ਰੋਟੀ ਦੇ ਲਈ ਬੇਸ਼ਕ ਭਾਵੇਂ ਜਾਇਓ ਪਰਦੇਸਾਂ ਨੂੰ, ਪਰ ਮੇਰਾ ਵਾਸਤਾ…
ਹੱਥ ਜੋੜ ਬੇਨਤੀ ਮੇਰੀ ਨਾ ਕਟਵਾਇਓ ਕੇਸਾਂ ਨੂੰ, ਇਹ ਮੇਰਾ ਵਾਸਤਾ…
ਇਹ ਕੇਸ ਨੇ ਸਿੱਖੀ ਦੀ ਇਕ ਖਾਸ ਨਿਸ਼ਾਨੀ ’ਚੋਂ,
ਸਾਨੂੰ ਸਾਡਾ ਸਿੱਖ ਵਿਰਸਾ ਮਿਲਿਐ ਕੁਰਬਾਨੀ ’ਚੋਂ,
ਪੈਸੇ ਦੇ ਲਈ ਬਿਲਕੁਲ ਨਾ ਬਦਲਾਇਓ ਭੇਸਾਂ ਨੂੰ,
ਇਹ ਮੇਰਾ ਵਾਸਤਾ… …
ਕੇਸਾਂ ਕਰਕੇ ਮੁੱਲ ਸਿਰਾਂ ਦੇ ਪੈਂਦੇ ਆਏ ਨੇ,
ਸਿੰਘ ਗੁਰੂ ਦੇ ਜ਼ੁਲਮ ਜ਼ਾਲਮ ਦੇ ਸਹਿੰਦੇ ਆਏ ਨੇ,
ਗੁਰੂਆਂ ਦੇ ਤੁਸੀਂ ਕਦੇ ਨਾ ਭੁੱਲ ਜਾਇਓ ਉਪਦੇਸ਼ਾਂ ਨੂੰ,
ਇਹ ਮੇਰਾ ਵਾਸਤਾ…
ਦਾੜ੍ਹੀ-ਮੁੱਛ ਰੱਖ ਸਿਰ ’ਤੇ ਜਦ ਦਸਤਾਰ ਸਜਾਉਂਦੇ ਓ,
ਤੁਸੀਂ ਦੁਨੀਆਂ ਦੇ ਹਰ ਕੋਨੇ ’ਤੇ ਸਰਦਾਰ ਅਖਵਾਉਂਦੇ ਓ,
ਨਾ ਵੱਡਿਆਂ ਦੀ ਕੁਰਬਾਨੀ ਨੂੰ ਪਹੁੰਚਾਇਓ ਠੇਸਾਂ ਨੂੰ,
ਇਹ ਮੇਰਾ ਵਾਸਤਾ…
ਕੇਸ ਗੁਰੂ ਦੀ ਮੋਹਰ ਅਤੇ ਸਰਮਾਇਆ ਸਿੱਖੀ ਦਾ,
ਬਿੱਟੂ ਵਰਗਿਆਂ ਜਿਨ੍ਹਾਂ ਪਿਆਰ ਰੁਲਾਇਆ ਸਿੱਖੀ ਦਾ,
ਉਨ੍ਹਾਂ ਨੂੰ ਵੀ ਕਹਿ ਕੇ ਤੇ ਰਖਵਾਇਓ ਕੇਸਾਂ ਨੂੰ,
ਇਹ ਮੇਰਾ ਵਾਸਤਾ…
ਹੱਥ ਜੋੜ ਬੇਨਤੀ ਮੇਰੀ ਨਾ ਕਟਵਾਇਓ ਕੇਸਾਂ ਨੂੰ,
ਇਹ ਮੇਰਾ ਵਾਸਤਾ… …
ਲੇਖਕ ਬਾਰੇ
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/December 1, 2007
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/May 1, 2009
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/June 1, 2009
- ਬਲਜਿੰਦਰ ਸਿੰਘ (ਬਿੱਟੂ ਖੰਨੇ ਵਾਲਾ)https://sikharchives.org/kosh/author/%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf%e0%a9%b1%e0%a8%9f%e0%a9%82-%e0%a8%96%e0%a9%b0%e0%a8%a8%e0%a9%87-%e0%a8%b5/December 1, 2009