ਸੰਸਕ੍ਰਿਤ ‘ਅਵ’ ਉਪਸਰਗ ਹੈ। ਬਹੁਤ ਪਦਾਂ ਦੇ ਪਹਿਲੇ ਲੱਗ ਕੇ, ੧. ਸਰਬ ਓਰ ਤੇ, ੨. ਨਿਖੇਧੀ, ੩. ਉਲਟ, ੪. ਸਹਾਰਾ ਆਦਿ ਕਈ ਅਰਥਾਂ ਦਾ ਛਾਯਾ ਪਾ ਦੇਂਦਾ ਹੈ। ਪ੍ਰਾਕ੍ਰਿਤ, ਹਿੰਦੀ, ਪੰਜਾਬੀ ਵਿਚ ਏਹ ‘ਅਵ’ ਦੀ ਥਾਂ ਕਈ ਵੇਰ ‘ਅਉ’ ਰੂਪ ਵਿਚ ਲੱਗਦਾ ਹੈ; ਜੈਸੇ ਅਉਹਾਰ। ਸੰਸਕ੍ਰਿਤ ਪਦ ‘ਅਵ’ ਤੇ ਪੰਜਾਬੀ ‘ਅਉ’ ਦਾ ਅਰਥ ਇਕੋ ਰਹੇਗਾ, ਜੈਸੇ ਅਉਤਾਰ ਵਿਚ ਤੇ ਅਉਧੂਤ ਵਿਚ ‘ਅਉ’ (ਅਵ) ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ