editor@sikharchives.org
Guru Nanak Dev Ji

2008-02 ਗੁਰਬਾਣੀ ਵਿਚਾਰ – ਕਵਨ ਸੁ ਗੁਪਤਾ…

ਗੁਰੂ ਦੇ ਸਨਮੁਖ ਰਹਿਣ ਵਾਲਾ ਅਰਥਾਤ ਗੁਰੂ ਦੀ ਮੱਤ ਨੂੰ ਸੁਣਨ, ਸਮਝਣ ਤੇ ਮੰਨਣ ਵਾਲਾ ਮਨੁੱਖ ਮੁਕਤ ਹੈ ਅਰਥਾਤ ਫਜ਼ੂਲ ਦੇ ਝੰਜਟਾਂ-ਝਮੇਲਿਆਂ ਤੋਂ ਆਜ਼ਾਦ ਰਹਿੰਦਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ॥
ਕਵਨੁ ਸੁ ਅੰਤਰਿ ਬਾਹਰਿ ਜੁਗਤਾ॥
ਕਵਨੁ ਸੁ ਆਵੈ ਕਵਨੁ ਸੁ ਜਾਇ॥
ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ॥
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ॥
ਅੰਤਰਿ ਬਾਹਰਿ ਸਬਦਿ ਸੁ ਜੁਗਤਾ॥
ਮਨਮੁਖਿ ਬਿਨਸੈ ਆਵੈ ਜਾਇ॥
ਨਾਨਕ ਗੁਰਮੁਖਿ ਸਾਚਿ ਸਮਾਇ॥ (ਪੰਨਾ 939)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕਲੀ ਰਾਗ ’ਚ ਅੰਕਿਤ ‘ਸਿਧ ਗੋਸਟਿ’ ਦੀਆਂ ਇਨ੍ਹਾਂ ਦੋ ਪਾਵਨ ਪਉੜੀਆਂ ’ਚ ਕ੍ਰਮਵਾਰ ਸਿੱਧਾਂ ਵੱਲੋਂ ਪੁੱਛੇ ਗਏ ਡੂੰਘੇ ਦਾਰਸ਼ਨਿਕ ਪ੍ਰਸ਼ਨ ਅਤੇ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਗੁਰਮਤਿ ਦਰਸ਼ਨ ਜਾਂ ਫ਼ਲਸਫ਼ੇ ਦੇ ਮੁਤਾਬਕ ਅੰਕਿਤ ਕਰਦੇ ਹੋਏ ਗੁਰਮੁਖ ਦੀ ਗੁਰਮਤਿ ਫ਼ਲਸਫ਼ੇ ਦੇ ਧਾਰਨੀ ਵਜੋਂ ਰੂਹਾਨੀ ਮੰਜ਼ਲ ਅਤੇ ਮਨਮੁਖ ਦੀ ਜੀਵਨ ਦੀ ਨਿਹਫਲਤਾ ਦਰਸਾਉਣ ਦਾ ਪਰਉਪਕਾਰ ਕਰਦੇ ਹਨ।

ਗੁਰੂ ਜੀ ਸਿੱਧਾਂ ਵੱਲੋਂ ਉਠਾਏ ਗਏ ਪ੍ਰਸ਼ਨਾਂ ਨੂੰ ਅੰਕਿਤ ਕਰਦੇ ਹੋਏ ਕਥਨ ਕਰਦੇ ਹਨ ਕਿ ਤੁਸੀਂ ਇਹ ਦੱਸੋ ਕਿ ਲੁਕਿਆ ਹੋਇਆ ਕੌਣ ਹੈ ਅਰਥਾਤ ਉਹ ਕਿਹੜੀ ਸ਼ੈਅ ਹੈ ਜਿਹੜੀ ਆਪਣਾ ਵਜੂਦ ਤਾਂ ਰੱਖਦੀ ਹੈ ਪਰ ਨਜ਼ਰ ਨਹੀਂ ਆਉਂਦੀ (ਭਾਵ ਬਾਹਰੀ ਅੱਖਾਂ ਨਾਲ ਦਿੱਸਦੀ ਨਹੀਂ)। ਸਿੱਧਾਂ ਵੱਲੋਂ ਇਸ ਪ੍ਰਸ਼ਨ ਦੇ ਨਾਲ ਹੀ ਦੂਸਰਾ ਪ੍ਰਸ਼ਨ ਅੰਕਿਤ ਕਰਦੇ ਹੋਏ ਕਥਨ ਕਰਦੇ ਹਨ ਕਿ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਅੰਦਰੋਂ ਅਤੇ ਬਾਹਰੋਂ ਕੌਣ ਹੈ ਜੋ ਜੁਗਤ ਦੇ ਅੰਦਰ ਹੈ ਅਰਥਾਤ ਉਹ ਕੌਣ ਹੈ ਜਿਸ ਦਾ ਮਨ ਅਤੇ ਸਰੀਰਿਕ ਇੰਦਰੇ ਆਪਸ ’ਚ ਇਕਸੁਰ ਹਨ। ਇਹ ਵੀ ਦੱਸੋ ਕਿ ਸਦਾ ਆਉਣ ਅਰਥਾਤ ਜਨਮ ਲੈਣ ਵਾਲਾ ਅਤੇ ਜਾਣ ਵਾਲਾ ਅਰਥਾਤ ਸਰੀਰ ਤਿਆਗਣ ਵਾਲਾ ਕੌਣ ਹੈ। ਸਾਨੂੰ ਦੱਸਣ ਦੀ ਕ੍ਰਿਪਾਲਤਾ ਕਰੋ ਕਿ ਤਿੰਨਾਂ ਲੋਕਾਂ ਆਕਾਸ਼ ਲੋਕ, ਮਾਤ ਲੋਕ ਅਤੇ ਪਤਾਲ ਲੋਕ ਦੇ ਮਾਲਕ ’ਚ ਕੌਣ ਸਮਾ ਰਿਹਾ ਹੈ ਭਾਵ ਇਕਮਿਕ ਹੈ।

ਗੁਰੂ ਪਾਤਸ਼ਾਹ ਜੀ ਸਿੱਧਾਂ ਦੇ ਉਕਤ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਸਪੱਸ਼ਟ ਕਰਦੇ ਹਨ ਕਿ ਉਹ ਸਰਬਵਿਆਪਕ ਪਰਮਾਤਮਾ ਹੈ ਜੋ ਘਟ-ਘਟ ਰਵਿਆ ਹੈ ਪਰ ਰੂਹਾਨੀ ਅੰਤਰ- ਦ੍ਰਿਸ਼ਟੀ ਦੀ ਘਾਟ ਕਾਰਨ ਆਮ ਮਨੁੱਖ ਨੂੰ ਦਿੱਸਦਾ ਨਹੀਂ ਤੇ ਜਿਸ ਨੂੰ ਲੁਕਿਆ ਕਿਹਾ ਜਾ ਸਕਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਅਰਥਾਤ ਗੁਰੂ ਦੀ ਮੱਤ ਨੂੰ ਸੁਣਨ, ਸਮਝਣ ਤੇ ਮੰਨਣ ਵਾਲਾ ਮਨੁੱਖ ਮੁਕਤ ਹੈ ਅਰਥਾਤ ਫਜ਼ੂਲ ਦੇ ਝੰਜਟਾਂ-ਝਮੇਲਿਆਂ ਤੋਂ ਆਜ਼ਾਦ ਰਹਿੰਦਾ ਹੈ। ਗੁਰੂ ਜੀ ਸਿੱਧਾਂ ਦੇ ਅਗਲੇ ਸਵਾਲ ਦਾ ਜਵਾਬ ਦਿੰਦੇ ਹੋਏ ਫ਼ਰਮਾਨ ਕਰਦੇ ਹਨ ਕਿ ਅੰਦਰ ਭਾਵ ਮਨ ਅਤੇ ਬਾਹਰ ਭਾਵ ਸਰੀਰ ਨੂੰ ਇਕਸੁਰ ਕਰਨ ਵਾਲੀ ਜੁਗਤ ਸੱਚੇ ਗੁਰੂ ਦੁਆਰਾ ਬਖਸ਼ੇ ਸ਼ਬਦ ’ਚ ਮੌਜੂਦ ਹੁੰਦੀ ਹੈ। ਆਉਣ ਅਤੇ ਜਾਣ ਵਾਲਾ ਜਾਂ ਜੰਮਣ ਅਤੇ ਮਰਨ ਵਾਲਾ ਉਹ ਹੈ ਜੋ ਮਨ ਦੇ ਪਿੱਛੇ ਚੱਲਦਾ ਹੈ ਅਰਥਾਤ ਮਨ ਦੀ ਮੱਤ ਪਿੱਛੇ ਚੱਲ ਕੇ ਵਿਸ਼ੇ-ਵਿਕਾਰਾਂ ’ਚ ਉਲਝਣ ਵਾਲਾ ਆਵਾਗਵਨ ਦਾ ਸ਼ਿਕਾਰ ਹੁੰਦਾ ਹੈ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਸਿੱਧੋ! ਗੁਰਮੁਖ ਮਨੁੱਖ ਸੱਚੇ ਪਰਮਾਤਮਾ ’ਚ ਲੀਨ ਰਹਿੰਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)