editor@sikharchives.org

ਮਿਲਡੂਰਾ ਮੌਸਮ- Mildura Seasons

ਗਰਮੀਆਂ ਵਿੱਚ, ਤੱਤੀ ਹਵਾ ਨਦੀ ਦੇ ਕਿਨਾਰੇ ਕਾਨ੍ਹਿਆਂ ਵਿੱਚੋਂ ਸ਼ੂਕਦੀ ਹੈ। ਸੂਰਜ ਸੰਤਰੀ ਮਿੱਟੀ ਨੂੰ ਤਪਾਉਂਦਾ ਹੈ, ਮਿੱਟੀ ਪੈਰ ਹੇਠਾਂ ਆ ਖਿੰਡ ਜਾਂਦੀ ਤੇ ਇਸ ਦੀ ਬਣਤਰ ਬਦਲ ਜਾਂਦੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

2023 ਵਿੱਚ ਮਿਲਡੂਰਾ ਸਕੂਲ ਲਈ ਅੰਗਰੇਜ਼ੀ ਤੋ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਕਵਿਤਾ।

In Summer, the hot breeze whistles through the reeds by the river.
The sun bakes the orange soil, its texture changing as it crumbles under foot.
The nights sound different. Noises carry, crickets and cicadas cry.
The landscape feels open and inviting even beneath the blanket of night.
The buzz of life fills the air under the glitter of stars.
Autumn arrives late.
The heat and sunny days don’t want to leave us, but they gradually do.
You don’t quite notice that there is a little less warmth each day until one morning you are reaching for your coat, breath fogging up the air.
Grapes grow heavy on the vine.
Notes of citrus dance on the wind.
Winter blows in, bringing with it many different things.
Conversations by the fire with good company or a hot drink along with something to read or watch.
Freezing early starts lead to chilly dark evenings.
Some trees across our land are barer while others stand as proud and true as any other time of year.
Animals take shelter from the cold and rain around where we dwell.
Next, Spring bounces into our lives. Fresh. Green. Growth. Renewal.
It’s nature’s way of showing hope, that things move ahead.
Rows of produce grow and ripen in the sun, the promise of good things to eat.
As with any other time of year, life goes on.
Beautiful life in our corner of the world.

ਗਰਮੀਆਂ ਵਿੱਚ, ਤੱਤੀ ਹਵਾ ਨਦੀ ਦੇ ਕਿਨਾਰੇ ਕਾਨ੍ਹਿਆਂ ਵਿੱਚੋਂ ਸ਼ੂਕਦੀ ਹੈ।
ਸੂਰਜ ਸੰਤਰੀ ਮਿੱਟੀ ਨੂੰ ਤਪਾਉਂਦਾ ਹੈ, ਮਿੱਟੀ ਪੈਰ ਹੇਠਾਂ ਆ ਖਿੰਡ ਜਾਂਦੀ ਤੇ ਇਸ ਦੀ ਬਣਤਰ ਬਦਲ ਜਾਂਦੀ।
ਰਾਤਾਂ ਦੀ ਆਵਾਜ਼ ਹੀ ਹੋਰ ਹੈ। ਰੌਲਾ ਪੈਂਦਾ ਹੈ, ਟਿੱਡੀਆਂ ਅਤੇ ਬੀਂਡੇ ਬੋਲਦੇ।
ਰਾਤ ਦੀ ਚਾਦਰ ਦੇ ਹੇਠਾਂ ਵੀ ਧਰਾਤਲ ਖੁੱਲਾ ਸਦਾ ਦਿੰਦਾ।
ਜ਼ਿੰਦਗੀ ਦੀ ਗੂੰਜ ਤਾਰਿਆਂ ਦੀ ਚਮਕ ਹੇਠ ਹਵਾ ਨੂੰ ਭਰ ਦਿੰਦੀ।
ਪਤਝੜ ਦੇਰ ਨਾਲ ਆਉਂਦੀ ਹੈ।
ਗਰਮੀ ਅਤੇ ਧੁੱਪ ਵਾਲੇ ਦਿਨ ਸਾਨੂੰ ਛੱਡਣਾ ਨਹੀਂ ਚਾਹੁੰਦੇ, ਪਰ ਸਹਿਜੇ ਛੱਡ ਦਿੰਦੇ।
ਪਤਾ ਹੀ ਨਹੀਂ ਲਗਦਾ ਕਿ ਕਦੋਂ ਹਰ ਦਿਨ ਗਰਮਇਸ਼ ਘਟਦੀ ਗਈ ਤੇ ਅਚਾਨਕ ਇੱਕ ਸਵੇਰ ਤੁਸੀਂ ਕੋਟ ਨੂੰ ਹੱਥ ਪਾ ਲਿਆ ਅਤੇ ਸਾਹ ਦੀ ਭਾਫ ਬਣਨ ਲੱਗੀ।
ਅੰਗੂਰ ਵੇਲ ‘ਤੇ ਭਾਰੀ ਹੁੰਦੇ ਹਨ।
ਸੰਗਤਰਿਆਂ ਦੀ ਸੁਗੰਧੀਆਂ ਹਵਾ ਤੇ ਨੱਚਦੀਆਂ ਹਨ।
ਸਰਦੀਆਂ ਆਉਂਦੀਆਂ, ਨਾਲ ਬਹੁਤ ਕੁਝ ਲੈ ਕੇ ਆਉਂਦੀਆਂ।
ਧੂਣੀ ਦੁਆਲੇ ਚੰਗੇ ਸਾਥੀਆਂ ਨਾਲ ਚਰਚਾ ਜਾਂ ਕੁਝ ਗਰਮ ਪੀਣ ਦੇ ਕੁਝ ਪੜ੍ਹਨ-ਦੇਖਣ ਨੂੰ।
ਕੋਰੇ ਵਾਲੀ ਸਵੇਰ ਨਾਲ ਸ਼ੁਰੂਆਤ ਠੰਡੀਆਂ ਹਨੇਰੀਆਂ ਸ਼ਾਮਾਂ ਤੱਕ ਲੈ ਜਾਦੀਆਂ।
ਸਾਡੀ ਧਰਤੀ ‘ਤੇ ਕੁਝ ਰੁੱਖ ਅਣਪੱਤੇ ਹਨ ਜਦੋਂ ਕਿ ਬਾਕੀ ਸਾਲ ਦੇ ਕਿਸੇ ਵੀ ਹੋਰ ਸਮੇਂ ਵਾਂਗ ਸੱਚੇ ਅਤੇ ਮਾਣ ਨਾਲ ਖੜ੍ਹੇ ਹਨ।
ਜਾਨਵਰ, ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਠੰਡ ਅਤੇ ਮੀਂਹ ਤੋਂ ਪਨਾਹ ਲੈਂਦੇ ਹਨ।
ਇਸ ਤੋਂ ਬਾਅਦ, ਬਸੰਤ ਸਾਡੀ ਜ਼ਿੰਦਗੀ ਵਿਚ ਛਾਲ ਆਣ ਮਾਰਦੀ ਹੈ। ਤਾਜ਼ਾ, ਹਰਿਆ-ਭਰਿਆ, ਵਿਕਾਸ, ਸਰਜੀਵਣਾ।
ਇਹ ਕੁਦਰਤ ਦਾ ਉਮੀਦ ਦਿਖਾਉਣ ਦਾ ਤਰੀਕਾ ਹੈ, ਕਿ ਚੀਜ਼ਾਂ ਅੱਗੇ ਵਧਦੀਆਂ ਹਨ।
ਉਪਜ ਦੀਆਂ ਕਤਾਰਾਂ ਧੁੱਪ ਵਿੱਚ ਵਧਦੀਆਂ ਅਤੇ ਪੱਕਦੀਆਂ ਹਨ, ਖਾਣ ਲਈ ਚੰਗੀਆਂ ਚੀਜ਼ਾਂ ਦੇ ਵਾਅਦੇ ਨਾਲ।
ਸਾਲ ਦੇ ਕਿਸੇ ਵੀ ਹੋਰ ਸਮੇਂ ਵਾਂਗ, ਜ਼ਿੰਦਗੀ ਚਲਦੀ ਰਹਿੰਦੀ ਹੈ।
ਇਹ ਹੈ ਸੁੰਦਰ ਜ਼ਿੰਦਗੀ, ਦੁਨੀਆ ਦੇ ਸਾਡੇ ਕੋਨੇ ਵਿਚ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)