ਮੇਰਾ ਗੁਰੂ ਗ੍ਰੰਥ ਮਹਾਨ, ਜੋ ਮੰਗੋ ਓਹੀਉ ਕੁਝ ਦੇਵੇ,
ਇਹ ਅਚਰਜ ਹੈ ਖਾਨ।
ਦਸਮ ਪਿਤਾ ਗੋਬਿੰਦ ਗੁਰੂ ਨੇ ਮੁੱਖੋਂ ਬਚਨ ਅਲਾਏ,
ਸੱਚਖੰਡ ਵਾਸੀ, ਸੱਚਖੰਡ ਵਿਚ ਜਦ, ਜੋਤੀ ਜੋਤ ਸਮਾਏ।
ਗ੍ਰੰਥ, ਗੁਰੂ ਵਿਚ ਭੇਤ ਨਾ ਕੋਈ, ਸੱਚੀ ਗੱਲ ਲਓ ਜਾਣ।
ਮੇਰਾ ਗੁਰੂ ਗ੍ਰੰਥ ਮਹਾਨ…
ਪਿਆਰੇ ਭਗਤ-ਜਨਾਂ ਦੀ ਬਾਣੀ, ਸਾਹਿਬ ਵਿਚ ਸਮੋਈ,
ਗੁਰੂਆਂ ਦੀ ਬਾਣੀ ਵੀ ਇਥੇ, ਵੰਡਦੀ ਹੈ ਖੁਸ਼ਬੋਈ।
ਜੇ ਕੋਈ ਪੜ੍ਹੇ, ਸੁਣੇ ਤੇ ਗਾਵੇ, ਉਪਜੇ ਨਵਾਂ ਗਿਆਨ।
ਮੇਰਾ ਗੁਰੂ ਗ੍ਰੰਥ ਮਹਾਨ….
ਪਿਆਰ, ਮੁਹੱਬਤ ਦਾ ਇਹ ਸੋਮਾ, ਕੱਟੇ ਰੋਗ ਹਜ਼ਾਰਾਂ।
ਰੋਗ-ਰਹਿਤ, ਮੈਂ ਹੁੰਦੇ ਦੇਖੇ, ਤਾਹੀਉਂ ਇਸ ਨੂੰ ਪਿਆਰਾਂ।
ਬਾਣੀ ਗੁਰੂ, ਗੁਰੂ ਹੈ ਬਾਣੀ, ਕਰਦੀ ਹੈ ਕਲਿਆਣ।
ਮੇਰਾ ਗੁਰੂ ਗ੍ਰੰਥ ਮਹਾਨ…
ਮਨ ਦਾ ਫੁੱਲ ਜਦ ਵੀ ਮੁਰਝਾਏ, ਇਸ ਦਰ ’ਤੇ ਆ ਖਿਲਦਾ।
ਇਥੋਂ ਜੇ ਕੋਈ ਲੈਣਾ ਚਾਹੇ, ਰਾਜ ਸ੍ਰਿਸ਼ਟ ਦਾ ਮਿਲਦਾ।
ਇਥੇ ਤਾਂ ਰਾਗਾਂ ਦਾ ਜਾਦੂ, ਹੋਵੇ ਵੱਸ ਜਹਾਨ।
ਮੇਰਾ ਗੁਰੂ ਗ੍ਰੰਥ ਮਹਾਨ…
ਜੇ ਕੋਈ ਰਾਗ ਸੁਣੇ ਤੇ ਗਾਵੇ, ਮਿਲਦਾ ਚੈਨ ਗੁਆਚਾ।
ਪਰ ਜੇ ਬਾਣੀ ਮਨ ਵਸਾਵੇ, ਮਿਲ ਜਾਏ ਸਾਹਿਬ ਸਾਚਾ।
ਇਥੋਂ ਹੀ ‘ਸੁਰਜੀਤ’ ਸ਼ਬਦ ਦੀ, ਤੂੰ ਵੀ ਕਰੀਂ ਪਛਾਣ।
ਮੇਰਾ ਗੁਰੂ ਗ੍ਰੰਥ ਮਹਾਨ…
ਲੇਖਕ ਬਾਰੇ
ਵੈਦ ਧਰਮ ਸਿੰਘ ਸਟਰੀਟ, ਗੁਰੂ ਕੀ ਨਗਰੀ, ਵਾਰਡ ਨੰ: 1, ਮੰਡੀ ਗੋਬਿੰਦਗੜ੍ਹ-147301
- ਸ. ਸੁਰਜੀਤ ਸਿੰਘ ਮਰਜਾਰਾhttps://sikharchives.org/kosh/author/%e0%a8%b8-%e0%a8%b8%e0%a9%81%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ae%e0%a8%b0%e0%a8%9c%e0%a8%be%e0%a8%b0%e0%a8%be/December 1, 2008