ਸਿੱਖ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
‘ਹੋਲਾ ਮਹੱਲਾ’ ਸਿੱਖਾਂ ਦਾ ਇਕ ਅਹਿਮ ਦਿਹਾੜਾ ਹੈ ਜੋ ਕਿ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸਿੱਖ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਲੋਕਾਂ ਨੇ ਇਕ-ਦੂਜੇ ’ਤੇ ਰੰਗ, ਗੰਦ-ਮੰਦ ਸੁੱਟਣ, ਖਰੂਦ ਮਚਾਉਣ, ਸ਼ਰਾਬ ਪੀਣ, ਮੰਦਾ ਬੋਲਣ ਆਦਿ ਘਟੀਆ ਹਰਕਤਾਂ ਨੂੰ ਹੋਲੀ ਦਾ ਅੰਗ ਸਮਝ ਛੱਡਿਆ ਸੀ।
ਨਰੋਏ ਸੱਭਿਆਚਾਰ ਦਾ ਇਨਕਲਾਬ : ਹੋਲਾ ਮਹੱਲਾ
ਭਾਰਤੀ ਪਰੰਪਰਾ ਵਿਚ ਪ੍ਰਾਚੀਨ ਕਾਲ ਤੋਂ ਹਰੇਕ ਰੁੱਤ ਦੇ ਬਦਲਾਅ ਉੱਤੇ ਦਿਲੀ ਭਾਵ ਤੇ ਹੁਲਾਸ ਦਾ ਪ੍ਰਗਟਾਅ ਕਰਨ ਲਈ ਕੋਈ ਨਾ ਕੋਈ ਤਿਉਹਾਰ ਨਿਯਤ ਕੀਤਾ ਹੋਇਆ ਹੈ, ਜਿਵੇਂ ਦੀਵਾਲੀ, ਵੈਸਾਖੀ, ਲੋਹੜੀ ਆਦਿ। ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ- ਹੋਲੀ।