ਬਾਬਾ ਤੇਰੀ ਬਾਣੀ ਜੀਵਨ-ਜਾਚ ਸਿਖਾਉਂਦੀ ਐ।
ਜੇ ਕੋਈ ਸਮਝੇ, ਬੈਠ ਸਾਹਮਣੇ ਗੱਲ ਸਮਝਾਉਂਦੀ ਐ।
ਇੱਕੋ ਇੱਕ ਦਾ ਨਾਮ ਹੈ ਸੱਚਾ, ਬਾਕੀ ਕੂੜ ਪਸਾਰਾ।
ਏਕ ਜੋਤ ਤੋਂ ਹੀ ਉਪਜਿਆ ਹੈ ਇਹ ਸਗਲ ਸੰਸਾਰਾ।
ਨਹੀਂ ਹੋਰ ਤੋਂ ਸੁਣਿਆ, ਐਸਾ ਰਾਗ ਸੁਣਾਉਂਦੀ ਐ।
ਬਾਬਾ ਤੇਰੀ ਬਾਣੀ….
ਸਿੱਖ ਤੇਰਾ ਨਿਰਵੈਰ, ਕਿਸੇ ਤੋਂ ਡਰਦਾ ਵੀ ਹੈ ਨਹੀਂ।
ਮੰਗਦਾ ਸਭ ਦੀ ਖ਼ੈਰ, ਕਿਸੇ ਤੋਂ ਹਰਦਾ ਵੀ ਹੈ ਨਹੀਂ।
ਕਿਰਤ ਕਮਾਉਣਾ, ਵੰਡ ਕੇ ਛਕਣਾ, ਸਬਕ ਸਿਖਾਉਂਦੀ ਐ।
ਬਾਬਾ ਤੇਰੀ ਬਾਣੀ….
ਦੀਨ-ਦੁਖੀ ਦੀ ਸੇਵਾ, ਹਉਮੈ ਦੂਰ ਭਜਾ ਦਿੰਦੀ।
ਚੋਰ ਭੂਮੀਏ ਕੌਡੇ ਰਾਖਸ਼, ਰਾਹੇ ਪਾ ਦਿੰਦੀ।
ਸਬਰ-ਸ਼ੁਕਰ ਦਾ ਬਾਟਾ, ਸਭ ਦੇ ਹੱਥ ਫੜਾਉਂਦੀ ਐ।
ਬਾਬਾ ਤੇਰੀ ਬਾਣੀ….
ਲੱਖਾਂ ਤਰ ਗਏ ਜੀਵ, ਗੁਰਾਂ ਦੀ ਬਾਣੀ ਨੂੰ ਪੜ੍ਹ ਕੇ।
ਜਗਜੀਤ ਸਿੰਘਾ ਤੂੰ ਵੀ ਤਰ, ਸਿਮਰਨ ਸੱਚੇ ਦਾ ਕਰਕੇ।
ਕਲਮ ਸ਼ਾਇਰ ਦੀ ਲਿਖਦੀ, ਜੀਭਾ ਸੱਚ ਸੁਣਾਉਂਦੀ ਐ।
ਬਾਬਾ ਤੇਰੀ ਬਾਣੀ….
ਬਾਬਾ ਤੇਰੀ ਬਾਣੀ ਜੀਵਨ-ਜਾਚ ਸਿਖਾਉਂਦੀ ਐ।
ਜੇ ਕੋਈ ਸਮਝੇ, ਬੈਠ ਸਾਹਮਣੇ ਗੱਲ ਸਮਝਾਉਂਦੀ ਐ।
ਲੇਖਕ ਬਾਰੇ
ਪਿੰਡ ਤੇ ਡਾਕ: ਮਾਨੂੰਪੁਰ, ਤਹਿ: ਖੰਨਾ ਲੁਧਿਆ
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/May 1, 2008