ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-21 ਸ. ਬਲਦੇਵ ਸਿੰਘ ਜੀ ‘ਸਿਬੀਆ’
ਸ਼ਾਂਤ-ਸਹਿਜ ਸੁਭਾਅ ਦੇ ਮਾਲਕ, ਇਮਾਨਦਾਰ, ਵਿੱਦਿਆ-ਪ੍ਰੇਮੀ, ਕੁਝ ਕਰ ਗੁਜ਼ਰਨ ਦੀ ਭਾਵਨਾ ਰੱਖਣ ਵਾਲੇ, ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਸੁਸ਼ੋਭਿਤ ਰਹਿ ਚੁੱਕੇ ਸ. ਬਲਦੇਵ ਸਿੰਘ ਜੀ ‘ਸਿਬੀਆ’ ਦਾ ਜਨਮ ਪਹਿਲੀ ਜਨਵਰੀ, 1937 ਨੂੰ ਸ. ਜਗੀਰ ਸਿੰਘ ਜੀ ਤੇ ਮਾਤਾ ਪੰਜਾਬ ਕੌਰ ਜੀ ਦੇ ਘਰ ਪਿੰਡ ਨੰਦਗੜ੍ਹ ਤਹਿਸੀਲ ਤੇ ਜ਼ਿਲ੍ਹਾ ਮੁਕਤਸਰ ’ਚ ਹੋਇਆ।