ਸਮੇਂ ਸਥਾਨ ਦੀਆਂ ਹੱਦਾਂ ਤੋਂ ਪਾਰ ਸਭ ਦੇ ਸਾਂਝੇ ਗੁਰੂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵ-ਜਾਤੀ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਸਮਝ ਕੇ, ਸਾਰੇ ਸੰਸਾਰ ਨੂੰ ਬਰਾਬਰੀ ਅਤੇ ਮਨੁੱਖੀ-ਭਾਈਚਾਰੇ ਦਾ ਸੁਨੇਹਾ ਦਿੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ-ਭਾਈਚਾਰਕ ਚੇਤਨਾ ਦੇ ਪ੍ਰਮੁੱਖ ਸਰੋਕਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਾਵਨ ਪਵਿੱਤਰ ਸਾਹਿਬ ਪ੍ਰਤੱਖ ਗੁਰੂ, ਹਾਜ਼ਰਾ-ਹਜ਼ੂਰ, ਜ਼ਾਹਿਰਾ-ਜ਼ਹੂਰ, ਸਰਬ-ਕਲਾ ਭਰਪੂਰ, ਜੁਗੋ-ਜੁਗ-ਅਟੱਲ, ਦਸਾਂ ਪਾਤਿਸ਼ਾਹੀਆਂ ਦੀ ਜੋਤ ਹੈ।
2008-03 ਗੁਰਬਾਣੀ ਵਿਚਾਰ – ਬਿਸਰਿ ਗਈ ਸਭ ਤਾਤਿ ਪਰਾਈ
ਸਤਿਗੁਰੂ ਨਾਲ ਭੇਟ ਹੋ ਜਾਣ ਅਤੇ ਭਲੀ ਸੰਗਤ ਦਾ ਲਾਹਾ ਮਿਲ ਜਾਣ ਕਰਕੇ ਸਾਰੇ ਜੀਵਾਂ ’ਚ ਵੱਸਣ ਵਾਲਾ ਉਹ ਇੱਕੋ ਪਰਮਾਤਮਾ ਮਨ-ਆਤਮਾ ਰੂਪੀ ਨੈਣਾਂ ਨੂੰ ਦ੍ਰਿਸ਼ਟਮਾਨ ਹੋ ਰਿਹਾ ਹੈ, ਜਿਸ ਨੂੰ ਤੱਕ ਕੇ ਖੇੜਾ ਮਹਿਸੂਸ ਹੋ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ-ਵਿਆਪੀ ਸੰਦੇਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਵਿਲੱਖਣਤਾ ਹੈ ਕਿ ਇਸ ਵਿਚ ਨਾ ਸਿਰਫ਼ ਸਰਬ-ਸਾਂਝਾ ਉਪਦੇਸ਼ ਹੀ ਦਿੱਤਾ ਗਿਆ, ਬਲਕਿ ਸਾਂਝੀਵਾਲਤਾ ਨੂੰ ਸਥੂਲ ਰੂਪ ਦੇਂਦਿਆਂ ਵੱਖ-ਵੱਖ ਧਰਮਾਂ ਦਾ ਨਾਮ ਲੈ ਕੇ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਆਪਣੇ ਧਰਮ ਦੇ ਸਾਰ ਨਾਲ ਸਾਂਝ ਪਰਿਪੱਕ ਕਰਨ ਦਾ ਉਪਦੇਸ਼ ਦਿੱਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ਵ-ਭਾਈਚਾਰੇ ਦੀ ਮਜ਼ਬੂਤੀ ਦਾ ਵਿਚਾਰਧਾਰਕ ਆਧਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਜੀਓ ਅਤੇ ਜੀਣ ਦਿਓ’ ਦੇ ਵਿਚਾਰ ਦੀ ਹਾਮੀ ਭਰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਸ਼ਟਰੀ ਏਕਤਾ ਦਾ ਸਿਧਾਂਤ ਅਤੇ ਅਮਲ
ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਭਾਰਤੀ ਵੱਸੋਂ ਦੇ ਸਿਰਫ਼ ਤਨਾਉ ਨੂੰ ਹੀ ਖ਼ਤਮ ਨਹੀਂ ਕੀਤਾ ਬਲਕਿ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਸਪਰ ਫੁੱਟ ਅਤੇ ਇਸ ਤੋਂ ਪੈਦਾ ਹੋਈ ਕਮਜ਼ੋਰੀ ਨੂੰ ਦੂਰ ਕਰਨ ਦੇ ਸਾਧਨ ਜੁਟਾਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕੀਵੀਂ ਸਦੀ ਵਿਚ ਮਹੱਤਵ
ਇੱਕੀਵੀਂ ਸਦੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹੱਤਵ ਨੂੰ ਵਿਸ਼ਵ ਸਾਹਮਣੇ ਪ੍ਰਗਟ ਕਰ ਕੇ ਇਸ ਨੂੰ ਆਪਣਾ ਗੁਰੂ ਮੰਨਣ ਵਾਲੇ ਸਿੱਖ ‘ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ’ ਦੇ ਅਧਿਕਾਰੀ ਬਣ ਸਕਦੇ ਹਨ।
ਜਾਤ-ਪਾਤ ਆਪਣੇ ਪੂਰੇ ਜੋਬਨ ਵਿਚ ਇਕ ਐਸੀ ਸਮਾਜਿਕ ਬਣਤਰ ਹੈ, ਜਿਸ ਦੀ ਮਿਸਾਲ (ਭਾਰਤ ਬਿਨਾਂ) ਦੁਨੀਆਂ ਵਿਚ ਨਹੀਂ ਮਿਲਦੀ।
ਗੁਰਬਾਣੀ ਇਸੁ ਜਗ ਮਹਿ ਚਾਨਣੁ
ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਕ ਅਜਿਹਾ ਸਰਬ-ਸਾਂਝਾ ਗ੍ਰੰਥ ਹੈ ਜਿਸ ਵਿਚ ਸਿੱਖ ਧਰਮ ਦੇ ਬਾਨੀਆਂ ਦੀ ਬਾਣੀ ਦੇ ਨਾਲ ਹੋਰ ਸੰਤਾਂ-ਭਗਤਾਂ ਦੀ ਬਾਣੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ।
ਵਿਸ਼ਵ ਭਾਈਚਾਰੇ ਦਾ ਸੰਦੇਸ਼-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦਰਭ ਵਿਚ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਅਗੰਮੀ ਧੁਰ ਕੀ ਬਾਣੀ ਰੌਸ਼ਨੀ ਦਾ ਅਜਿਹਾ ਸੋਮਾ ਹੈ, ਜਿਸ ਵਿਚ ਸਮੁੱਚੀ ਮਾਨਵਤਾ ਨੂੰ ਸਰਬੋਤਮ ਅਧਿਆਤਮਿਕ ਉਦੇਸ਼ ਦੀ ਪ੍ਰਾਪਤੀ ਲਈ ਨਿਰੰਤਰ ਰਹਿਨੁਮਾਈ ਕਰਨ ਦੀ ਸਮਰੱਥਾ ਹੈ।