ਕੇਸਗੜ੍ਹ ਦੀ ਧਰਤੀ ਉੱਤੇ, ਗੁਰਾਂ ਦੀਵਾਨ ਸਜਾਇਆ।
ਦੂਰੋਂ-ਨੇੜਿਓਂ ਘੱਲ ਸੁਨੇਹੇ, ਸੰਗਤਾਂ ਨੂੰ ਸੱਦ ਬੁਲਾਇਆ।
ਘੱਤ ਸੀ ਵਹੀਰਾਂ ਆਏ, ਸੰਗਤਾਂ ਜੈਕਾਰੇ ਲਾਏ।
ਸਜਿਆ ਦੀਵਾਨ ਵਾਹ ਬਈ ਵਾਹ, ਉੱਠੋ ਕੋਈ ਸੀਸ ਦੀ ਹੈ ਚਾਹ…
ਹੱਥ ਵਿਚ ਫੜ ਕਿਰਪਾਨ ਗੁਰੂ ਜੀ, ਵਾਰ-ਵਾਰ ਲਹਿਰਾਉਂਦੇ;
ਕੁਝ ਤਾਂ ਹੋਏ ਭੈਭੀਤ ਵੀ, ਮਾਤਾ ਤਾਈਂ ਆਂਹਦੇ।
ਗੁਰੂ ਦਸਮੇਸ਼ ਜੀ, ਅੱਖੀਂ ਆਏ ਖੇਡ ਦਿੱਤੀ ਹੋਰ ਈ ਰਚਾ।
ਉੱਠੋ ਕੋਈ ਸੀਸ ਦੀ ਹੈ ਚਾਹ…
ਦਇਆ, ਧਰਮ ਤੇ ਹਿੰਮਤ ਚੰਦ, ਫਿਰ ਵਾਰੋ-ਵਾਰੀ ਆਏ।
ਮੋਹਕਮ ਚੰਦ ਤੇ ਸਾਹਿਬ ਚੰਦ, ਸਿਰ ਲੇਖੇ ਵਤਨਾਂ ਲਾਏ।
ਇਕ ਵਾਰੀ ਮਾਰ ਕੇ, ਡੁੱਬੇ ਬੇੜੇ ਤਾਰ ਕੇ,
ਫਿਰ ਦਿੱਤੇ ਸਿੰਘ ਸੀ ਸਜਾ, ਉੱਠੋ ਕੋਈ ਸੀਸ ਦੀ ਹੈ ਚਾਹ…
ਏਸ ਤਰ੍ਹਾਂ ਮੇਰੇ ਵਾਲੀ ਸਤਿਗੁਰੂ ਜੀ, ਖਾਲਸਾ ਪੰਥ ਸਜਾਇਆ।
ਪੰਜ-ਪੰਜ ਚੂਲੇ ਅੰਮ੍ਰਿਤ ਬਖਸ਼ ਕੇ, ਸੂਰਮੇ ਸਿੰਘ ਬਣਾਇਆ।
ਖਾਲਸਾ ਰੂਪ ਖਾਸ ਜੀ, ਖਾਲਸੇ ਨਿਵਾਸ ਜੀ,
ਸੁਚੇਤ ਹੋ ਕੇ ਇਹਦੀ ਹੋਊ ਚੜ੍ਹਦੀ ਕਲਾ।
ਉੱਠੋ ਕੋਈ ਸੀਸ ਦੀ ਹੈ ਚਾਹ…
ਲੇਖਕ ਬਾਰੇ
ਪਿੰਡ ਤੇ ਡਾਕ: ਇੱਬਣ ਕਲਾਂ, ਜ਼ਿਲ੍ਹਾ ਅੰਮ੍ਰਿਤਸਰ
- ਗਿਆਨੀ ਪਿਆਰਾ ਸਿੰਘ ‘ਜਾਚਕ’https://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%9c%e0%a8%be%e0%a8%9a%e0%a8%95/January 1, 2008