2010-12 – ਗੁਰਬਾਣੀ ਵਿਚਾਰ – ਦਰਸਨੁ ਦੇਹੁ ਦਇਆਪਤਿ ਦਾਤੇ
ਉਹ ਜੀਵ-ਇਸਤਰੀ ਜਿਸ ਦਾ ਗੁਰੂ-ਕਿਰਪਾ ਅਥਵਾ ਗੁਰੂ ਦੁਆਰਾ ਬਖ਼ਸ਼ੀ ਸੋਝੀ ਸਦਕਾ ਪਰਮਾਤਮਾ ਮਾਲਕ ਨਾਲ ਪਿਆਰ ਬਣ ਜਾਂਦਾ ਹੈ ਉਹ ਕਠਿਨ ਤੋਂ ਕਠਿਨ ਤੇ ਅਸਹਿ ਸ਼ੀਤ ਹਾਲਤ ਵਿਚ ਵੀ ਸੁਖੀ ਤੇ ਪ੍ਰਸੰਨਚਿਤ ਰਹਿੰਦੀ ਹੈ।
ਚਮਕੌਰ ਦਾ ਯੁੱਧ
ਚਮਕੌਰ ਦਾ ਯੁੱਧ ਵਿਸ਼ਵ-ਇਤਿਹਾਸ ਦਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇਕ ਅਸਾਵਾਂ ਯੁੱਧ ਸੀ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਅਗਵਾਈ ਵਿਚ 40 ਸਿੰਘਾਂ ਨੇ ਅਜੀਬ ਕੌਤਕ ਵਿਖਾਏ। “ਜ਼ਫ਼ਰਨਾਮਹ” ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਲਿਖਦੇ ਹਨ: ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ।ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ। (ਚਾਲੀ ਭੁੱਖੇ ਭਾਣੇ […]
ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ
ਸਾਹਿਬਜ਼ਾਦੇ ਨਿੱਕੀ ਉਮਰ ਵਿਚ ਵੱਡਾ ਸਾਕਾ ਕਰ ਗਏ ਜਿਨ੍ਹਾਂ ਨੇ ਵੱਡੇ-ਵੱਡੇ ਸੂਰਮਿਆਂ-ਯੋਧਿਆਂ ਦੇ ਮੂੰਹਾਂ ਵਿਚ ਉਂਗਲਾਂ ਪੁਆ ਦਿੱਤੀਆਂ।
ਉੱਚੀ-ਸੁੱਚੀ ਸੇਵਾ ਕਮਾਉਣ ਵਾਲੇ ਭਾਈ ਘਨੱਈਆ ਜੀ
ਸਿੱਖ ਸੇਵਕਾਂ ’ਚੋਂ ਭਾਈ ਘਨੱਈਆ ਜੀ ਦਾ ਨਾਂ ਇਵੇਂ ਚਮਕਦਾ ਹੈ ਜਿਵੇਂ ਅਕਾਸ਼ ਦੇ ਤਾਰਿਆਂ ’ਚੋਂ ਚੰਦ੍ਰਮਾ।
ਸ਼ਹੀਦ ਭਾਈ ਬਚਿੱਤਰ ਸਿੰਘ
ਭਾਈ ਬਚਿੱਤਰ ਸਿੰਘ ਦਾ ਬਹੁਤ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿਚ ਬੀਤਿਆ।
ਅਮਰ ਕਥਾ, ਨਿਰਭੈ ਯੋਧੇ : ਭਾਈ ਸੰਗਤ ਸਿੰਘ ਜੀ
ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ।
ਭਗਤ ਸੈਣ ਜੀ
ਭਗਤ ਸੈਣ ਜੀ ਪੰਦਰ੍ਹਵੀਂ ਸਦੀ ਦੇ ਇਕ ਅਹਿਮ ਭਗਤ ਹੋਏ ਹਨ, ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਹੈ।
ਗੁਰਮਤਿ ਵਿਚ ਹੁਕਮ ਦਾ ਸੰਕਲਪ
ਇਸ ਕੁਦਰਤ ਦੀ ਸਾਰੀ ਕਾਇਨਾਤ ਅਤੇ ਰਚਨਾ ਉਸ ਦੇ ਹੁਕਮ ਵਿਚ ਹੀ ਹੋ ਰਹੀ ਹੈ ਅਤੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ
ਸਰਹਿੰਦ ਦਾ ਪਹਿਲਾ ਸਿੱਖ ਨਾਇਬ ਸੂਬੇਦਾਰ ਬਾਬਾ ਆਲੀ ਸਿੰਘ ਜੀ ਸਲੌਦੀ
ਬਾਬਾ ਆਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਦੋਵੇਂ ਭਰਾ ਪਹਿਲਾਂ ਘੋੜਿਆਂ ਦਾ ਵਪਾਰ ਕਰਿਆ ਕਰਦੇ ਸਨ ਅਤੇ ਇਹ ਬਹੁਤ ਹੀ ਵਧੀਆ ਨਸਲ ਦੇ ਘੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਵੀ ਲੈ ਕੇ ਜਾਇਆ ਕਰਦੇ ਸਨ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਮਹਾਨ ਸ਼ਹੀਦ-ਬਾਬਾ ਗੁਰਬਖਸ਼ ਸਿੰਘ ਜੀ
ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲ (ਅੰਮ੍ਰਿਤਸਰ) ਮਾਝੇ ਦੇ ਵਸਨੀਕ ਸਨ ਅਤੇ ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਹੱਥੋਂ ਅੰਮ੍ਰਿਤ ਛਕਿਆ ਸੀ।