ਵਿਸਾਖੀ ਵਾਹੁ ਵਾਹੁ
ਅਨੰਦਪੁਰ ਨੂੰ ਜਾਣ ਦਾ।
ਨਵੀਆਂ ਜੁਗਤੀਆਂ ਮੁਕਤੀਆਂ
ਦਾਤਾਂ ਦੌਲਤਾਂ ਮਹਾਨ
ਦਾਤਾਰ ਦੀ ਚਰਨ ਧੂੜ ਪਾਉਣ ਦਾ।
ਵਿਸਾਖੀ ਮਰਮ ਹੈ
ਪੁਰਖਿਆਂ ਚਿੱਤ ਵਸਾਉਣ ਦਾ।
ਪੰਜ ਪਿਆਰੇ ਸਾਜਨਾ
ਅੰਮ੍ਰਿਤ ਦੀ ਦਾਤ ਸਿਰਜਣਾ
ਰਾਹ ਕੁਰਬਾਨੀਆਂ ਅਪਣਾਉਣ ਦਾ।
ਵਿਸਾਖੀ ਕਰਮ ਹੈ
ਮਿਹਰਵਾਨ ਮਿਹਰ ਹੈ
ਦਸਮੇਸ਼ ਜੀਓ ਨੂੰ
ਸਾਹ-ਸਾਹ ਸਿਰ ਨਿਵਾਉਣ ਦਾ।
ਜੀਵਨ-ਜੁਗਤ ਅਦੁੱਤੜੀ
ਸਿਰ ਆਪਣਾ ਪਰਨਾਉਣ ਦਾ।
ਵਿਸਾਖੀ ਆਹਰ ਹੈ
ਸਾਬਰ ਸਬੂਗੀ ਬੀਰਤਾ
ਕੌਮ ਲੇਖੇ ਲਾਉਣ ਦਾ
ਸਜੀਲਾ ਰੰਗ ਬਸੰਤੜਾ
ਕੇਸਰੀਆ ਲਹਿਰਾਉਣ ਦਾ।
ਲੇਖਕ ਬਾਰੇ
ਪੱਤਣ ਵਾਲੀ ਸੜਕ, ਪੁਰਾਣਾ ਸ਼ਾਲਾ, ਗੁਰਦਾਸਪੁਰ
- ਡਾ. ਸੁਰਿੰਦਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/