ਗੁਰੁ ਪੀਰੁ ਸਦਾਏ ਮੰਗਣ ਜਾਇ ॥

ਜੇ ਗੁਰੂ ਸਾਹਿਬ ਅਜੋਕੇ ਸਿਧਾਂਤਾਂ ਤੇ ਚੱਲਦੇ ਤਾਂ ਚਾਰ ਉਦਾਸੀਆਂ ਵਿੱਚ ਗੁਰੂ ਜੀ ਬੇਅੰਤ ਮਾਇਆ, ਧੰਨ, ਦੌਲਤ, ਜ਼ਮੀਨ ਅਤੇ ਮਹਿਲ ਖੜੇ ਕਰ ਲੈਂਦੇ। ਆਪਣੇ ਹੀ ਗੁਰੂਦੁਆਰੇ ਬਣਾ ਛੱਡਦੇ ਅੱਜ ਦੇ ਡੇਰਿਆਂ ਵਾਂਗ। ਆਪਣੀਆਂ ਹੀ ਦੁਕਾਨਾ ਹੁੰਦੀਆਂ ਅਤੇ ਆਪਣਾ ਹੀ ਵਪਾਰ, ਸੰਗਤਾਂ ਮੁਫੱਤ ਵਿੱਚ ਕੰਮ ਕਰੀ ਜਾਂਦੀਆਂ। ਗੱਦੀ ਆਪਣੇ ਹੀ ਬੇਟਿਆਂ ਨੂੰ ਦਿੰਦੇ।
‘ਰਾਗੁ ਆਸਾ ਮਹਲਾ 1 ਪਟੀ ਲਿਖੀ’ ਬਾਣੀ ਦੀਆਂ ਵਿਲੱਖਣਤਾਵਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਸਾ ਰਾਗ ਵਿਚ ਸਿਰਜਿਤ ‘ਪਟੀ’ ‘ਰਹਾਉ’ ਦੀਆਂ ਦੋ ਤੁਕਾਂ ਤੋਂ ਇਲਾਵਾ 35 ਬੰਦਾਂ ਦੀ ਇਕ ਅਜਿਹੀ ਬਾਣੀ ਹੈ ਜਿਸ ਵਿਚ ਕਾਵਿ-ਰੂਪ ਦੀ ਸਿਰਜਣਾ ਲਈ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਨੂੰ ਆਧਾਰ ਬਣਾਇਆ ਗਿਆ ਹੈ।