editor@sikharchives.org

ਗ੍ਰਿਹਸਤ ਬਿਖੇ ਸੁਖ ਲਹੋ ਸੁਖਾਰੇ

ਭਾਈ ਸਿੱਖੋ! ਇਸ ਕਲਜੁਗ ਵਿਚ ਜੋ ਗੁਰੂ ਕੇ ਸਿੱਖਾਂ ਨੂੰ ਰੀਝ ਨਾਲ ਭੋਜਨ ਖਵਾਉਂਦੇ ਹਨ ਉਨ੍ਹਾਂ ਦਾ ਧਨ ਇਥੇ ਵੀ ਵਧਦਾ ਹੈ ਅਤੇ ਅੱਗੇ ਵੀ ਅਨੇਕ ਫਲ ਪ੍ਰਾਪਤ ਹੁੰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭੱਟ ਬਾਣੀਕਾਰ ‘ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ’ ਕਹਿ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ੋਭਾ ਦਾ ਵਰਣਨ ਕਰਦੇ ਹਨ। ਗੁਣਾਂ ਦੀ ਖਾਨ, ਭਵਜਲ ਦਾ ਪਾਰ-ਉਤਾਰਾ ਕਰਨ ਵਾਲੇ ਸਤਿਗੁਰ ਜੀ ਡੱਲੇ ਵਾਸੀ ਸੰਗਤਾਂ ਨੂੰ ਤਾਰ ਰਹੇ ਸਨ। ਆਤਮ-ਜਗਿਆਸੂ ਅਤੇ ਤਰ੍ਹਾਂ-ਤਰ੍ਹਾਂ ਦੇ ਸੰਸਾਰਿਕ ਦੁੱਖਾਂ ਵਿਚ ਫਾਥੇ ਲੋਕ ਸਤਿਗੁਰਾਂ ਪਾਸੋਂ ਉਪਦੇਸ਼ ਤੇ ਅਸੀਸਾਂ ਲੈ ਰਹੇ ਸਨ। ਇੰਨੇ ਨੂੰ ਸਤਿਗੁਰਾਂ ਦਾ ਜਸ ਕੀਰਤ ਸੁਣ ਕੇ ਭਾਈ ਖਾਨੂ ਛੁਰਾ, ਭਾਈ ਤਾਰੂ, ਭਾਈ ਵੇਗਾ ਪਾਸੀ, ਭਾਈ ਉਗਰਸੈਨ, ਭਾਈ ਨੰਦੂ ਸੂਦ, ਭਾਈ ਪੂਰੋ ਅਤੇ ਭਾਈ ਝੰਡਾ ਸਤਿਗੁਰਾਂ ਦੇ ਹਜ਼ੂਰ ਆਏ ਤੇ ਚਰਨੀਂ ਆਣ ਲੱਗੇ। ਸਤਿਗੁਰਾਂ ਨੂੰ ਪ੍ਰਣਾਮ ਕਰ ਕੇ ਬੈਠ ਗਏ। ਫਿਰ ਪੁੱਛਣ ਲੱਗੇ ‘ਪਾਤਸ਼ਾਹ ਜੀਉ ! ਸਾਡੀ ਮੁਕਤੀ ਕਿਵੇਂ ਹੋਵੇਗੀ?’ ਮਿਹਰਾਂ ਦੇ ਦਾਤੇ ਨੇ ਉਨ੍ਹਾਂ ਵੱਲ ਤੱਕਿਆ ਤੇ ਉਪਦੇਸ਼ ਕਰਦਿਆਂ ਬਚਨ ਕੀਤਾ, ‘ਹੇ ਭਾਈ, ਸੁਣੋ ਤੇ ਸਮਝ ਲਵੋ, ਘੋਰ ਕਲਜੁਗ ਦਾ ਸਮਾਂ ਹੈ। ਪਹਿਲੇ ਜੁੱਗਾਂ ਵਿਚ ਲੋਕ ਜੱਗ ਕਰਦੇ ਸਨ ਤਾਂ ਮੁਕਤੀ ਨੂੰ ਪ੍ਰਾਪਤ ਹੁੰਦੇ ਸਨ। ਭਾਈ ਸਿੱਖੋ! ਇਸ ਕਲਜੁਗ ਵਿਚ ਜੋ ਗੁਰੂ ਕੇ ਸਿੱਖਾਂ ਨੂੰ ਰੀਝ ਨਾਲ ਭੋਜਨ ਖਵਾਉਂਦੇ ਹਨ ਉਨ੍ਹਾਂ ਦਾ ਧਨ ਇਥੇ ਵੀ ਵਧਦਾ ਹੈ ਅਤੇ ਅੱਗੇ ਵੀ ਅਨੇਕ ਫਲ ਪ੍ਰਾਪਤ ਹੁੰਦੇ ਹਨ। ਨਾਲ ਹੀ ਪ੍ਰੇਮ ਸਹਿਤ ਭਗਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਅਤੇ ਗ੍ਰਿਹਸਤ ਵਿਚ ਰਹਿਣਾ ਹੈ। ਹਿਰਦੇ ਵਿਚ ਵਾਹਿਗੁਰੂ ਨੂੰ ਵਸਾਉਣਾ ਹੈ। ਇਸ ਤਰ੍ਹਾਂ ਕਰਨ ਨਾਲ ਜੀਵਨ ਦੇ ਸਭ ਸੁਖ ਪ੍ਰਾਪਤ ਹੋਣਗੇ।’ ਭਾਈ ਸੰਤੋਖ ਸਿੰਘ ਜੀ ਚੂੜਾਮਣਿ ਇਸ ਪ੍ਰਥਾਇ ਲਿਖਦੇ ਹਨ:

ਖਾਨੁ ਛੁਰਾ ਅਰੁ ਬੇਗਾ ਪਾਸੀ।
ਨੰਦ ਸੂਦਨਾ ਹੋਇ ਹੁਲਾਸੀ।
ਉੁਗਰੂ, ਤਾਰੂ, ਝੰਡਾ ਪੂਰੋ।
ਸੁਨਿ ਜਸੁ ਆਇ ਗੁਰੂ ਹਜੂਰੋ॥34॥
ਮਸਤਕ ਟੇਕਿ ਅਦਬ ਤੇ ਬੈਸੇ।
ਬੂਝਤਿ ਭਏ ਸ਼੍ਰੇਯ ਹੋਇ ਜੈਸੇ।
ਸ੍ਰੀ ਗੁਰ ਅਮਰ ਕਹਯੋ ‘ਸੁਨਿ ਲੀਜੈ।
ਅਬਿ ਕਲਿ ਕਾਲ ਬਿਸਾਲ ਜਨੀਜੈ॥35॥
ਪ੍ਰਥਮ ਜੁਗਨ ਮਹਿਂ ਜੱਗ ਕਰੰਤੇ।
ਹੋਮਤਿ ਦੇਵਤਾਨ ਤ੍ਰਿਪਤੰਤੇ।
ਤਿਹ ਸਮ ਫਲ ਸਿਖ ਦੇਹੁ ਅਹਾਰਾ।
ਭਾਉ ਕਰਿਹੁ ਲਿਹੁ ਭਗਤਿ ਅਧਾਰਾ॥36॥
ਜੀਵਤਿ ਰਹੋ ਸਰਬ ਸੁਖ ਪਾਵੋ।
ਵਾਹਿਗੁਰੂ ਉਰ ਬਿਖੈ ਬਸਾਵੋ।
ਗ੍ਰਿਹਸਤ ਬਿਖੇ ਸੁਖ ਲਹੋ ਸੁਖਾਰੇ।
ਜਥਾ ਕਰਨ ਤਪ ਬਿਪਨ ਮਝਾਰੇ॥36॥ (ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿਆਇ 40)

ਇਹ ਸਾਰੇ ਪਾਤਸ਼ਾਹ ਪਾਸੋਂ ਅਸੀਸਾਂ ਪ੍ਰਾਪਤ ਕਰ ਕੇ ‘ਗੁਰੂ-ਗੁਰੂ’ ਜਪਦੇ ਹੋਏ ਸਤਿਗੁਰਾਂ ਤੋਂ ਵਿਦਾ ਹੋਏ ਅਤੇ ਸਤਿਗੁਰਾਂ ਦੀ ਸਿੱਖਿਆ ’ਤੇ ਅਮਲ ਕਰਦੇ ਹੋਏ ਮੁਕਤੀ ਨੂੰ ਪ੍ਰਾਪਤ ਹੋਏ। ਭਾਈ ਗੁਰਦਾਸ ਜੀ ਇਨ੍ਹਾਂ ਗੁਰਸਿੱਖਾਂ ਬਾਰੇ ਲਿਖਦੇ ਹਨ:

ਖਾਨੁ ਛੁਰਾ ਤਾਰੂ ਤਰੇ ਵੇਗਾ ਪਾਸੀ ਕਰਣੀ ਸਾਰੀ।
ਉਗਰੂ ਨੰਦੂ ਸੂਦਨਾ ਪੂਰੋ ਝਟਾ ਪਾਰਿ ਉਤਾਰੀ। (ਵਾਰ 11 : 16)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)