ਨਾਵਲਕਾਰ ਗਿਆਨੀ ਸੋਹਣ ਸਿੰਘ ਸੀਤਲ
ਗਿਆਨੀ ਸੋਹਣ ਸਿੰਘ ਜੀ ਸੀਤਲ ਵਿਸ਼ਾਲ ਅਧਿਐਨ, ਅਨੁਭਵ, ਸਹਿਜ ਚਿੰਤਨ-ਮੰਥਨ ਅਤੇ ਸਹਿਜ ਬੋਧ ਦੇ ਮਾਲਕ, ਸਿਰੇ ਦੇ ਮਿਹਨਤੀ, ਸੁਹਿਰਦ ਇਨਸਾਨ, ਇਮਾਨਦਾਰੀ ਦੇ ਪੁੰਜ, ਲੋਕਾਂ ’ਚ ਲਗਾਤਾਰ ਵਿਚਰਨ ਵਾਲੇ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਓਤ-ਪੋਤ ਬਹੁਪੱਖੀ ਲੇਖਕ ਸਨ।
ਸੀਤਲ ਰਚਿਤ ਕਾਵਿ-ਸੰਗ੍ਰਹਿ ਸੱਜਰੇ ਹੰਝੂ : ਇਕ ਅਧਿਐਨ
ਕਵੀ ਆਪਣੀ ਕਲਪਨਾ ਦੁਆਰਾ ਜਿਹੜਾ ਬਿੰਬ ਪੇਸ਼ ਕਰਦਾ ਹੈ ਉਸ ਵਿਚ ਜ਼ਿੰਦਗੀ ਦਾ ਸੱਚ ਵੀ ਵਿਦਮਾਨ ਹੁੰਦਾ ਹੈ।
ਗਿਆਨੀ ਸੋਹਣ ਸਿੰਘ ਸੀਤਲ : ਇਕ ਪ੍ਰਸੰਗਕਾਰ
ਗਿਆਨੀ ਸੋਹਣ ਸਿੰਘ ਸੀਤਲ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਸਿੱਖ ਸੰਗਤਾਂ ਨੂੰ ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਸਮਝਾਉਣ ਨੂੰ ਸਮਰਪਿਤ ਕੀਤਾ ਸੀ।
ਗਿਆਨੀ ਸੋਹਣ ਸਿੰਘ ਸੀਤਲ ਦੀ ਸੰਗੀਤ ਨੂੰ ਦੇਣ
ਗਿਆਨੀ ਸੋਹਣ ਸਿੰਘ ਸੀਤਲ ਸੰਗੀਤ ਪਰੰਪਰਾ ਵਿਚ ਇਕ ਢਾਡੀ ਵਜੋਂ ਜਾਣੇ ਜਾਂਦੇ ਹਨ।
ਗਿਆਨੀ ਸੋਹਣ ਸਿੰਘ ਸੀਤਲ ਨਾਲ ਇਕ ਯਾਦਗਾਰੀ ਮਿਲਣੀ
ਆਪ ਦੇ ਨਾਵਲ ‘ਜੁੱਗ ਬਦਲ ਗਿਆ’ ਨੂੰ ਸਾਹਿਤ ਅਕੈਡਮੀ ਐਵਾਰਡ ਵੀ ਮਿਲਿਆ ਪਰ ਆਪ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਢਾਡੀ, ਫਿਰ ਸਿੱਖ ਇਤਿਹਾਸ ਦਾ ਲੇਖਕ ਅਤੇ ਫਿਰ ਨਾਵਲਕਾਰ ਸਮਝਦੇ ਹਨ।
ਨਾਮਵਰ ਸਾਹਿਤਕਾਰ ਤੇ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ
ਗਿਆਨੀ ਸੋਹਣ ਸਿੰਘ ਸੀਤਲ ਨੇ ਸਾਹਿਤ ਦੀਆਂ ਲੱਗਭਗ ਸਾਰੀਆਂ ਕਲਾਵਾਂ ਵਿਚ ਸਫ਼ਲਤਾ-ਪੂਰਵਕ ਯੋਗਦਾਨ ਪਾਇਆ ਹੈ ਤੇ ਉਨ੍ਹਾਂ ਨੂੰ ਪਾਠਕਾਂ, ਸਰੋਤਿਆਂ ਅਤੇ ਸਰਕਾਰੇ-ਦਰਬਾਰੇ ਬਣਦਾ ਮਾਨ-ਸਨਮਾਨ ਵੀ ਖੁੱਲ੍ਹਾ-ਡੁੱਲ੍ਹਾ ਮਿਲਿਆ ਹੈ।
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ!
ਸਿੱਖਾਂ ਦੇ ਦਰਦ ਦੀ ਜਾਣਕਾਰੀ ਅਤੇ ਸਿੱਖਾਂ ਦੇ ਦਰਦ ਦੀ ਬਿਆਨਕਾਰੀ, ਕੋਈ ‘ਗੁਰੂ-ਲਿਵ’ ਵਿਚ ਜੁੜਿਆ ਗਿਆਨੀ ਸੋਹਣ ਸਿੰਘ ਸੀਤਲ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ।
‘ਸੀਤਲ ਕਿਰਣਾਂ’ ਅਤੇ ਮੇਰੀ ਖੋਜ ਰੁਚੀ
ਮੈਨੂੰ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਮੇਰੀ ਖੋਜ ਰੁਚੀ ਨੂੰ ਜਾਗ੍ਰਿਤ ਕਰਨ ਵਿਚ ਜਿਨ੍ਹਾਂ ਪੁਸਤਕਾਂ ਦਾ ਮੇਰੇ ਉੱਪਰ, ਬਚਪਨ ਵਿਚ ਵਧੇਰੇ ਪ੍ਰਭਾਵ ਪਿਆ, ਉਨ੍ਹਾਂ ਵਿਚ ਗਿ. ਸੋਹਣ ਸਿੰਘ ਸੀਤਲ ਰਚਿਤ ‘ਸੀਤਲ ਕਿਰਣਾਂ’ ਇਕ ਹੈ।
ਮਹਾਨ ਢਾਡੀ ਗਿਆਨੀ ਸੋਹਣ ਸਿੰਘ ਸੀਤਲ
ਆਪ ਦਾ ਸਿੱਖੀ ਲਈ, ਗੁਰੂ ਸਾਹਿਬਾਨ ਲਈ ਅਤੇ ਸ਼ਹੀਦਾਂ-ਮੁਰੀਦਾਂ ਆਦਿ ਲਈ ਠਾਠਾਂ ਮਾਰਦਾ ਦਿਲੀ ਪਿਆਰ ਆਪ ਦੀਆਂ ਰਚਨਾਵਾਂ ਵਿਚ ਵੇਖਿਆ ਜਾ ਸਕਦਾ ਹੈ।
ਇਕ ਗੁਣਵੰਤੀ ਸ਼ਖ਼ਸੀਅਤ – ਗਿਆਨੀ ਸੋਹਣ ਸਿੰਘ ਜੀ ਸੀਤਲ
ਗਿਆਨੀ ਜੀ ਪੰਥ ਦੇ ਸ਼੍ਰੋਮਣੀ ਢਾਡੀ ਰਸਮੀ ਸਨਮਾਨ ਅਤੇ ਮੁਹਾਵਰੇ ਦੇ ਰੂਪ ਵਿਚ ਹੀ ਨਹੀਂ ਸਨ ਸਗੋਂ ਪੰਥ ਨੇ ਉਨ੍ਹਾਂ ਨੂੰ ਬਹੁਤ ਰੱਜਵਾਂ ਪਿਆਰ ਅਤੇ ਮਾਣ-ਸਤਿਕਾਰ ਦਿਲ ਵਜੋਂ ਤੇ ਰੂਹ ਦੀਆਂ ਡੂੰਘਾਣਾਂ ਤੋਂ ਦਿੱਤਾ।