editor@sikharchives.org

ਭਗਉਤੁ ਜਾਂ ਭਗਉਤੀ ਤੋਂ ਭਾਵ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਲਾ ਤੀਜਾ ਅਤੇ ਮਹਲਾ ਪੰਜਵਾਂ ਸਿਰਲੇਖ ਹੇਠ ‘ਭਗਉਤੀ’ ਸ਼ਬਦ ‘ਕਰਤਾਰ ਦੇ ਉਪਸ਼ਕ’ ਦੇ ਅਰਥਾਂ ਵਿਚ ਵੀ ਹੈ ਅਤੇ ਇਕ ਵਾਰ ਭਗਵਾਨ ਦੇ ਭਾਵ ਅਰਥਾਂ ਵਿਚ ਵੀ ਹੈ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥ (ਪੰਨਾ 1293)

ਪੰਚ ਖਾਲਸਾ ਦੀਵਾਨ ਭਸੌੜ ਵੱਲੋਂ ਭਗੌਤੀ/ਭਗਉਤੀ ਸ਼ਬਦ ਬਾਰੇ ਗਲਤ ਪ੍ਰਚਾਰ ਨੇ ਕੁਝ ਕੁ ਸਿੱਖ ਸੰਗਤਾਂ ਦੇ ਮਨਾਂ ਵਿਚ ਸ਼ੰਕੇ ਦਾ ਤੱਕਲਾ ਗੱਡ ਦਿੱਤਾ, ਇਸੇ ਕਰਕੇ ਇੱਕਾ ਦੁੱਕਾ ਗੁੰਮਰਾਹੀਆਂ ਵੱਲੋਂ “ਪ੍ਰਿਥਮ ਭਗਉਤੀ ਸਿਮਰ ਕੈ” ਪੰਥਕ ਅਰਦਾਸ ਦੀ ਪਹਿਲੀ ਪਉੜੀ ‘ਚੋਂ ‘ਭਗਉਤੀ’ ਦੇ ਸਹੀ ਅਰਥਾਂ ਦਾ ਰੂਪ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਅਸੀਂ ਸਭ ਤੋਂ ਪਹਿਲਾਂ ‘ਸਮ ਅਰਥ ਕੋਸ਼’ ਤੋਂ ਅਰਥ ਵਾਚੀਏ ਤਾਂ ਵਾਹਿਗੁਰੂ ਸ਼ਬਦ ਦੇ 170 ਸਮ ਅਰਥੀ ਸ਼ਬਦਾਂ ਵਿਚ ਜਿੱਥੇ– ੴ, ਅਕਾਲ, ਸਾਈਂ, ਖੁਦਾ, ਗੋਪਾਲ, ਜਗਜੀਵਨ, ਜਗੰਨਾਥ, ਨਰਾਇਣ, ਨਿਰੰਕਾਰ, ਪਾਰਬ੍ਰਹਮ, ਬੀਠਲ, ਰਮਈਆ, ਮਉਲਾ, ਮਧਸੂਦਨ ਆਦਿ ਹਨ, ਉੱਥੇ ਭਗਉਤ, ਭਗਉਤੀ, ਭਗਵਤ, ਭਾਗਉਤੀ ਆਦਿ ਸ਼ਬਦ ਵੀ ਪਰਮਾਤਮਾ ਲਈ ਹਨ। ਇਸੇ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ 6 ਅਰਥ ਕੀਤੇ ਹਨ, ਜਿਵੇ:- “ਭਗਉਤੀ 1. ਭਗਵਤ-ਕਰਤਾਰ ਦਾ ਉਪਾਸ਼ਕ, 2. ਭਗਵਤ ਦੀ, 3. ਭਗਵਤੀ, 4. ਖੜਗ, ਸ੍ਰੀ ਸਾਹਿਬ, ਤਲਵਾਰ, 5. ਮਹਾਂਕਾਲ (ਭਾਵ ਪਰਮਾਤਮਾ) 6. ਇਕ ਛੰਦ।”

‘ਸ੍ਰੀ ਗੁਰੂ ਗ੍ਰੰਥ ਕੋਸ਼’ (ਕ੍ਰਿਤ ਗਿ: ਹਜਾਰਾ ਸਿੰਘ) ਵਿਚ ‘ਭਗਉਤੀ’ ਦੇ ਤਿੰਨ ਅਰਥ ਹਨ ‘ਭਗਉਤੀ (ਸੰਸਕ੍ਰਿਤ ਭਗਵਤੀ) ਪੂਜਾ ਯੋਗ, ਆਦਰਯੋਗ, ਭਗਵਾਨ, 2. ਇਕ ਪੰਥ ਦਾ ਨਾਮ ਹੈ ਵੈਸ਼ਨਵ ਜੋ ਭਗਵਤ ਪਰਾਇਣ ਹੋਵੇ, 3. (ਸੰਸਕ੍ਰਿਤ ਭਕਤਰੀ) ਉਪਾਸ਼ਨਾ ਜਾਂ ਭਕਤੀ ਕਰਨ ਵਾਲਾ। ਇਸੇ ਤਰ੍ਹਾਂ (ਸੰਸਕ੍ਰਿਤ ਭਗਵਤ= ਰੱਬ) ਭਗਵੰਤ, ਪਰਮਾਤਮਾ।

ਗੁਰਮਤਿ ਮਾਰਤੰਡ’ ਭਾਗ ਦੂਜਾ ਵਿਚ ਹੋਰ ਵਿਸਤਾਰ ਵੀ ਹੈ, “ਗੁਰਬਾਣੀ ਵਿਚ ਅਤੇ ਸਿੱਖ ਧਰਮ ਸਬੰਧੀ ਗ੍ਰੰਥਾਂ ਵਿਚ ਭਗਉਤੀ ਸ਼ਬਦ– ਕਰਤਾਰ ਦਾ ਭਗਤ, ਭਗਵਤ ਦੀ, ਭਗਵਤੀ, ਸ੍ਰੀ ਸਾਹਿਬ (ਖੜਗ), ਸੰਘਾਰ ਕਰਤਾ, ਮਹਾਂਕਾਲ ਪ੍ਰਸੰਗ ਅਨੁਸਾਰ ਅਰਥ ਰੱਖਦਾ ਹੈ। ਇਸ ਤੋਂ ਅੱਗੇ ਭਾਈ ਕਾਨ੍ਹ ਸਿੰਘ ਨਾਭਾ ਨੇ ਪ੍ਰਿਥਮ ਭਗੌਤੀ ਸਿਮਰ ਕੈ ਸਬੰਧੀ ਵੇਰਵਾ ਦਿੱਤਾ ਹੈ ਕਿ ਇਸ ਥਾਂ ‘ਭਗੌਤੀ’ ਸ਼ਬਦ ਦਾ ਅਰਥ ‘ਪਾਰਬ੍ਰਹਮ’ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਲਾ ਤੀਜਾ ਅਤੇ ਮਹਲਾ ਪੰਜਵਾਂ ਸਿਰਲੇਖ ਹੇਠ ‘ਭਗਉਤੀ’ ਸ਼ਬਦ ‘ਕਰਤਾਰ ਦੇ ਉਪਸ਼ਕ’ ਦੇ ਅਰਥਾਂ ਵਿਚ ਵੀ ਹੈ ਅਤੇ ਇਕ ਵਾਰ ਭਗਵਾਨ ਦੇ ਭਾਵ ਅਰਥਾਂ ਵਿਚ ਵੀ ਹੈ। ਪਹਿਲੀਆਂ ਪੰਕਤੀਆਂ ਵਿਚ ਅਰਥ ਭਗਤੀ ਕਰਨ ਵਾਲਾ (ਭਗਉਤੀ) ਤੋਂ ਹੈ:


-ਸੋ ਭਗਉਤੀ ਜੁ ਭਗਵੰਤੈ ਜਾਣੈ॥ (ਪੰਨਾ 88)
-ਅੰਤਰਿ ਕਪਟੁ ਭਗਉਤੀ ਕਹਾਏ॥ (ਪੰਨਾ 88)
-ਐਸਾ ਭਗਉਤੀ ਉਤਮੁ ਹੋਇ॥ (ਪੰਨਾ 88)
-ਭਗਉਤੀ ਭਗਵੰਤ ਭਗਤਿ ਕਾ ਰੰਗੁ॥ (ਪੰਨਾ 274)
-ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥ (ਪੰਨਾ 274)
-ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥ (ਪੰਨਾ 274)
-ਕੋਈ ਕਹਤਉ ਅਨੁਨਿ ਭਗਉਤੀ॥ (ਪੰਨਾ 912)

ਇਸੇ ਤਰ੍ਹਾਂ ਅਗਲੇਰੀ ਪੰਕਤੀ ਵਿਚ ਭਗਉਤੀ ਦੇ ਅਰਥ ‘ਭਗਵਾਨ’ ਹਨ:

ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥
ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ (ਪੰਨਾ 1348)

ਇੱਥੇ ਪ੍ਰੋ. ਸਾਹਿਬ ਸਿੰਘ ਜੀ ਨੇ ਭਗਉਤੀ ਮੁਦ੍ਰਾ ਦੇ ਅਰਥ ਵਿਸ਼ਨੂ ਭਗਤੀ ਦੇ ਚਿਹਨ ਕੀਤੇ ਹਨ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰਮਤਿ ਮਾਰਤੰਡ’ ਵਿਚ ਭਗਵਾਨ ਦੀ ਮੁਦ੍ਰਾ ਕੀਤੇ ਹਨ। ਪਰ ਭਾਵ ਅਰਥ ਭਗਵਾਨ ਪ੍ਰਥਾਇ ਹੀ ਹਨ।

ਅਸੀਂ ਜੋ ਰੋਜ਼ਾਨਾ ਪੰਥਕ ਮਰਯਾਦਾ ਅਨੁਸਾਰ ਅਰਦਾਸ ਕਰਦੇ ਹਾਂ ਉਸ ਦੀ ਪਹਿਲੀ ਪਉੜੀ ਇੱਥੋਂ ਅਰੰਭ ਹੁੰਦੀ ਹੈ,

“ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥ ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ ਜੀ ਕੀ॥ ਪਾਤਸ਼ਾਹੀ ॥ ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ . . . ਤੇਗ ਬਹਾਦਰ ਸਿਮਰੀਐ
ਘਰ ਨਉਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ॥”

ਇਹ ੳਪੁ ਰਕੋ ਤ ਪਉੜੀ ਸੀ੍ਰ ਦਸਮ ਗਥ੍ਰੰ ਦੇ ਪੰਨਾ 119 ਉੱਪਰ ਸੁਭਾਇਮਾਨ ਹੈ। ਇੱਥੇ ਵੀ ਭਗੁਉਤੀ ਦੇ ਅਰਥ ਮਲੂ ਪਾਠ ਦੇ ਫੁੱਟ ਨੋਟ ਵਿਚ ‘ਮਹਾਂਕਾਲ’ ਲਿਖੇਹਨ। ਇਸ ਗਥ੍ਰੰ ਵਿਚ ਭਗਉਤੀ ਦਾ ਮਗੰ ਲਾਚਰਣ ਅਨਕੇ ਵਾਰ ਆਇਆ ਹੈ। ਉਦਾਹਰਨ ਵਜੋ:

-ੴ ਸਤਿਗਰੁ ਪਸ੍ਰਾਦਿ॥ ਸੀ੍ਰ ਭਗੳਤੁੀ ਜੀ ਸਹਾਇ॥ (ਸੀ੍ਰ ਦਸਮ ਗਥ੍ਰੰ, ਪੰਨਾ 127)
-ਅਥ ਪਰਸਰਾਮ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ 169)
-ਸ੍ਰੀ ਭਗਉਤੀ ਜੀ ਸਹਾਇ॥ ਅਥ ਬ੍ਰਹਮ ਅਵਤਾਰ ਕਥਨੰ॥ (ਪੰਨਾ 172)
-ਸ੍ਰੀ ਭਗਉਤੀ ਜੀ ਸਹਾਇ॥ ਅਥ ਗਉਰ ਬਧਹ ਕਥਨੰ॥ (ਪੰਨਾ 175)
-ਸ੍ਰੀ ਭਗਉਤੀ ਜੀ ਸਹਾਇ॥ਚੌਪਈ॥ (ਪੰਨਾ 179, 181, 182)
-ਅਥ ਮਨੁ ਰਾਜਾ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ 184)
-ਅਥ ਸੂਰਜ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ 185)
-ਅਥ ਚੰਦ ਅਵਤਾਰ ਕਥਨੰ॥ ਸ੍ਰੀ ਭਗਉਤੀ ਜੀ ਸਹਾਇ॥ (ਪੰਨਾ 187)
-ਸੀ੍ਰ ਸ਼ਸਤ੍ਰਨਾਮ ਮਾਲਾ ਪਰੁਾਣ ਲਿਖਅਤ॥ ਸੀ੍ਰ ਭਗੳਤੁੀ ਜੀ ਸਹਾਇ॥ ਪਾਤਸ਼ਾਹੀ 10॥ (ਪੰਨਾ 717)

ਇਸ ਪ੍ਰਕਾਰ ਇੱਥੇ ਭਗਉਤੀ ਤੋਂ ਭਾਵ ਪਰਮਾਤਮਾ ਜਾਂ ਮਹਾਂਕਾਲ ਹੈ। ਉਂਜ ਵੀ ਕਿਸੇ ਸ਼ਬਦ ਦੇ ਅਰਥ ਪਰਕਰਣ ਅਨੁਸਾਰ ਸਮਝਾਏ ਜਾਂਦੇ ਹਨ। ਜਿਵੇਂ ‘ਲਈ ਭਗਉਤੀ ਦੁਰਗਸ਼ਾਹ’ ਇੱਥੇ ਭਗਉਤੀ ਦੇ ਅਰਥ ਕਿਰਪਾਨ ਜਾਂ ਸ੍ਰੀ ਸਾਹਿਬ ਹਨ। ਭਾਈ ਗੁਰਦਾਸ ਜੀ ਨੇ ਵੀ 25ਵੀਂ ਵਾਰ ਵਿਚ ਕਿਰਪਾਨ ਲਈ ‘ਭਗਉਤੀ’ ਸ਼ਬਦ ਵਰਤਿਆ ਹੈ:

ਨਾਉ ਭਗਉਤੀ ਲੋਹੁ ਘੜਾਇਆ।

ਉਦਾਹਰਨ ਵਜੋਂ ‘ਹਰਿ’ ਸ਼ਬਦ ਦੇ ਕੋਸ਼ ਵਿਚ 44 ਅਰਥ ਹਨ। ਹਰਿ ਦਾ ਅਰਥ ਹਰੀ ਜਾਂ ਪਰਮਾਤਮਾ ਵੀ ਹੈ ਪਰ ਹਰਿ ਦਾ ਅਰਥ ਡੱਡੂ, ਪਾਣੀ, ਪਹਾੜ, ਸੱਪ ਆਦਿ ਵੀ ਹੈ। ਇਸੇ ਪ੍ਰਕਾਰ ‘ਭਗਉਤੀ’ ਸ਼ਬਦ ਨੂੰ ਸਮਝਣ ਦੀ ਲੋੜ ਹੈ। ਗੁਰਬਾਣੀ ਦੀ ਦ੍ਰਿਸ਼ਟੀ ਤੋਂ ਵਿਚਾਰ ਕਰੀਏ ਤਾਂ ਜੋ ਭਗਤ ਰਵਿਦਾਸ ਜੀ ਦਾ ਸ਼ਬਦ ਹਥਲੇ ਲੇਖ ਦੇ ਅਰੰਭ ਵਿਚ ਦਰਜ ਹੈ, ਉਸ ਦਾ ਭਾਵ ਅਰਥ ਹੈ:

ਹੇ ਭਾਈ! ਤਰ ਤਾਰਿ (ਤਾੜੀ ਦੇ ਰੁੱਖ) ਅਪਵਿੱਤਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਉਨ੍ਹਾਂ ਰੁੱਖਾਂ ਤੋਂ ਬਣੇ ਕਾਗਜ਼ਾਂ (ਕਾਸਰਾ) ਬਾਰੇ ਲੋਕ ਵਿਚਾਰ ਕਰਦੇ ਹਨ। ਪਰ ਜਦੋਂ ਭਗਵਾਨ ਦੀ ਸਿਫਤ ਸਲਾਹ (ਭਗਤ ਭਗਉਤੁ) ਉਨ੍ਹਾਂ ਉੱਤੇ ਭਾਵ ਤਾੜੀ ਦੇ ਰੁੱਖ ਦੇ ਕਾਗਜ਼ਾਂ ਉੱਪਰ ਲਿਖੀ ਜਾਂਦੀ ਹੈ ਤਾਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇੱਥੇ ਭਗਉਤੀ ਤੋਂ ਅਰਥ ਪਰਮਾਤਮਾ ਹੈ।

ਇਤਿਹਾਸਿਕ ਦ੍ਰਿਸ਼ਟੀ ਤੋਂ ਭਗਤ ਰਵਿਦਾਸ ਜੀ ਦਾ ਜੀਵਨ-ਕਾਲ 14ਵੀਂ ਸਦੀ ਦੇ 8ਵੇਂ ਦਹਾਕੇ ਤੋਂ 15ਵੀਂ ਸਦੀ ਦੇ 9ਵੇਂ ਦਹਾਕੇ ਤਕ ਮੰਨਿਆ ਗਿਆ ਹੈ। ਸਪੱਸ਼ਟ ਹੈ ਕਿ ਉਸ ਸਮੇਂ ‘ਭਗਉਤੀ’ ਦਾ ਅਰਥ ਪਰਮਾਤਮਾ ਲਿਆ ਗਿਆ। ਇਧਰ ਦਸਮ ਪਾਤਸ਼ਾਹ ਜੀ ਦਾ ਜੀਵਨ-ਕਾਲ 17ਵੀਂ ਸਦੀ ਦੇ 7ਵੇਂ ਦਹਾਕੇ ਤੋਂ 18ਵੀਂ ਸਦੀ ਦੇ ਪਹਿਲੇ ਦਹਾਕੇ ਤਕ ਹੈ। ਕੀ ਇਸ ਸਮੇਂ ਭਗਉਤੀ ਦਾ ਅਰਥ ਪਰਮਾਤਮਾ ਬਦਲ ਗਿਆ?

ਤੱਤਸਾਰ ਵਜੋਂ ਜਦ ਗੁਰੂ ਪੰਥ ਦੇ ਸਤਿਕਾਰਤ ਵਿਦਵਾਨਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ‘ਸਿੱਖ ਰਹਿਤ ਮਰਯਾਦਾ’ ਤਿਆਰ ਕੀਤੀ ਤਾਂ ‘ਭਗਉਤੀ’ ਸ਼ਬਦ ਉੱਪਰ ਕੋਈ ਕਿੰਤੂ ਨਹੀਂ ਸੀ, ਕਿਉਕਿ ਇਸ ਦੇ ਹੋਰ ਅਰਥਾਂ ਤੋਂ ਇਲਾਵਾ ਇਕ ਅਰਥ ਪਰਮਾਤਮਾ ਵੀ ਹੈ। ਇਸ ਲਈ ਦਸਮ ਪਾਤਸ਼ਾਹ ਜੀ ਰਚਿਤ ਪਉੜੀ ਸ਼ਰਧਾ, ਭਾਵਨਾ ਤੇ ਭਰੋਸੇ ਨਾਲ ਪੜ੍ਹੀ ਜਾਵੇ। ਇਸ ਨੂੰ ਬਦਲਣ ਵਾਲਿਆਂ ਨੂੰ ਪੰਥ ਨੇ ਨਕਾਰ ਦਿੱਤਾ ਹੈ। ‘ਭਗਉਤੀ’ ਸ਼ਬਦ ਦੇ ਸਹੀ ਭਾਵ-ਅਰਥ ਨੂੰ ਬਿਬੇਕ ਬੁੱਧੀ ਨਾਲ ਸਮਝਣ, ਸਮਝਾਉਣ ਤੇ ਪ੍ਰਚਾਰਨ ਦੀ ਲੋੜ ਹੈ। ਤਾਂਕਿ ਭਵਿੱਖ ਵਿਚ “ਪ੍ਰਿਥਮ ਭਗਉਤੀ ਸਿਮਰ ਕੈ” ਵਾਲੀ ਅਰਦਾਸ ਦੀ ਪਉੜੀ ਨੂੰ ਬਦਲਣ ਜਾਂ ਵਿਗਾੜਨ ਦੀ ਕੋਈ ਗਲਤੀ ਨਾ ਕਰੇ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)