ਅਣਵੰਡੇ ਪੰਜਾਬ ਦੇ ਲਾਹੌਰ ਜ਼ਿਲ੍ਹੇ ਦਾ ਪਿੰਡ ਸੁਰਸਿੰਘ ਗ਼ਦਰੀ ਬਾਬਿਆਂ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਹੈ। ਇਹ ਪਿੰਡ ਆਰੀਆ ਕਾਲ ਤੋਂ ਲੈ ਕੇ ਹੁਣ ਤਕ ਬਹਾਦਰੀ ਵਿਚ ਆਪਣੀ ਮਿਸਾਲ ਆਪ ਹੈ। ਇਸ ਪਿੰਡ ਦੇ ਇਤਿਹਾਸ ਦੇ ਵਿਸ਼ਾਲ ਸਮੁੰਦਰ ਵਿੱਚੋਂ ਅਸੀਂ ਕੇਵਲ ਇਕ ਬੂੰਦ ਗ਼ਦਰੀ ਬਾਬਾ ਸ. ਜਗਤ ਸਿੰਘ ਦੀ ਗੱਲ ਕਰਾਂਗੇ।
ਸ. ਜਗਤ ਸਿੰਘ ਦਾ ਜਨਮ ਭਾਈ ਅਰੂੜ ਸਿੰਘ (ਢਿੱਲੋਂ) ਦੇ ਘਰ 1890 ਈ: ਨੂੰ ਪਿੰਡ ਸੁਰਸਿੰਘ, ਤਹਿਸੀਲ ਪੱਟੀ (ਉਸ ਸਮੇਂ ਕਸੂਰ) ਵਿਖੇ ਹੋਇਆ। ਮੁੱਢਲੀ ਗੁਰਮੁਖੀ ਦੀ ਵਿੱਦਿਆ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਬਿਧੀ ਚੰਦ ਜੀ ਦੀ ਸੰਪਰਦਾ ਦੇ ਮੁਖੀ ਬਾਬਾ ਭਾਗ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ। ਖੇਤੀਬਾੜੀ ਦਾ ਕੰਮ ਕਰਨ ਲੱਗੇ।
ਗ਼ਦਰ ਲਹਿਰ ਦੀ ਗਲੱ ਕਰਨ ਤੋਂ ਪਹਿਲਾਂ ਪਿਛੋਕੜ ਵਲੱ ਪੰਛੀ ਝਾਤ ਪਾਉਣੀ ਆਪ੍ਰਸਮਗਿਕ ਨਹੀਂ ਹੋਵਗੀ। ਹਰ ਕਾਰਜ ਦਾ ਕੋਈ ਕਾਰਨ ਹੁੰਦਾ ਹੈ। ਕਾਰਨ ਜਾਣਨ ਲਈ ਪੰਜਾਬ ਦੀ ਆਰਥਿਕ ਹਾਲਤ ਦਾ ਜਾਇਜ਼ਾ ਸੰਖੇਪ ਰਪੂ ਵਿਚ ਜਾਣਨਾ ਬਣਦਾ ਹੈ।
ਇਹ ਉਹ ਸਮਾਂ ਸੀ ਜਦੋਂ ਪੰਜਾਬ ਉੱਤੇ ਅੰਗਰੇਜ਼ਾਂ ਦਾ ਪੂਰਨ ਰਾਜ ਹੋ ਗਿਆ ਸੀ। ਅੰਗਰੇਜ਼ਾਂ ਨੇ ਹਿੰਦੁਸਤਾਨ ਦੀ ਉਪਜਾਊ ਧਰਤੀ, ਕੁਦਰਤੀ ਦੌਲਤ ਦੇ ਅਮੁੱਕ ਖ਼ਜ਼ਾਨੇ ਭਾਰਤੀਆਂ ਦੇ ਫ਼ਾਇਦੇ ਅਤੇ ਖਸ਼ੁਹਾਲੀ ਲਈ ਨਹੀਂ ਵਰਤੇ ਬਲਕਿ ਇਗੰ ਲਿਸਤਾਨ ਦੀ ਸਰਮਾਏਦਾਰੀ ਨੂੰ ਤਰੱਕੀ ਦੇਣ ਲਈ ਵਰਤਿਆ। ਸਿੱਖ ਰਾਜ ਦੇ ਖਤਮ ਹੋ ਜਾਣ ਤੋਂ ਬਾਅਦ ਪੰਜਾਬ ਦੀ ਜਨਤਾ ਕੰਗਾਲੀ ਵੱਲ ਧੱਕੀ ਜਾਣ ਲੱਗੀ। ਸ਼ਹਿਰਾਂ ਅਤੇ ਕਸਬਿਆਂ ਦੀ ਦੇਸੀ ਦਸਤਕਾਰੀ ਵੀਰਾਨ ਕਰ ਦਿੱਤੀ। ਇੱਥੋਂ ਦੀ ਪੈਦਾਵਾਰ ਅਤੇ ਦਸਤਕਾਰੀ ਵਲੈਤ ਤੇ ਹੋਰਨਾਂ ਦੇਸ਼ਾਂ ਵਿਚ ਵੇਚਣੀ ਸ਼ੁਰੂ ਕਰ ਦਿੱਤੀ। ਮਸਲਿਨ 1913 ਈ: ਵਿਚ 90 ਲੱਖ ਪੌਂਡ ਕਪਾਹ ਬਰਤਾਨੀਆ ਲਿਜਾਈ ਗਈ। 1914 ਈ: ਵਿਚ 9630 ਤੇ ਫਿਰ ਇਸੇ ਸਾਲ ਅੱਠ ਲੱਖ ਪੌਂਡ ਤੋਂ ਵੱਧ ਕਪਾਹ, ਪਟਸਨ, ਅਨਾਜ ਢੋਇਆ ਗਿਆ। ਹੋਰ ਵਪਾਰੀ ਹੇਰਾਫੇਰੀਆਂ, ਜਹਾਜ਼ਾਂ ਦੇ ਕਿਰਾਏ, ਬੈਂਕ ਫੀਸਾਂ ਆਦਿ ਨਾਲ ਹਰ ਸਾਲ ਕਰੋੜਾਂ ਰੁਪਿਆ ਬਾਹਰ ਜਾਂਦਾ ਰਿਹਾ।
1850 ਈ: ਤੋਂ ਅੰਗਰੇਜ਼ਾਂ ਵੱਲੋਂ ਮਚਾਈ ਲੁੱਟ ਨੇ ਦੇਸ਼ ਨੂੰ ਕੰਗਾਲੀ ਦੇ ਕੰਢੇ ’ਤੇ ਖੜ੍ਹਾ ਕਰ ਦਿੱਤਾ। ਪਿੰਡਾਂ ਤੇ ਸ਼ਹਿਰਾਂ ਵਿਚ ਪਾੜਾ ਪੈ ਗਿਆ। ਪਿੰਡਾਂ ਦੀਆਂ ਜ਼ਮੀਨਾਂ ਸ਼ਹਿਰ ਦੇ ਬਾਣੀਆਂ ਦੇ ਧੜੇ ਚੜ੍ਹਨ ਲੱਗੀਆਂ। ਅਤਿ ਗਰੀਬੀ ਦਾ ਦੌਰ ਆ ਗਿਆ।
ਗਰੀਬੀ ਵਿਚ ਰੋਜ਼ੀ ਰੋਟੀ ਲਈ ਧੱਕਦੇ ਧੱਕੀਂਦੇ ਇੱਥੋਂ ਦੇ ਬਾਸ਼ਿੰਦਿਆਂ ਨੇ ਵਿਦੇਸ਼ ਵੱਲ ਮੂੰਹ ਕਰ ਲਿਆ ਕਿਉਂਕਿ ਉੱਥੇ ਦਿਹਾੜੀ ਚੰਗੀ ਬਣ ਜਾਂਦੀ ਸੀ। ਇਸੇ ਕੜ੍ਹੀ ਵਿਚ ਵਰਣਨਯੋਗ ਹੈ ਪਿੰਡ ਸੁਰ ਸਿੰਘ ਦਾ ਬਖਸ਼ੀਸ ਸਿੰਘ (ਢਿੱਲੋਂ) ਪਹਿਲਾ ਭਾਰਤੀ ਸੀ ਜਿਸਨੇ ਵਿਦੇਸ਼ ਦੀ ਧਰਤੀ ਤੇ 1896 ਈ: ਵਿਚ ਪੈਰ ਰੱਖਿਆ ਸੀ।
ਰ.ਕ. ਦਾਸ ਦੀ ਬਰਲਿਨ ਤੋਂ ਛਪੀ ਪੁਸਤਕ, ‘ਸ਼ਾਂਤ ਸਾਗਰ ਦੇ ਪੱਛਮੀ ਕੰਢੇ ਦੇ ਹਿੰਦੂਸਤਾਨੀ’ ਦੱਸਦੀ ਹੈ ਕਿ ਸਭ ਤੋਂ ਪਹਿਲਾ ਹਿੰਦੀ ਜੋ ਪੱਛਮੀ ਕੰਢੇ ਉੱਤੇ ਉਤਰਿਆ ਸੀ, ਉਹ ਭਾਈ ਬਖਸ਼ੀਸ ਸਿੰਘ ਪਿੰਡ ਸੁਰ ਸਿੰਘ, ਜ਼ਿਲ੍ਹਾ ਲਾਹੌਰ (ਹੁਣ ਤਰਨ ਤਾਰਨ) ਦਾ ਸੀ। 1900 ਈ: ਤਕ ਇਹ ਦੋ ਵਾਰੀ ਪਿੰਡ ਆ ਕੇ, ਬੰਦੇ ਲੈ ਗਿਆ, ਫਿਰ ਆਇਆ ਤੇ 1904 ਈ: ਤਕ ਤੇ ਆਪਣੀ ਪਤਨੀ ਵੀ ਲੈ ਗਿਆ ਸੀ। ਇਸ ਤਰ੍ਹਾਂ ਆਲੇ-ਦੁਆਲੇ ਦੇ ਪਿੰਡਾਂ ਦੇ ਤੇ ਪੰਜਾਬ ਤੋਂ ਲੋਕ ਵਿਦੇਸ਼ ਜਾਣੇ ਸ਼ੁਰੂ ਹੋ ਗਏ। ਵਿਦੇਸ਼ ਵਿਚ ਜੰਗਲ ਕੱਟ ਕੇ ਲਾਇਨਾਂ ਵਿਛਾਉਣ ਦਾ ਕੰਮ ਸੀ ਜੋ ਭਾਰਤੀਆਂ ਨੇ ਤਨ-ਦੇਹੀ ਨਾਲ ਕੀਤਾ ਤੇ 1911 ਈ: ਤਕ ਹਜ਼ਾਰਾਂ ਭਾਰਤੀ ਵਿਦੇਸ਼ ਪੁੱਜ ਚੁੱਕੇ ਸਨ।
ਰੋਜ਼ੀ ਰੋਟੀ ਦੀ ਖਾਤਰ ਪਿੰਡ ਸੁਰ ਸਿੰਘ ਤੋਂ ਭਾਈ ਜਗਤ ਸਿੰਘ ਅਤੇ ਭਾਈ ਪੇ੍ਰਮ ਸਿੰਘ ਦੋਵੇਂ ਭਾਈ ਬਖਸ਼ੀਸ਼ ਸਿੰਘ ਦੇ ਨਾਲ ਵਿਦੇਸ਼ ਚਲੇ ਗਏ। ਇਸ ਸਮੇਂ ਤਕ ਪੰਜਾਬੀਆਂ ਨੇ ਸਥਾਨਕ ਗੁਰਦੁਆਰਾ ਸਾਹਿਬ ਵੀ ਬਣਾ ਲਿਆ ਸੀ।
ਗੁਰਦੁਆਰਾ ਸਾਹਿਬ ਦੇ ਅੰਦਰ ਮੀਟਿੰਗਾਂ ਦਾ ਸਿਲਸਿਲਾ ਤੁਰਿਆ ਰਹਿੰਦਾ ਸੀ। ਆਪਸ ਵਿਚ ਦੇਸ਼-ਵਾਸੀਆਂ ਦੀ ਗ਼ੁਲਾਮੀ ਬਾਰੇ ਗੱਲਾਂ ਹੁੰਦੀਆਂ ਸਨ। ਭਾਈ ਜਗਤ ਸਿੰਘ ਵਰਗਿਆਂ ਨੇ ਆਪਣੇ ਪਿਤਾ ਦਾਦੇ ਪਾਸੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਦੇ ਜ਼ਿਮੀਦਾਰਾਂ ਦੇ ਉੱਚੇ ਜੀਵਨ ਸਤਰ ਬਾਰੇ ਸੁਣਿਆ ਸੀ ਅਤੇ ਜੋ ਅੰਗਰੇਜ਼ੀ ਰਾਜ ਸਮੇਂ ਦੇਸ਼ ਦੀ ਹਾਲਤ ਸੀ, ਉਹ ਅੱਖਾਂ ਸਾਹਮਣੇ ਸੀ। ਵਿਦੇਸ਼ ਵਿਚ ਉਸ ਸਮੇਂ ਲੋਕਾਂ ਦੇ ਕੰਮ ਕਰਨ ਦੀਆਂ ਤਿੰਨ ਵੱਡੀਆਂ ਬਸਤੀਆਂ ਸਨ। ਕੈਲੇਫੋਰਨੀਆ ਦੀ ਰਿਆਸਤ ਵਿਚ ਸਾਨਫਰਾਂਸਿਸਕੋ, ਦੂਜੀ ਔਰੇਗਨ ਤੇ ਵਾਸ਼ਿੰਗਟਨ ਵਿਚਾਲੇ ਔਰੇਗਨ ਸੇਂਟ ਜਾਨ, ਪੋਰਟ ਲੈਂਡ, ਸੀਅਟਲ ਅਸਟੋਰੀਆ ਅਤੇ ਤੀਜਾ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਦਾ ਇਲਾਕਾ, ਜਿੱਥੇ ਡੇਰਿਆਂ ਵਿਚ ਲੋਕੀਂ ਰਹਿੰਦੇ ਸਨ।
ਸ੍ਰੀ. ਜੀ. ਡੀ. ਕੁਮਾਰ, ਰਾਸ ਬਿਹਾਰੀ ਬੋਸ ਅਤੇ ਲਾਲਾ ਹਰਦਿਆਲ ਦੇ ਯਤਨਾਂ ਨਾਲ ਗ਼ਦਰ ਪਾਰਟੀ ਦਾ ਜਨਮ ਹੋਇਆ। ਭਾਈ ਹਰਨਾਮ ਸਿੰਘ ਟੁੰਡੀਲਾਟ, ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਭਾਈ ਊਧਮ ਸਿੰਘ ਕਸੇਲ, ਭਾਈ ਕੇਸਰ ਸਿੰਘ ਠੱਠਗੜ, ਸ. ਕਰਤਾਰ ਸਿੰਘ ਸਰਾਭਾ ਤੇ ਹੋਰ ਸਾਰੇ ਹਿੰਦੀਆਂ ਨੇ ਮਿੱਥ ਲਿਆ ਕਿ ਇਹ ਘੋਲ ‘ਗ਼ਦਰ’ ਦੇ ਨਾਮ ਹੇਠ ਹਥਿਆਰ-ਬੰਦ ਹੋਵੇਗਾ। ਉਸ ਸਮੇਂ ‘ਗ਼ਦਰ ਆਸ਼ਰਮ’ ਅਤੇ ‘ਗ਼ਦਰ ਗੂੰਜ’ ਪਰਚਾ ਕੱਢਣਾ ਵੀ ਸ਼ੁਰੂ ਕੀਤਾ ਅਤੇ ਫੈਸਲਾ ਕੀਤਾ ਗਿਆ ਕਿ ਵੱਖ-ਵੱਖ ਜਹਾਜ਼ਾਂ ਰਾਹੀਂ ਦੇਸ਼ ਪੁੱਜਿਆ ਜਾਏ ਆਪਣੇ ਲੋਕਾਂ ਨੂੰ ਨਾਲ ਲੈ ਕੇ ਅੰਗਰੇਜ਼ਾਂ ਵਿਰੁੱਧ ਜੰਗ ਲੜੀ ਜਾਏ। ਇਸ ਸਮੇਂ ਤਕ ਬੰਗਾਲ ਦੀ ਆਰਥਿਕਤਾ ਨੂੰ ਢਾਹ ਲੱਗਣ ਕਾਰਨ ਬਹੁਤ ਸਾਰੇ ਬੰਗਾਲੀ ਵੀ ਵਿਦੇਸ਼ ਪੁੱਜ ਚੁੱਕੇ ਸਨ। ਦੂਜੇ ਪਾਸੇ ਅੰਗਰੇਜ਼ ਵੀ ਭਾਰਤੀਆਂ ਦੀਆਂ ਗਤੀਵਿਧੀਆਂ ਤੋਂ ਪੂਰੀ ਤਰ੍ਹਾਂ ਸੁਚੇਤ ਸਨ।
ਸ. ਜਗਤ ਸਿੰਘ 1914 ਈ: ਵਿਚ ਦੇਸ਼ ਨੂੰ ਅਜ਼ਾਦ ਕਰਾਉਣ ਲਈ, ਸੰਘਰਸ਼ ਕਰਨ ਲਈ ਚੋਣਵੇਂ ਬੰਦਿਆਂ ਦੀ ਹੈਸੀਅਤ ਨਾਲ ਤੋਸ਼ਾਮਾਰੂ ਜਹਾਜ਼ ਰਾਹੀਂ ਭਾਰਤ ਆ ਗਏ।
ਮੀਆਂ ਮੀਰ ਛਾਉਣੀ ਦੇ 23ਵੇਂ ਰਸਾਲੇ ਨਾਲ ਸੰਬੰਧ ਆਪਣੇ ਸਾਥੀਆਂ ਭਾਈ ਪੇ੍ਰਮ ਸਿੰਘ, ਬਾਬਾ ਮਦਨ ਸਿੰਘ ਗਾਗਾ, ਸ. ਬੰਤਾ ਸਿੰਘ ਸਾਂਘਣਾ, ਸ. ਲਛਮਣ ਸਿੰਘ ਚੂਸਲੇਵੜ ਆਦਿ ਨੇ ਰਲ ਕੇ ਜੋੜੇ ਤਾਂ ਕਿ ਫੌਜੀਆਂ ਪਾਸੋਂ ਹਥਿਆਰ ਪ੍ਰਾਪਤ ਕੀਤੇ ਜਾ ਸਕਣ। ਭਾਈ ਜਗਤ ਸਿੰਘ ਦੇ ਘਰ ਸੁਰਸਿੰਘ ਕੀਤੀ ਮੀਟਿੰਗ ਵਿਚ 23 ਨੰਬਰ ਰਸਾਲੇ ਦੇ ਫੌਜੀ ਵੀ ਪੁੱਜੇ ਹੋਏ ਸਨ ਪਰ ਇਸ ਦੀ ਸੂਹ ਅੰਗਰੇਜ਼ਾਂ ਦੇ ਝੋਲੀ ਚੁੱਕ ਕਪੂਰ ਸਿੰਘ ਪੱਧਰੀ ਨੂੰ ਲੱਗ ਗਈ। ਉਸ ਨੇ ਝੱਟ ਡੀ. ਸੀ. ਸ੍ਰੀ ਅੰਮ੍ਰਿਤਸਰ ਨੂੰ ਜਾ ਦੱਸਿਆ। ਡੀ. ਸੀ. ਨੇ ਵੱਡੀ ਗਾਰਦ ਗਸ਼ਤ ’ਤੇ ਲਾ ਦਿੱਤੀ। ਬੇਸ਼ੱਕ ਸਾਰੇ ਗ਼ਦਰੀ ਬਚ ਗਏ ਉਨ੍ਹਾਂ ਨੇ ਅਗਲੀ ਮੀਟਿੰਗ ਝਾੜ ਸਾਹਿਬ (ਤਹਿਸੀਲ ਪੱਟੀ) ਦੀ ਬਜਾਏ ਕੈਰੋਂ ਦੇ ਥੇਹ ’ਤੇ ਜਾ ਕੀਤੀ।
ਇਸ ਦੌਰਾਨ ਕਈ ਵਾਰ ਸ. ਜਗਤ ਸਿਘੰ ਨੂੰ ਪਾਰਟੀ ਫਡੰ ਲਈ ਸਾਥੀਆਂ ਸਮਤੇ ਡਾਕੇ ਵੀ ਮਾਰਨੇ ਪਏ ਕਈ ਵਾਰੀ ਮਖ਼ੁ ਬਰਾਂ ਨੂੰ ਸੋਧਾ ਵੀ ਲਾਉਣਾ ਪਿਆ। ਬੰਬ ਵੀ ਬਣਾਉਣੇ ਪਏ। ਲਾਹਰੌ ਦੇ ਚੁਬਾਰੇ ਵਿਚ ਬੰਬ ਬਣਾਉਦਿਆ ਸ. ਹਰਨਾਮ ਸਿਘੰ ਨੂੰ ਆਪਣਾ ਹਥੱ ਵੀ ਗੁਆਉਣਾ ਪਿਆ ਤੇ ੳਹੁ ‘ਟੁੰਡੀਲਾਟ’ ਕਰਕੇ ਜਾਣਿਆ ਜਾਣ ਲੱਗਾ।
ਜਿਸ ਮਕਸਦ ਲਈ ਗ਼ਦਰੀਆਂ ਨੇ ਜ਼ਹਾਦ ਛੇੜਿਆ ਸੀ ਅਸਲ ਵਿਚ ਉਸ ਸਮੇਂ ਕੰਗਾਲੀ ਨਾਲ ਜੂਝ ਰਹੀ ਪੇਂਡੂ ਜਨਤਾ ਤੇ ਅੰਗਰੇਜ਼ ਭਗਤ ਹੋ ਰਹੇ ਹੋਰ ਅਮੀਰ ਸ਼ਹਿਰੀਆਂ ਨੇ ਸਾਥ ਨਾ ਦਿੱਤਾ, ਕੁਝ ਆਪਣੇ ਮੁਖ਼ਬਰ ਹੀ ਮਾਰ ਗਏ।
2 ਫਰਵਰੀ, 1915 ਈ: ਦੀ ਰਾਤ ਚੱਬੇ ਪਿੰਡ ਮਾਰਿਆ ਡਾਕਾ ਪਾਰਟੀ ਦਾ ਸਾਰਾ ਕੰਮ ਵਿਗਾੜਨ ਦਾ ਕਾਰਨ ਬਣਿਆ। ਡਾਕੇ ਵਿਚ ਫੜੇ ਗਏ ਕਾਲਾ ਸਿੰਘ ਨੇ ਪੁਲਿਸ ਨੂੰ ਦੱਸ ਦਿੱਤਾ ਕਿ ਡਾਕਾ ਬਾਹਰੋਂ ਆਏ ਗ਼ਦਰੀਆਂ ਨੇ ਮਾਰਿਆ ਹੈ। ਸ੍ਰੀ ਅੰਮ੍ਰਿਤਸਰ ਦੇ ਡੀ. ਸੀ ਨੇ ਸੀ.ਆਈ.ਡੀ. ਸੁਪਰਡੈਂਟ ਲਿਆਕਤ ਅਲੀ ਨੂੰ ਕਿਹਾ ਉਹ ਬੰਦੇ ਫੜ ਕੇ ਲਿਆਉ, ਜੋ ਪਾਰਟੀ ਦਾ ਭੇਤ ਦੱਸ ਸਕਣ। ਉਸ ਨੇ ਮਾਦੋ ਕੇ ਬਰਾੜ ਦੇ ਜੈਲਦਾਰ ਬੇਲਾ ਸਿੰਘ ਨਾਲ ਗੰਢ-ਤੁੱਪ ਕੀਤੀ। ਉਸ ਨੇ ਆਪਣੇ ਪਿੰਡ ਦੇ ਕਿਰਪਾਲ ਸਿੰਘ ਨੂੰ ਗੰਢ ਲਿਆ ਜੋ ਗ਼ਦਰੀਆਂ ਦੇ ਨਾਲ ਦੇਸ਼ ਆਇਆ ਸੀ। ਕਿਰਪਾਲ ਸਿੰਘ, ਮੂਲਾ ਸਿੰਘ ਮੀਰਾ ਕੋਟੀਆਂ ਰਾਹੀਂ ਪਾਰਟੀ ਵਿਚ ਜਾ ਵੜਿਆ।
ਫੜੋ-ਫੜਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਸ. ਜਗਤ ਸਿੰਘ ਸੁਰਸਿੰਘ, ਸ. ਕਰਤਾਰ ਸਿੰਘ ਸਰਾਭਾ, ਸ. ਹਰਨਾਮ ਸਿੰਘ ਟੁੰਡੀਲਾਟ ਨੇ ਸਲਾਹ ਕੀਤੀ ਕਿ ਸਰਹੱਦ ਦੇ ਅਜ਼ਾਦ ਇਲਾਕੇ ਵਿਚ ਨਿਕਲ ਜਾਈਏ। ਜਦੋਂ ਕੰਮ ਠੰਡਾ ਹੋਵੇਗਾ ਉਹ ਮੁੜ ਆ ਕੇ ਆਪਣਾ ਕੰਮ ਸ਼ੁਰੂ ਕਰ ਦੇਣਗੇ। ਤਿੰਨੇ ਲਾਇਲਪੁਰ ਚਲੇ ਗਏ। ਉੱਥੋਂ ਸ. ਹਰਚੰਦ ਸਿੰਘ ਸੁਰਸਿੰਘ ਪਾਸੋਂ ਸੌ ਰੁਪਿਆ ਲੈ ਕੇ ਅਫਗਾਨਿਸਤਾਨ ਦੀ ਸਰਹੱਦ ਲਾਗੇ ਮਿਚਨੀ ਪਹੁੰਚ ਗਏ। ਇਨ੍ਹਾਂ ਤਿੰਨਾਂ ਨੇ ਅਖ਼ਬਾਰ ਵਿਚ ਪੜ੍ਹਿਆ ਕਿ ਕਾਬਲ ਦੀ ਸਰਕਾਰ ਨੇ ਅੰਗਰੇਜ਼ੀ ਸਰਕਾਰ ਦੇ ਕਹਿਣ ’ਤੇ ਲਾਹੌਰ ਤੋਂ ਗਏ ਤਿੰਨ ਮੁਸਲਮਾਨ ਵਿਿਦਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਸੋਚਿਆ ਜੇ ਕਾਬਲ ਸਰਕਾਰ ਵਿਿਦਆਰਥੀਆਂ ਨਾਲ ਅਜਿਹਾ ਸਲੂਕ ਕਰ ਸਕਦੀ ਹੈ ਤਾਂ ਅੰਗਰੇਜ਼ੀ ਰਾਜ ਦੇ ਬਾਗੀਆਂ ਨੂੰ ਕਿਵੇਂ ਪਨਾਹ ਦੇਵੇਗੀ। ਇਹ ਉੱਥੋਂ ਪਿਛਾਂਹ ਮੁੜ ਪਏ। ਉੱਥੋਂ 2 ਮਾਰਚ ਨੂੰ ਸਰਗੋਧੇ ਦੀ ਬਾਰ ਚੱਕ ਨੰਬਰ 5 ਵਿਚ ਰਜਿੰਦਰ ਸਿੰਘ ਪੈਨਸ਼ਨਰੀ ਦੇ ਡੇਰੇ ਆ ਗਏ। ਇਸ ਨੇ ਜਗਤ ਸਿੰਘ ਨੂੰ ਬੰਦੂਕਾਂ ਦੇਣ ਦਾ ਵਾਅਦਾ ਕੀਤਾ ਹੋਇਆ ਸੀ। ਉਸ ਨੇ ਝੱਟ-ਪਟ ਚੌਂਕੀ ਇਨਚਾਰਜ ਗੰਡਾ ਸਿੰਘ ਰਸਾਲਦਾਰ ਨੂੰ ਦੱਸ ਦਿੱਤਾ। ਗੰਡਾ ਸਿੰਘ ਗੰਡੀਵਿੰਡ (ਜ਼ਿਲ੍ਹਾ ਤਰਨਤਾਰਨ) ਵੱਡਾ ਗ਼ੱਦਾਰ ਸੀ। ਉਸ ਨੇ ਡੀ.ਸੀ ਨੂੰ ਖ਼ਬਰ ਦੇ ਕੇ ਵੱਡੀ ਫੋਰਸ ਲੈ ਕੇ ਆ ਧਮਕਿਆ। ਜਦੋਂ ਗੰਡਾ ਸਿੰਹੁ ਆਇਆ ਉਸ ਸਮੇਂ ਮਕਾਨ ਦੇ ਅਹਾਤੇ ਵਿਚ ਮੰਜੇ ਉਤੇ ਤਿੰਨੇ ਬੈਠੇ ਸਨ। ਕਰਤਾਰ ਸਿੰਘ ਸਰਾਭਾ ਜ਼ੇਬ ਵਿਚ ‘ਗ਼ਦਰ ਦੀ ਗੂੰਜ’ ਕੱਢ ਕੇ ਉਦਾਲੇ ਬੈਠੇ ਲੋਕਾਂ ਨੂੰ ਸੁਣਾ ਰਿਹਾ ਸੀ ਕਿ ਗੰਡੀਵਿੰਡੀਏ ਗ਼ੱਦਾਰ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਮੇਂ ਤਕ ਬਹੁਤ ਸਾਰੇ ਗ਼ਦਰੀ ਫੜੇ ਜਾ ਚੁੱਕੇ ਸਨ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ 82 ਬੰਦਿਆਂ ਉੱਤੇ 15 ਅਪ੍ਰੈਲ, 1915 ਨੂੰ ਮੁਕੱਦਮਾ ਚਲਾ ਦਿੱਤਾ ਗਿਆ। 82 ਗ਼ਦਰੀਆਂ ਵਿੱਚੋਂ 24 ਨੂੰ ਮੌਤ ਦੀ ਸਜ਼ਾ ਦਿੱਤੀ ਗਈ।
15 ਨਵੰਬਰ, 1915 ਈ: ਵਾਲੇ ਦਿਨ ਸ. ਜਗਤ ਸਿੰਘ ਸੁਰਸਿੰਘ, ਸ. ਕਰਤਾਰ ਸਿੰਘ ਸਰਾਭਾ, ਸ. ਹਰਨਾਮ ਸਿੰਘ ਸਿਆਲ ਕੋਟ, ਭਾਈ ਬਖਸ਼ੀਸ ਸਿੰਘ ਅਤੇ ਭਾਈ ਸੁਰੈਣ ਸਿੰਘ ਗਿਲਵਾਲੀ, ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਸੁਰਾਇਣ ਸਿੰਘ ਗਿਲਵਾਲੀ ਸਤ ਗ਼ਦਰੀਆਂ ਨੂੰ ਇਕੱਠੀ ਫਾਂਸੀ ਦਿੱਤੀ ਗਈ।
ਸ. ਜਗਤ ਸਿੰਘ ਦੇ ਬਾਰੇ Struggle For Free Hindustan, Ghadr directory edited by Bhai Nahar Singh M.A., Bhai Kirpal Singh (Baba Virsa Singh Gobind sadan, Godaipur Mehrauli, New Delhi 1996) ਵਿਚ ਇੰਦਰਾਜ ਇਸ ਤਰ੍ਹਾਂ ਹੈ:
(147.449) Jagat Singh alias jai Singh Son of Arur Singh Jat of Sur Singh, Police Station Khalsa, Lahore, reported by the Canadian authorities to be seditious and belived to have murdered harnam Singh, a loyalist in vencover took part in dacoities in Ludhiana and Amritsar, Two of Which were attended with murder, helped in the manufacture of bombs en deavoured to seduce at sargodha, was convicted by the Lahore tribunal Sentenced to death and forfeiture of property. He has been hanged.
ਸ. ਜਗਤ ਸਿੰਘ ਸੁਰਸਿੰਘ ਦੀ ਫਾਂਸੀ ਜਗ ਜ਼ਾਹਿਰ ਹੈ। ਇਸ ਪਰਵਾਰ ਦੀ ਜ਼ਾਇਦਾਦ ਜਬਤ ਕਰ ਲਈ ਗਈ ਸੀ ਪਰ ਹੁਣ ਇਸ ਪਰਵਾਰ ਨੂੰ ਇਹ ਨਹੀਂ ਪਤਾ ਕਿ ਕਿਹੜੀ ਜ਼ਮੀਨ ਜਾਂ ਘਰ ਦੀ ਕਿਹੜੀ ਜ਼ਾਇਦਾਦ ਜ਼ਬਤ ਕੀਤੀ ਗਈ ਸੀ। ਇਸੇ ਹੀ ਪਿੰਡ ਦੇ ਭਾਈ ਪੇ੍ਰਮ ਸਿੰਘ ਨੂੰ 16 ਮਈ, 1916 ਈ: ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਇਸ ਗ਼ਦਰੀ ਪਰਵਾਰ ਦੇ ਡਾਕਟਰ ਪਰਮਿੰਦਰ ਸਿੰਘ (ਪੱਕਾ ਬਜ਼ਾਰ) ਨੇ ਦੱਸਿਆ ਕਿ ਐਡਵੋਕੇਟ ਮਲਕੀਅਤ ਸਿੰਘ (ਵੜੈਚ) ਨੇ ਬੜੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰ ‘ਬਲੱਡ ਰਿਲੇਸ਼ਨ’ ਪੁੱਛਦੀ ਹੈ। ਸੋਚਣ ਦੀ ਗੱਲ ਹੈ ਜਿਹੜੇ ਚੜ੍ਹਦੀ ਜੁਆਨੀ ਅਜ਼ਾਦੀ ਦੀ ਚਿਣਗ ਲੈ ਕੇ ਫਾਂਸੀਆਂ ’ਤੇ ਚੜ ਗਏ। ਕੀ ਉਨ੍ਹਾਂ ਦੇ ਭਰਾ, ਭਤੀਜੇ, ਪਰਵਾਰ ਕੋਈ ਅਰਥ ਨਹੀਂ ਰੱਖਦੇ, ਜਿਹੜੇ ਹੁਣ ਤਕ ਕੁਰਕੀਆਂ ਦੇ ਮਾਰੇ ਗਰੀਬੀਆਂ ਝੱਲ ਰਹੇ ਹਨ।
ਲੇਖਕ ਬਾਰੇ
ਪਿੰਡ ਤੇ ਡਾਕ. ਇੱਬਨ ਕਲਾਂ, ਝਬਾਲ ਰੋਡ, ਅੰਮ੍ਰਿਤਸਰ।
- ਡਾ. ਅਮਰਜੀਤ ਕੌਰ ਇੱਬਨਕਲਾਂhttps://sikharchives.org/kosh/author/%e0%a8%a1%e0%a8%be-%e0%a8%85%e0%a8%ae%e0%a8%b0%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%87%e0%a9%b1%e0%a8%ac%e0%a8%a8%e0%a8%95%e0%a8%b2%e0%a8%be%e0%a8%82/January 1, 2009
- ਡਾ. ਅਮਰਜੀਤ ਕੌਰ ਇੱਬਨਕਲਾਂhttps://sikharchives.org/kosh/author/%e0%a8%a1%e0%a8%be-%e0%a8%85%e0%a8%ae%e0%a8%b0%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%87%e0%a9%b1%e0%a8%ac%e0%a8%a8%e0%a8%95%e0%a8%b2%e0%a8%be%e0%a8%82/January 1, 2016