editor@sikharchives.org

[سکندر] ਅੰ. Alexander. ਸਿਕੰਦਰ ਕਈ ਹੋਏ ਹਨ, ਪਰ ਪ੍ਰਸਿੱਧ ਇਹ ਹਨ. ਇੱਕ ਸਿਕੰਦਰ ਫੈਲਕੂਸ¹ ਦਾ ਪੁਤ੍ਰ ਯੂਨਾਨ ਦਾ ਬਾਦਸ਼ਾਹ ਸੀ. ਜਿਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤੇ ਕਰਕੇ ਈਸਵੀ ਸਨ ਤੋਂ ੩੨੭ ਵਰ੍ਹੇ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਰ ਪੰਜਾਬ ਦੇ ਰਾਜਾ ਪੁਰੁ” ਨੂੰ ਜੇਹਲਮ ਦੇ ਕੰਢੇ ਸ਼ਿਕਸਤ ਦਿੱਤੀ ਅਤੇ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ. ਇਸ ਦਾ ਦੇਹਾਂਤ B. C. ੩੨੩ ਵਿੱਚ ਹੋਇਆ. “ਫੈਲਕੂਸ ਪਤਸ਼ਾਹ ਕੇ ਸੂਰ ਸਿਕੰਦਰ ਪੂਤ.” (ਚਰਿਤ੍ਰ ੨੧੭) ਦੇਖੋ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found