2010-03 – ਗੁਰਬਾਣੀ ਵਿਚਾਰ – ਬਾਰਹ ਮਾਹਾ ਤੁਖਾਰੀ
ਪਹਿਲੇ ਪਾਤਸ਼ਾਹ ਬਾਰਹ ਮਾਹਾ ਤੁਖਾਰੀ ਦੀ ਇਸ ਆਰੰਭਕ ਪਾਵਨ ਪਉੜੀ ’ਚ ਮਾਇਆ-ਮੋਹ ’ਚੋਂ ਨਿਕਲਣ ਤੇ ਆਤਮਕ ਜੀਵਨ-ਮਾਰਗ ਨੂੰ ਪ੍ਰਾਪਤ ਕਰਨ ਦੀ, ਆਤਮਾ ਦੀ ਉੱਚੀ-ਸੁੱਚੀ ਨਿਰਮਲ ਉਮੰਗ ਬਾਰੇ ਵਰਣਨ ਕਰਦੇ ਹਨ।
ਚੜ੍ਹਦੀ ਕਲਾ ਦਾ ਪ੍ਰਤੀਕ – ਹੋਲਾ ਮਹੱਲਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਮਨਾਉਣ ਦੇ ਪ੍ਰੰਪਰਾਗਤ ਤਰੀਕਿਆਂ ਤੋਂ ਹਟ ਕੇ ਹੋਲਾ-ਮਹੱਲਾ ਵਿਲੱਖਣ ਰੂਪ ‘ਚ ਮਨਾਉਣ ਦੀ ਰਵਾਇਤ ਅਰੰਭ ਕੀਤੀ ਅਤੇ ਇਸ ਤਿਉਹਾਰ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਨਵੇਂ ਅਰਥ ਦਿੱਤੇ ਤੇ ਨਵੇਂ ਢੰਗ-ਤਰੀਕੇ ਅਪਣਾਏ।
ਖਾਲਸਾਈ ਤਿਉਹਾਰ – ਹੋਲਾ ਮਹੱਲਾ
ਹੋਲਾ ਮਹੱਲਾ ਖਾਲਸੇ ਦਾ ਬੜੀ ਚੜ੍ਹਦੀ ਕਲਾ ਦਾ ਪੁਰਬ ਹੈ ਜੋ ਬਸੰਤ ਰੁੱਤ ਵਿਚ ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਦੀ ਬਾਣੀ ਸਮਾਜਿਕ ਚੇਤਨਾ ਦਾ ਬ੍ਰਹਮ-ਕੇਂਦਰਿਤ ਸੰਦਰਭ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਚਾਰਧਾਰਾ ਈਸ਼ਵਰ ਕੇਂਦ੍ਰਿਤ ਹੋਣ ਦੇ ਬਾਵਜੂਦ ਸਮਾਜਿਕ ਵਿਕਾਸ ਦੀ ਵਿਚਾਰਧਾਰਾ ਹੈ ਅਤੇ ਸਮਾਜਿਕ ਵਿਕਾਸ ਦਾ ਨੇਮ ਪਰਿਵਰਤਨ ਦਾ ਨੇਮ ਹੈ।
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ
ਭਾਈ ਗੁਰਦਾਸ ਜੀ ਦੀਆਂ ਰਚਿਤ 40 ਵਾਰਾਂ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ’ ਕਿਹਾ।
ਸੂਰਬੀਰ ਬਚਨ ਕਾ ਬਲੀ – ਅਕਾਲੀ ਫੂਲਾ ਸਿੰਘ ਜੀ
ਅਕਾਲੀ ਫੂਲਾ ਸਿੰਘ ਜੀ ਇਕ ਸੱਚਾ-ਸੁੱਚਾ ਗੁਰੂ ਕਾ ਸਿੱਖ, ਮਰਜੀਵੜਾ, ਪਰਉਪਕਾਰੀ, ਨੇਕ, ਤਿਆਗੀ, ਧੁੰਨ ਦਾ ਪੱਕਾ, ਫੌਜਾਂ ਦਾ ਜਰਨੈਲ, ਗੁਰੂ-ਘਰ ਦਾ ਅਨਿੰਨ ਸੇਵਕ, ਆਤਮਕ ਤੌਰ ’ਤੇ ਸੁਤੰਤਰ, ਨਿਰਭੈ ਅਤੇ ਨਿਰਵੈਰ ਯੋਧਾ ਅਤੇ ਆਪਣਾ ਧਰਮ ਫਰਜ਼ ਪਾਲਣ ਵਾਲਾ, ਅਰਦਾਸ ਉੱਤੇ ਸਾਬਤ-ਕਦਮੀ ਹੋ ਕੇ ਪਹਿਰਾ ਦੇਣ ਵਾਲਾ ਸੀ।
ਸਰਦਾਰ ਬਘੇਲ ਸਿੰਘ
ਸਰਦਾਰ ਬਘੇਲ ਸਿੰਘ ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿੱਚੋਂ ਕਰੋੜਸਿੰਘੀਆ ਮਿਸਲ ਦਾ ਜਥੇਦਾਰ ਸੀ।
ਮਾਦਾ ਭਰੂਣ ਹੱਤਿਆ ਅਤੇ ਗੁਰਮਤਿ
ਗੁਰੂ ਨਾਨਕ ਪਾਤਸ਼ਾਹ ਭਾਈ ਬਾਲੇ ਵਾਲੀ ਸਾਖੀ ਵਿਚ ਕਹਿੰਦੇ ਹਨ, “ਸੁਣ ਭਾਈ ਬਾਲਾ! ਇਹ ਬੜੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿਚ ਲੱਗ ਰਿਹਾ ਹੈ।”
ਔਰਤ-ਜਾਤੀ ਦੀ ਪਰੰਪਰਾ ਅਤੇ ਗੁਰਮਤਿ-ਮਾਰਗ ਵਿਚ ਸਥਾਨ
ਦੁਨੀਆਂ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਸਿੱਖ ਇਸਤਰੀਆਂ ਨੇ ਉੱਚ ਕੋਟੀ ਦੇ ਮਾਅਰਕੇ ਮਾਰੇ ਹਨ, ਜਿਨ੍ਹਾਂ ਦਾ ਨਾਮ ਹੁਣ ਤਕ ਅਮਰ ਹੈ।
ਬਾਬਾ ਨਿਧਾਨ ਸਿੰਘ
ਸਤਿਗੁਰਾਂ ਨੂੰ ਪੂਰਨ ਰੂਪ ਵਿਚ ਸਮਰਪਿਤ ਬਾਬਾ ਨਿਧਾਨ ਸਿੰਘ ਜੀ ਆਪਣੇ ਜਨਮ-ਸਥਾਨ ਨਡਾਲੋਂ ਨਗਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲੈ ਕੇ ਆਪਣੇ ਅੰਤਿਮ ਸਥਾਨ ਨਾਂਦੇੜ ਸਾਹਿਬ ਤਕ ਸਿੱਖੀ ਵਿਚ ਲੀਨ ਹੋ ਕੇ ਕਾਰਜ ਕਰਦੇ ਰਹੇ।