ਗੁੜ੍ਹਤੀ ਮਿਲੀ ਹੈ ਮਾਂ-ਬੋਲੀ ਦੀ, ਤੀਜੀ ਮੇਰੀ ਮਾਂ।
ਨਾਨੀ ਦੀ ਨਾਨੀ ਦੀ ਨਾਨੀ, ਉਸ ਦੀ ਨਾਨੀ ਦੀ ਨਾਨੀ ਦੀ ਨਾਨੀ,
ਮੁੱਢ ਤੋਂ ਮਿੱਟੀ ਪੈਦਾ ਕੀਤੀਆਂ, ਆਖਰ ਮਿੱਟੀ ਹੋਈਆਂ।
ਮਿੱਟੀ ਨੇ ਫੜ ਮਿੱਟੀ ਕੁੱਟੀ, ਮਿੱਟੀ ਨੇ ਮਿੱਟੀ ਗੋਈਆਂ।
ਮਿੱਟੀ ਨੇ ਚੁੱਕ ਆਵੇ ਪਾਈਆਂ, ਭੁੱਬਾਂ ਮਾਰ ਕੇ ਰੋਈਆਂ।
ਠੋਕਰ ਵੱਜੀ, ਮਿੱਟੀ ਬਣੀਆਂ, ਮਿੱਟੀ ਵਿਚ ਸਮੋਈਆਂ।
ਨਾਨੀ ਨੇ ਜੋ ਮਿੱਟੀ ਜੰਮੀ, ਉਹ ਮਿੱਟੀ ਮੇਰੀ ਮਾਂ।
ਵੱਡੀ ਮਾਂ ਹੈ ਮੇਰੀ ਧਰਤੀ, ਮਿੱਟੀ ਮੇਰੀ ਮਾਂ।
ਦੂਜੀ ਮਾਂ ਮੇਰੀ ਉਹ ਮਾਂ ਹੈ, ਜਿਸ ਮੈਨੂੰ ਜੱਗ ਵਿਖਾਇਆ।
ਤਨ ਦਾ ਸੂਰਜ, ਤਨ ਦਾ ਸਾਗਰ, ਤਨ ਦਾ ਖੇਤ ਬਣਾਇਆ।
ਪਵਨ ਗੁਰੂ ਦੇ ਤਰਲੇ ਕੀਤੇ, ਆਪਣਾ ਸਾਹ ਵਟਾਇਆ।
ਇੱਕੀ ਸੌ ਪਹਿਰ ਤਪ ਕੀਤਾ, ਤਪ ਤਪ ਰੱਬ ਮਨਾਇਆ।
ਜਿਸ ਨਾਂ ਦਾ ਮੈਂ ਮਾਣ ਕਰਾਂ, ਉਹ ਨਾਂ ਜੰਮਿਆ ਮੇਰੀ ਮਾਂ।
ਮਿੱਟੀ ਦੀ ਧੀ, ਜਨਮ ਦਾਤਾ, ਜੋ ਦੂਜੀ ਮੇਰੀ ਮਾਂ।
ਮਾਂ-ਬੋਲੀ ਮੈਂ ਤਾਂ ਨਾਂ ਰੱਖਿਆ, ਮਾਂ ਦੀਆਂ ਉਂਗਲਾਂ ਫੜੀਆਂ;
ਮਾਂ-ਬੋਲੀ ਨੇ ਪਾਲਿਆ-ਪੋਸਿਆ, ਮਾਂ ਦੀਆਂ ਲਿਖਤਾਂ ਪੜ੍ਹੀਆਂ।
ਸਭ ਤੋਂ ਪਹਿਲਾਂ ‘ਮਾਂ’ ਬੋਲਿਆ, ਝੱਟ ਜੁਆਨੀਆਂ ਚੜ੍ਹੀਆਂ,
ਕਈ ਬੋਲੀਆਂ ਸੱਜ-ਫੱਬ ਕੇ, ਆ ਮੇਰੇ ਘਰ ਵੜੀਆਂ।
ਆਪਣੀ ਮਾਂ-ਬੋਲੀ ਨੂੰ ਭੁੱਲ ਕੇ, ਮੈਂ ਗਿਆ ਉਨ੍ਹਾਂ ’ਤੇ ਮੋਹਿਆ।
ਮੇਰੀ ਮਾਂ ਨੇ ਫਿਰ ਵੀ ਪਾਣੀ ਵਾਰ ਕੇ, ਤੇਲ ਬਰੂੰਹੀਂ ਚੋਇਆ।
ਪਤਾ ਲੱਗਾ ਮੇਰੀ ਮਾਂ ਮਰ ਚੱਲੀ, ਭੁੱਬਾਂ ਮਾਰ ਕੇ ਰੋਇਆ।
ਤਿੰਨ ਮਾਵਾਂ ਦਾ ਪੁੱਤਰ ,ਬਿੱਟੂ’ ਭੁੱਲ ਕੇ ਮਿੱਟ੍ਹਰ ਹੋਇਆ,
ਵੇ ਲੋਕੋ, ਭੁੱਲ ਕੇ ਮਿੱਟ੍ਹਰ ਹੋਇਆ।
ਲੇਖਕ ਬਾਰੇ
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/August 1, 2007
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/December 1, 2007
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/June 1, 2009
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/December 1, 2009